ਪਟਿਆਲਾ ‘ਚ ਮਾਂ-ਪੁੱਤ ‘ਤੇ ਜਾਨਲੇਵਾ ਹਮਲਾ, ਮਾਂ ਦੀ ਮੌਤ

ਪਟਿਆਲਾ, 22 ਮਈ 2022 – ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨੇੜੇ ਕੁਆਰਟਰਾਂ ‘ਚ ਮਾਂ-ਪੁੱਤ ‘ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਮਾਂ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਜ਼ਖ਼ਮੀ ਹੋਇਆ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਦੋਵਾਂ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ। ਜਦੋਂ ਕੇ ਪੁਲਿਸ ਘਟਨਾ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਔਰਤ ਦੀ ਪਛਾਣ ਸਤਵਿੰਦਰ ਕੌਰ ਉਮਰ 47 ਸਾਲ ਅਤੇ ਪੁੱਤ ਦੀ ਮਨਪ੍ਰੀਤ ਸਿੰਘ ਉਮਰ 25 ਸਾਲ ਵੱਜੋਂ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਸਿੱਖਿਆ ਤੇ ਰੋਜ਼ਗਾਰ ‘ਤੇ ਕਰ ਰਹੀ ਹੈ ਧਿਆਨ ਕੇਂਦਰਿਤ: ਜਿੰਪਾ

ਜੇਲ੍ਹ ‘ਚ ਦਾਲ-ਰੋਟੀ ਨਹੀਂ ਖਾ ਰਿਹਾ ਸਿੱਧੂ: ਸਪੈਸ਼ਲ ਡਾਈਟ ਲਈ ਪਹੁੰਚੇ ਅਦਾਲਤ