ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ, ਮਾਪਿਆਂ ਦਾ ਬੁਰਾ ਹਾਲ, ਪਹਿਲੇ ਪੁੱਤ ਦੀ ਹੋ ਚੁੱਕੀ ਹੈ ਮੌਤ

ਤਰਨਤਾਰਨ, 25 ਮਈ 2022 – ਸੜਕ ਹਾਦਸੇ ਵਿੱਚ ਕਸਬਾ ਖਡੂਰ ਸਾਹਿਬ ਦੇ 23 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ।

ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ 29 ਮਈ ਨੂੰ ਵਿਦੇਸ਼ ਜਾਣਾ ਸੀ ਅਤੇ ਉਹ ਆਪਣਾ ਕੁਝ ਜ਼ਰੂਰੀ ਸਮਾਨ ਲੈਣ ਲਈ ਕਸਬਾ ਜੰਡਿਆਲਾ ਗੁਰੂ ਨੂੰ ਜਾ ਰਿਹਾ ਸੀ ਅਤੇ ਅੱਡਾ ਤਖਤੂ ਚੱਕ ਨੇੜੇ ਉਸਦੀ ਸਵਿਫਟ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਵੱਜੀ।

ਹਾਦਸਾ ਇੰਨ੍ਹਾਂ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਸਨ ਅਤੇ ਇਕ ਪੁੱਤਰ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਅੱਜ ਸੜਕ ਹਾਦਸੇ ਦੌਰਾਨ ਦੂਜੇ ਦੀ ਵੀ ਮੌਤ ਹੋ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਈਬਰ ਠੱਗਾਂ ਨੇ ਔਰਤ ਤੋਂ ਬੈਂਕ ਖਾਤੇ ਦਾ OTP ਮੰਗ ਕੇ 12 ਲੱਖ ਰੁਪਏ ਉਡਾਏ

ਅਮਰੀਕਾ ਦੇ ਸਕੂਲ ‘ਚ ਫੇਰ ਵਾਪਰੀ ਗੋਲੀਬਾਰੀ ਦੀ ਘਟਨਾ, 18 ਬੱਚਿਆਂ ਦੀ ਮੌਤ