ਯੂਪੀ ‘ਚ ਔਰਤਾਂ ਨੂੰ ਰਾਤ ਦੀ ਸ਼ਿਫਟ ਤੋਂ ਮਿਲੀ ਰਾਹਤ: ਯੋਗੀ ਸਰਕਾਰ ਨੇ ਸਵੇਰ ਦੀ ਸ਼ਿਫਟ ਦੇ ਹੁਕਮ ਕੀਤੇ ਜਾਰੀ

ਉੱਤਰ ਪ੍ਰਦੇਸ਼, 29 ਮਈ 2022 – ਯੂਪੀ ਦੀਆਂ ਔਰਤਾਂ ਲਈ ਅਹਿਮ ਖ਼ਬਰ ਹੈ। ਹੁਣ ਉਨ੍ਹਾਂ ਕੋਲੋਂ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਡਿਊਟੀ ਨਹੀਂ ਕਰਵਾਈ ਜਾ ਸਕਦੀ। ਇਹ ਨਿਯਮ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ‘ਤੇ ਲਾਗੂ ਹੋਵੇਗਾ। ਯੋਗੀ ਸਰਕਾਰ ਨੇ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਕਿਸੇ ਮਹਿਲਾ ਕਰਮਚਾਰੀ ਦੀ ਡਿਊਟੀ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਗਾਈ ਜਾਂਦੀ ਹੈ ਤਾਂ ਇਸ ਲਈ ਉਸ ਦੀ ਲਿਖਤੀ ਇਜਾਜ਼ਤ ਲੈਣੀ ਪਵੇਗੀ।

ਯਾਨੀ ਔਰਤ ਦੀ ਇਜਾਜ਼ਤ ਤੋਂ ਬਿਨਾਂ ਜੇਕਰ ਉਹ ਰਾਤ ਸਮੇਂ ਡਿਊਟੀ ਲੱਗਦੀ ਹੈ ਤਾਂ ਸਿੱਧੀ ਕਾਰਵਾਈ ਹੋਵੇਗੀ। ਜੇਕਰ ਕੋਈ ਔਰਤ ਸ਼ਾਮ 7 ਵਜੇ ਤੋਂ ਬਾਅਦ ਕੰਮ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਕੰਪਨੀ ਜਾਂ ਸੰਸਥਾ ਉਸ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੀ।

ਵਧੀਕ ਮੁੱਖ ਸਕੱਤਰ ਕਿਰਤ ਸੁਰੇਸ਼ ਚੰਦਰਾ ਨੇ ਕਿਹਾ, “ਲਿਖਤੀ ਸਹਿਮਤੀ ਤੋਂ ਬਾਅਦ, ਔਰਤਾਂ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਕਰ ਸਕਦੀਆਂ ਹਨ। ਇਸ ਦੌਰਾਨ ਕੰਪਨੀ ਜਾਂ ਸੰਸਥਾ ਨੂੰ ਘਰ ਤੋਂ ਦਫਤਰ ਅਤੇ ਦਫਤਰ ਤੋਂ ਘਰ ਤੱਕ ਮੁਫਤ ਕੈਬ ਦੀ ਸਹੂਲਤ ਪ੍ਰਦਾਨ ਕਰਨੀ ਹੋਵੇਗੀ। ਜੇਕਰ ਕੋਈ ਕੰਪਨੀ ਅਜਿਹਾ ਨਾ ਕਰਨ ‘ਤੇ ਇਸ ਨੂੰ ਕਿਰਤ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ। ਇਹ ਜੁਰਮਾਨਾ ਤੋਂ ਲੈ ਕੇ ਜੇਲ੍ਹ ਤੱਕ ਹੋ ਸਕਦਾ ਹੈ।

ਚੰਦਰਾ ਨੇ ਅੱਗੇ ਕਿਹਾ, “ਸਾਰੇ ਜ਼ਿਲ੍ਹਿਆਂ ਵਿੱਚ ਇਸ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਆਦਾਤਰ ਔਰਤਾਂ ਕਾਲ ਸੈਂਟਰਾਂ, ਹੋਟਲ ਉਦਯੋਗਾਂ ਅਤੇ ਰੈਸਟੋਰੈਂਟਾਂ ਵਿੱਚ ਸ਼ਾਮ 7 ਵਜੇ ਤੋਂ ਬਾਅਦ ਕੰਮ ਕਰਦੀਆਂ ਹਨ। ਕਾਲ ਸੈਂਟਰਾਂ ਅਤੇ ਹੋਟਲ ਉਦਯੋਗਾਂ ਵਿੱਚ, ਜਿੱਥੇ ਸਾਰਾ ਕੰਮ ਰਾਤ ਨੂੰ ਹੁੰਦਾ ਹੈ। ਰੈਸਟੋਰੈਂਟਾਂ ਵਿੱਚ ਰਾਤ 11 ਵਜੇ ਤੱਕ ਵੀ ਖੁੱਲ੍ਹੇ ਰਹਿੰਦੇ ਹਨ। ਅਜਿਹੇ ‘ਚ ਜੇਕਰ ਕੋਈ ਔਰਤ ਸ਼ਾਮ 7 ਵਜੇ ਤੋਂ ਬਾਅਦ ਡਿਊਟੀ ਨਹੀਂ ਕਰਨਾ ਚਾਹੁੰਦੀ ਤਾਂ ਮੈਨੇਜਮੈਂਟ ਉਸ ਨੂੰ ਰੋਕ ਨਹੀਂ ਸਕਦੀ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਿੱਚ ਸੰਸਥਾਨ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ 3 ਦਿਨਾਂ ‘ਚ ਫੇਰ ਵਧੇ ਕੋਰੋਨਾ ਕੇਸ, ਗਿਣਤੀ 109 ਤੋਂ ਵਧ ਕੇ ਹੋਈ 130

ਜਗਦੀਸ਼ ਭੋਲਾ ਨੂੰ ਪਟਿਆਲਾ ਤੋਂ ਗੁਰਦਾਸਪੁਰ ਦੀ ਜੇਲ੍ਹ ‘ਚ ਕੀਤਾ ਸ਼‍ਿਫ਼ਟ, ਪੜ੍ਹੋ ਕੀ ਹੈ ਕਾਰਨ ?