ਐਕਟਿਵਾ ਸਵਾਰ ਨੇ ਰਾਹ ਜਾਂਦੀ ਔਰਤ ਤੋਂ ਖੋਹਿਆ ਪਰਸ, ਚੋਰੀ ਦੀ ਵਾਰਦਾਤ CCTV ‘ਚ ਕੈਦ

ਅੰਮ੍ਰਿਤਸਰ, 1 ਜੂਨ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਵਨ ਨਗਰ ਇਲਾਕੇ ‘ਚ ਮੰਗਲਵਾਰ ਰਾਤ ਇਕ ਐਕਟਿਵਾ ਸਵਾਰ ਔਰਤ ਤੋਂ ਪਰਸ ਅਤੇ ਆਈਫੋਨ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿੱਚ ਨਕਦੀ ਸੀ। ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਦੇ ਆਧਾਰ ‘ਤੇ ਪੁਲਸ ਐਕਟਿਵਾ ਸਵਾਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਬਟਾਲਾ ਰੋਡ ’ਤੇ ਰਹਿਣ ਵਾਲੀ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਬਾਜ਼ਾਰ ’ਚ ਸਾਮਾਨ ਲੈਣ ਲਈ ਗਈ ਸੀ। ਪਹਿਲਾਂ ਉਸ ਨੇ ਪਵਨ ਨਗਰ ਸਥਿਤ ਕੱਪੜਿਆਂ ਦੀ ਦੁਕਾਨ ਤੋਂ ਕੁਝ ਸਾਮਾਨ ਲਿਆ ਅਤੇ ਫਿਰ ਥੋੜ੍ਹਾ ਅੱਗੇ ਜਾ ਕੇ ਸਟੇਸ਼ਨਰੀ ਦੀ ਦੁਕਾਨ ‘ਤੇ ਗਈ। ਜਦੋਂ ਉਹ ਉਥੋਂ ਵਾਪਸ ਆ ਰਹੀ ਸੀ ਤਾਂ ਐਕਟਿਵਾ ਸਵਾਰ ਨੇ ਉਸ ਦੇ ਹੱਥੋਂ ਪਰਸ ਖੋਹ ਲਿਆ। ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੱਜਣ ਵਿੱਚ ਕਾਮਯਾਬ ਹੋ ਗਿਆ।

ਇਲਾਕੇ ‘ਚ ਲੱਗੇ ਸੀਸੀਟੀਵੀ ਤੋਂ ਪਤਾ ਲੱਗਾ ਕਿ ਦੋਸ਼ੀ ਕਰੀਬ 5 ਮਿੰਟ ਤੱਕ ਔਰਤ ਦਾ ਪਿੱਛਾ ਕਰਦਾ ਰਿਹਾ। ਉਹ ਸਿਰਫ਼ ਸਹੀ ਸਮੇਂ ਦੀ ਤਲਾਸ਼ ਕਰ ਰਿਹਾ ਸੀ। ਉਹ ਪਵਨ ਨਗਰ ‘ਚ ਕੱਪੜੇ ਦੀ ਦੁਕਾਨ ਅੱਗੇ ਵੀ ਕੁਝ ਦੇਰ ਲਈ ਖੜ੍ਹਾ ਸੀ ਪਰ ਜਿਵੇਂ ਹੀ ਉਹ ਨੇੜੇ ਆਇਆ ਤਾਂ ਪਰਸ ਖੋਹ ਕੇ ਫ਼ਰਾਰ ਹੋ ਗਿਆ।

ਮੁਲਜ਼ਮ ਚਿੱਟੇ ਰੰਗ ਦੀ ਐਕਟਿਵਾ ’ਤੇ ਸਵਾਰ ਸੀ, ਜਿਸ ਦੇ ਅੱਗੇ ਨੰਬਰ ਪਲੇਟ ਵੀ ਨਹੀਂ ਸੀ। ਦੋਸ਼ੀ ਨੇ ਲਾਲ-ਕਾਲੀ ਟੋਪੀ ਪਾਈ ਹੋਈ ਸੀ ਜਿਸ ‘ਤੇ BOY ਲਿਖਿਆ ਹੋਇਆ ਸੀ। ਪੁਲਿਸ ਨੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ‘ਚ ਟਰੈਵਲ ਏਜੰਸੀ ਖਿਲਾਫ ਕਾਰਵਾਈ, ਡੀਸੀ ਨੇ ਲਾਇਸੈਂਸ ਕੀਤਾ ਰੱਦ

ਗੈਸ ਦੀਆਂ ਕੀਮਤਾਂ ‘ਚ ਵੱਡੀ ਕਟੌਤੀ, 135 ਰੁਪਏ ਸਸਤਾ ਹੋਇਆ ਇਹ ਸਿਲੰਡਰ