ਕਿਸਾਨ ਆਗੂ ‘ਤੇ ਚੱਲੀ ਗੋਲੀ, ਟਿਕੂਨੀਆ ਕੇਸ ਦਾ ਹੈ ਗਵਾਹ

ਨਵੀਂ ਦਿੱਲੀ, 1 ਜੂਨ 2022 – ਭਾਰਤੀ ਕਿਸਾਨ ਯੂਨੀਅਨ ਟਿਕੈਤ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ‘ਤੇ ਮੰਗਲਵਾਰ ਰਾਤ ਨੂੰ ਗੋਲੀਬਾਰੀ ਹੁਣ ਦੀ ਖਬਰ ਸਾਹਮਣੇ ਆਈ ਹੈ। ਰਾਤ 9:30 ਵਜੇ ਦੇ ਕਰੀਬ ਇਹ ਗੋਲੀਬਾਰੀ ਹੋਈ ਹੈ। ਕਿਸਾਨ ਆਗੂ ਤੇ ਕਰੀਬ 3 ਰਾਊਂਡ ਫਾਇਰਿੰਗ ਕੀਤੀ ਗਈ ਹੈ। ਇਹ ਘਟਨਾ ਗੋਲਾ ਕੋਤਵਾਲੀ ਇਲਾਕੇ ਦੇ ਪਿੰਡ ਭਦੇਂਡ ਨੇੜੇ ਵਾਪਰੀ। ਇਸ ਤੋਂ ਪਹਿਲਾਂ ਬੈਂਗਲੁਰੂ ‘ਚ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ‘ਤੇ ਸਿਆਹੀ ਸੁੱਟੀ ਗਈ ਸੀ।

ਲਖੀਮਪੁਰ ਖੀਰੀ ‘ਚ ਮੰਗਲਵਾਰ ਰਾਤ ਨੂੰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਆਪਣੀ ਕਾਰ ਵਿੱਚ ਆਪਣੇ ਘਰ ਜਾ ਰਹੇ ਸਨ ਤਾਂ ਉਸ ਸਮੇ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਕਾਰ ਦੇ ਪਿੱਛਿਓਂ ਆ ਰਹੇ ਬਾਈਕ ਸਵਾਰ ਨੇ ਕਾਰ ਨੂੰ ਓਵਰਟੇਕ ਕਰਦੇ ਸਮੇਂ ਕਾਰ ਦੇ ਟਾਇਰ ‘ਤੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਕਾਰ ਦੇ ਸ਼ੀਸ਼ੇ ‘ਤੇ ਦੋ ਰਾਉਂਡ ਫਾਇਰ ਕੀਤੇ ਗਏ। ਇਸ ਹਮਲੇ ਵਿੱਚ ਕਿਸਾਨ ਆਗੂ ਦਿਲਬਾਗ ਸਿੰਘ ਵਾਲ-ਵਾਲ ਬਚ ਗਿਆ। ਦਿਲਬਾਗ ਸਿੰਘ ਟਿਕੂਨੀਆ ਕੇਸ ਦਾ ਗਵਾਹ ਹੈ। ਜਿਸ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਦੋਸ਼ੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰ ਲਾਰੈਂਸ ਨੇ ਦਿੱਲੀ ਹਾਈਕੋਰਟ ਤੋਂ ਵਾਪਸ ਲਈ ਪਟੀਸ਼ਨ ਹੁਣ ਜਾਵੇਗਾ ਪੰਜਾਬ ਅਤੇ ਹਰਿਆਣਾ ਹਾਈਕੋਰਟ

ਪਿਓ ਬਲਕੌਰ ਨੇ ਪੁੱਤ ਦੇ ਅੰਦਾਜ਼ ‘ਚ ਹੀ ਪੱਟ ‘ਤੇ ਥਾਪੀ ਮਾਰ ਕੀਤਾ ਪੁੱਤ ਸਿੱਧੂ ਨੂੰ ਵਿਦਾ