ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਦੇ ਪਿਤਾ ਨੂੰ ਦਿੱਤੀ ਗਈ ਸੀ ਧਮਕੀ

ਮਾਨਸਾ, 3 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਮੂਸੇਵਾਲਾ ਦੇ ਪਿਤਾ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਇੱਕ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਉਸ ਨੂੰ ਸਮਝਾਓ ਕੇ ਮੂਸੇਵਾਲਾ ਲਾਈਵ ਆ ਕੇ ਗਲਤ ਗੱਲਾਂ ਨਾ ਕਰੇ। ਕੀ ਇਹ ਕਾਲ ਰਿਕਾਰਡਿੰਗ ਅਸਲੀ ਹੈ ਜਾਂ ਨਹੀਂ ਅਤੇ ਕਦੋਂ ਦੀ ਹੈ ? ਪੰਜਾਬ ਪੁਲਿਸ ਦੇ ਆਈਟੀ ਵਿੰਗ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਤਲ ਤੋਂ ਪਹਿਲਾਂ ਖੁਦ ਸਿੱਧੂ ਮੂਸੇਵਾਲਾ ਨੇ ਵੀ ਵੀਡੀਓ ‘ਚ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਨੰਬਰ ਅੱਗੇ ਦਿੱਤਾ ਗਿਆ ਹੈ ਜਿਸ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਉਸ ਦੇ ਸ਼ੋਅ ਦੇ ਇਨਕੁਆਰੀ ਨੰਬਰ ‘ਤੇ ਵੀ ਕਾਲ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਧਮਕੀ ਦੇਣ ਵਾਲੇ ਨੇ ਪੁੱਛਿਆ ਕਿ ਕੀ ਮੂਸੇਵਾਲਾ ਦਾ ਪਿਤਾ ਬੋਲ ਰਿਹਾ ਹੈ। ਬਲਕੌਰ ਸਿੰਘ (ਮੂਸੇਵਾਲਾ ਦੇ ਪਿਤਾ) ਬੋਲ ਰਹੇ ਹਨ। ਜਵਾਬ ਵਿੱਚ ਬਲਕੌਰ ਸਿੰਘ ਨੇ ਪੁੱਛਿਆ ਤੁਸੀਂ ਕੌਣ ਹੋ? ਧਮਕੀ ਦੇਣ ਵਾਲੇ ਨੇ ਕਿਹਾ- ਗੱਲ ਸਮਝਾ ਦੋ ਉਸ ਨੂੰ, ਲਾਈਵ ‘ਤੇ ਗਾਲਾਂ ਕੱਢ ਕੁਝ ਨੀ ਮਿਲੇਗਾ। ਜਦੋਂ ਕੋਈ ਉਸ ਦੇ ਪਿੰਡ ਆਉਂਦਾ ਹੈ, ਤਾਂ ਉਹ ਆਪਣੀ ਬੁੱਢੀ ਮਾਂ ਨੂੰ ਅੱਗੇ ਕਹਿੰਦਾ ਹੈ ਕਿ ਤੁਸੀਂ ਮਾਫੀ ਮੰਗੋ।

ਬਲਕੌਰ ਸਿੰਘ ਨੇ ਕਿਹਾ ਕਿ ਤੁਸੀਂ ਫਿਰ ਆ ਜਾਓ, ਇਸ ‘ਤੇ ਧਮਕੀ ਦੇਣ ਵਾਲੇ ਨੇ ਕਿਹਾ- ਪਿੰਡ ‘ਚ ਤਾਂ ਮੂਸਾ ਵੀ ਸ਼ੇਰ ਹੈ। ਹਰ ਕੋਈ ਆਪਣੇ ਪਿੰਡ ਵਿੱਚ ਸ਼ੇਰ ਹੈ। ਤੂੰ ਮੇਰੇ ਪਿੰਡ ਆ। ਲਾਈਵ ‘ਤੇ ਆ ਕੇ ਮੂਸੇਵਾਲੇ ਦਾ ਗਾਲ੍ਹਾਂ ਕੱਢਣ ਦਾ ਕੀ ਮਤਲਬ ? ਉਸ ਨੇ ਇਹ ਸਿਖਾਇਆ ਆਪਣੇ ਪੁੱਤਰ ਨੂੰ। ਇਸ ਨੂੰ ਚੰਗੇ ਸੰਸਕਾਰ ਦਿਓ। ਧਰਮ ਅਤੇ ਕੰਮ ਦੀ ਗੱਲ ਕਰੇ।

ਬਲਕੌਰ ਸਿੰਘ ਨੇ ਪੁੱਛਿਆ ਕਿ ਕਿਸ ਨੇ ਗਲਤ ਬੋਲਿਆ ਹੈ, ਕਿਸ ਦਾ ਨਾਂ ਲਿਆ ਹੈ? ਇਸ ‘ਤੇ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਜਿਸ ਦਿਨ ਨਾਂ ਲਿਆ ਜਾਵੇਗਾ, ਕੋਈ ਨਹੀਂ ਛੱਡੇਗਾ। ਧਮਕੀ ਦੇਣ ਵਾਲੇ ਨੇ ਕਿਹਾ ਕਿ ਆਪਣੇ ਬੇਟੇ ਨੂੰ ਚੰਗੇ ਸੰਸਕਾਰ ਦਿਓ। ਉਹ ਲਾਈਵ ‘ਤੇ ਗਲਤ ਬੋਲਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਮਸ਼ਾਨਘਾਟ ਤੋਂ ਤਾਂਤਰਿਕਾਂ ਨੂੰ ਹੱਡੀਆਂ ਵੇਚਣ ਦੇ ਧੰਦੇ ਦਾ ਪਰਦਾਫਾਸ਼, 2 ਗ੍ਰਿਫਤਾਰ

ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ‘ਤੇ ਕੈਦੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ‘ਚ ਹੋਇਆ ਪਰਚਾ