ਚੰਡੀਗੜ੍ਹ, 5 ਜੂਨ 2022 – ਪੰਜਾਬ ਦੇ 4 ਸਾਬਕਾ ਕਾਂਗਰਸ ਦੇ ਮੰਤਰੀਆਂ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਖੂਬ ਸਿਆਸੀ ਘਮਾਸਾਨ ਮਚਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਕੂੜਾਦਾਨ ਬਣ ਗਈਆਂ ਹਨ। ਜਿਹਨਾਂ ‘ਤੇ ਭਾਜਪਾ ਨੇ ਖੁਦ ਘਪਲੇ ਦੇ ਦੋਸ਼ ਲਾਏ, ਉਨ੍ਹਾਂ ਨੂੰ ਹੀ ਪਾਰਟੀ ‘ਚ ਸ਼ਾਮਲ ਕੀਤਾ। ਜਿਸ ‘ਤੇ ਪੰਜਾਬ ਆਪ ਬੁਲਾਰੇ ਮਾਲਵਿੰਦਰ ਕੰਗ ਨੇ ਪੁਛਿਆ ਕਿ ਭਾਜਪਾ ਦੇ ਕੋਲ ਅਜਿਹੀ ਕਿਹੜੀ ਮਸ਼ੀਨ ਹੈ ਜਿਸ ‘ਚ ਦਾਗੀਆਂ ਨੂੰ ਪਾ ਕੇ ਸਾਫ ਕੀਤਾ ਜਾਂਦਾ ਹੈ।
ਸਾਬਕਾ ਕਾਂਗਰਸ ਮੰਤਰੀ ਰਾਜ ਕੁਮਾਰ ਵੇਰਕਾ, ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ ਅਤੇ ਬਲਬੀਰ ਸਿੱਧੂ ਸਾਰੇ ਜਾਣੇ ਅਮਿਤ ਸ਼ਾਹ ਦੀ ਹਾਜ਼ਰੀ ‘ਚ ਬੀਜੇਪੀ ‘ਚ ਸ਼ਾਮਿਲ ਹੋਏ।
ਮਾਲਵਿੰਦਰ ਕੰਗ ਨੇ ਕਿਹਾ ਕਿ ਪਹਿਲਾਂ ਸੁੰਦਰ ਸ਼ਾਮ ਅਰੋੜਾ ‘ਤੇ ਭਾਜਪਾ ਦੇ ਵੱਡੇ ਨੇਤਾ ਤੀਕਸ਼ਨ ਸੂਦ ਨੇ ਦੋਸ਼ ਲਾਏ ਸਨ ਕਿ ਅਰੋੜਾ ਨੇ ਮੋਹਾਲੀ ਵਿਚ 450 ਕਰੋੜ ਦੀ 31 ਏਕੜ ਜ਼ਮੀਨ ਦੇ ਘਪਲੇ ਦਾ ਦੋਸ਼ ਲਾਇਆ ਸੀ। ਇਹ ਉਹੀ ਕੰਪਨੀ ਸੀ, ਜਿਸ ‘ਚ ਅਰੋੜਾ ਹਿਸੇਦਾਰ ਸੀ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਮੇਅਰ ਭਰਾ ਅਮਰਜੀਤ ਸਿੰਘ ‘ਤੇ ਕਰਪਸ਼ਨ ਦੇ ਸਵਾਲ ਹਨ। ਭਾਜਪਾ ਲੀਡਰਾਂ ਨੇ ਉਹਨਾਂ ‘ਤੇ ਕੋਵਿਡ ਦੌਰਾਨ ਫਤਿਹ ਕਿੱਟ ਦੇ ਘਪਲੇ ਦਾ ਦੋਸ਼ ਲਾਇਆ ਸੀ।
ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ ਦੇ ਪੀਐਮ ਨਰਿੰਦਰ ਮੋਦੀ ਵਿਰੋਧੀ ਦਲਿਤ ਹਨ। ਪੀਐਮ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਵਿਰੁੱਧ ਹਨ।
ਸਾਬਕਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਜਵਾਈ ਨੂੰ ਨਿਯਮਾਂ ਨੂੰ ਛਿੱਕੇ ਟੰਗ ਸਰਕਾਰੀ ਨੌਕਰੀ ਦਿਵਾਈ ਸੀ।
