ਸਾਲ 2022 ਪੰਜਾਬ ਦੇ ਲੀਡਰਾਂ ਲਈ ਰਿਹਾ ਮਾੜਾ, ਚਾਰ ਮੰਤਰੀ ਪਹੁੰਚੇ ਜੇਲ੍ਹ, ਪੰਜਵੇਂ ਦੀ ਤਿਆਰੀ

ਚੰਡੀਗੜ੍ਹ, 8 ਜੂਨ 2022 – ਸਾਲ 2022 ਪੰਜਾਬ ਦੇ ਸਿਆਸਤਦਾਨਾਂ ‘ਤੇ ਭਾਰੀ ਪੈ ਰਿਹਾ ਹੈ। ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਜੇਲ੍ਹ ਜਾਣਾ ਪਿਆ ਅਤੇ ਮਜੀਠੀਆ ਨੂੰ ਨਸ਼ਾ ਤਸਕਰੀ ਵਿੱਚ ਜੇਲ੍ਹ ਜਾਣਾ ਪਿਆ। ਇਸ ਤੋਂ ਬਿਨਾ ਇੱਕ ਮੌਜੂਦਾ ਐਮ ਐਲ ਏ ਤੇ ਇੱਕ ਸਾਬਕਾ ਮੰਤਰੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਲਾਖਾਂ ਪਿੱਛੇ ਹੈ, ਤਾਂ ਤੀਜਾ ਸਾਬਕਾ ਮੰਤਰੀ ‘ਤੇ ਪਰਚਾ ਦਰਜ ਹੋਇਆ ਹੈ।

ਸਭ ਤੋਂ ਪਹਿਲਾ ਗੱਲ ਕਰਦੇ ਹਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ। ਦਸੰਬਰ 2021 ‘ਚ ਕਾਂਗਰਸ ਸਰਕਾਰ ਸਮੇਂ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਉਸ ਨੇ 22 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਸ ਨੂੰ 23 ਫਰਵਰੀ ਨੂੰ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਉਦੋਂ ਤੋਂ ਉਹ ਜੇਲ੍ਹ ‘ਚ ਹੀ ਹੈ।

ਉਸ ਤੋਂ ਬਾਅਦ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਜਿਸ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ 19 ਮਈ ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਸਜ਼ਾ ਸੁਣਾਈ ਸੀ। 20 ਮਈ ਨੂੰ ਸਿੱਧੂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ।

ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੌਜੂਦਾ ਐਮ ਐਲ ਏ ਡਾ. ਵਿਜੇ ਸਿੰਗਲਾ ਜਿਸ ‘ਤੇ 24 ਮਈ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਡਾਕਟਰ ਵਿਜੇ ਸਿੰਗਲਾ ਖ਼ਿਲਾਫ਼ ਉਸਾਰੀ ਦੇ ਕੰਮ ਲਈ 1.16 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਗਿਆ। ਡਾਕਟਰ ਵਿਜੇ ਸਿੰਗਲਾ ਇਨ੍ਹੀਂ ਦਿਨੀਂ ਜੇਲ੍ਹ ਵਿੱਚ ਹਨ।

ਫਿਰ ਗੱਲ ਕਰਦੇ ਹਾਂ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ, ਜਿਸ ‘ਤੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿਣਦੇ ਸਮੇਂ ਹੋਏ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਵਿਜੀਲੈਂਸ ਨੇ ਬੀਤੇ ਕੱਲ੍ਹ 7 ​​ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਹੁਣ ਤਿੰਨ ਦਿਨ ਦੇ ਰਿਮਾਂਡ ‘ਤੇ ਹੈ। ਇਸੇ ਮਾਮਲੇ ‘ਚ ਵਿਜੀਲੈਂਸ ਨੇ ਇੱਕ ਹੋਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖਿਲਾਫ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਸ ਤੋਂ ਬਿਨਾ ਆਪ ਪਾਰਟੀ ਦੇ ਇੱਕ ਹੋਰ ਐਮ ਐਲ ਏ ਬਲਬੀਰ ਸਿੰਘ ਨੂੰ ਅਦਾਲਤ ਨੇ ਕੁੱਟਮਾਰ ਦੇ ਕੇਸ ‘ਚ ਪਰਿਵਾਰ ਸਮੇਤ 3 ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਹ ਜੇਲ੍ਹ ਨਹੀਂ ਗਏ ਅਤੇ ਸਜ਼ਾ ਸੁਣਾਉਣ ਵਾਲੀ ਤੋਂ ਉਪਰਲੀ ਅਦਾਲਤ ਨੇ ਫਿਲਹਾਲ ਐਮ ਐਲ ਏ ਬਲਬੀਰ ਸਿੰਘ ਦੀ ਸਜ਼ਾ ‘ਤੇ ਰੋਕ ਲੈ ਦਿੱਤੀ ਹੈ।

ਇਸ ਤੋਂ ਬਿਨਾ ਜੇ ਅੱਗੇ ਵੀ ਗੱਲ ਕਰੀਏ ਸਾਲ 2022 ਵੈਸੇ ਵੀ ਪੰਜਾਬ ਦੇ ਦਿੱਗਜ ਨੇਤਾਵਾਂ ਲਈ ਵੀ ਭਾਰੀ ਰਿਹਾ। ਦਰਅਸਲ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਦਿੱਗਜ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਬਿਕਰਮ ਮਜੀਠੀਆ, ਮਨਪ੍ਰੀਤ ਬਾਦਲ, ਸਮੇਤ ਜ਼ਿਆਦਾਤਰ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

13 ਸਾਲ ਪੁਰਾਣੇ ਕੇਸ ‘ਚੋਂ ਲਾਲੂ ਪ੍ਰਸਾਦ ਯਾਦਵ ਬਰੀ, ਲੱਗਿਆ 6 ਹਜ਼ਾਰ ਦਾ ਜੁਰਮਾਨਾ

ਮਨਕੀਰਤ ਔਲਖ ਨੇ ਸਿੱਧੂ ਦੇ ਕਤਲ ਬਾਰੇ ਦਿੱਤੀ ਸਫਾਈ, ਕਿਹਾ ਮੈਂ ਕਿਸੇ ਮਾਂ ਦਾ ਪੁੱਤ ਨਹੀਂ ਖੋਹ ਸਕਦਾ