ਨਕਲੀ ਲੇਬਲ ਲਾ ਕੱਪੜੇ ਵੇਚਣ ਵਾਲਾ ਮੁਲਜ਼ਮ ਗ੍ਰਿਫਤਾਰ, ਸ਼ਹਿਰ ਦੇ ਵੱਖ-ਵੱਖ ਸ਼ੋਅਰੂਮਾਂ ‘ਚ ਅਸਲੀ ਦੱਸ ਕਰਦਾ ਸੀ ਸਪਲਾਈ

ਲੁਧਿਆਣਾ, 8 ਜੂਨ 2022 – ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਪੁਲਿਸ ਨੇ ਕੱਪੜਿਆਂ ‘ਤੇ ਨਕਲੀ ਲੇਬਲ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਵਿਅਕਤੀਆਂ ਖਿਲਾਫ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਟੀ-ਸ਼ਰਟਾਂ ‘ਤੇ ਬ੍ਰਾਂਡੇਡ ਕੰਪਨੀਆਂ ਦੇ ਲੇਬਲ ਲਗਾਉਣ ਵਾਲੇ ਇਕ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵੱਖ-ਵੱਖ ਸ਼ੋਅਰੂਮਾਂ ਵਿੱਚ ਜਾਅਲੀ ਲੇਬਲ ਲਗਾ ਕੇ ਸਾਮਾਨ ਸਪਲਾਈ ਕਰਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਿਊ ਸ਼ਿਵਪੁਰੀ ਸੇਖੇਵਾਲ ਰੋਡ ‘ਤੇ ਬ੍ਰਾਂਡ ਬੇਸ ਦੀ ਫੈਕਟਰੀ ਚਲਾਉਂਦਾ ਹੈ। ਦੋਸ਼ੀ ਟਾਮੀ, ਹੈਲਫਾਈਟਰ, ਲੇਵਿਸ, ਯੂ.ਐੱਸ.ਪੀ.ਏ., ਸੀ.ਕੇ. ਬਾਸ, ਸੁਪਰ ਡਰਾਈ ਆਦਿ ਵੱਡੀਆਂ ਕੰਪਨੀਆਂ ਦੇ ਜਾਅਲੀ ਲੇਬਲ ਲਗਾ ਕੇ ਆਪਣੀ ਕੰਪਨੀ ਵਿਚ ਕਮੀਜ਼ਾਂ ਤਿਆਰ ਕਰਦਾ ਹੈ। ਮੁਲਜ਼ਮ ਸ਼ਹਿਰ ਦੇ ਬਾਹਰਲੇ ਸ਼ੋਅਰੂਮਾਂ ਵਿੱਚ ਜਾਅਲੀ ਬ੍ਰਾਂਡਾਂ ਨੂੰ ਅਸਲੀ ਦੱਸ ਕੇ ਵੇਚਦਾ ਹੈ। ਮੁਲਜ਼ਮ ਨੂੰ 750 ਨਕਲੀ ਲੇਬਲ ਵਾਲੀਆਂ ਟੀ-ਸ਼ਰਟਾਂ ਸਮੇਤ ਕਾਬੂ ਕੀਤਾ ਗਿਆ ਹੈ।

ਮੁਲਜ਼ਮ ਦੀ ਪਛਾਣ ਸਚਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਨਿਰਮਲ ਨਗਰ ਦੁੱਗਰੀ ਵਜੋਂ ਹੋਈ ਹੈ। ਪੁਲੀਸ ਨੇ ਹਰਮਿੰਦਰ ਸਿੰਘ ਵਾਸੀ ਲਾਜਪਤ ਨਗਰ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐਸਆਈ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਕਥਿਤ ਦੋਸ਼ੀ ਦੀ ਸ਼ਿਕਾਇਤ ਮਿਲੀ ਤਾਂ ਤੁਰੰਤ ਦੋਸ਼ੀ ਦੀ ਫ਼ੈਕਟਰੀ ‘ਤੇ ਛਾਪਾ ਮਾਰਿਆ ਤਾਂ ਉਥੋਂ ਵੱਡੀ ਗਿਣਤੀ ‘ਚ ਨਕਲੀ ਲੇਬਲ ਵਾਲੀਆਂ ਟੀ-ਸ਼ਰਟਾਂ ਬਰਾਮਦ ਹੋਈਆਂ |

ਮੁਲਜ਼ਮ ਖ਼ਿਲਾਫ਼ ਕਾਪੀਰਾਈਟ ਐਕਟ ਤਹਿਤ ਥਾਣਾ ਦਰੇਸੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਸਟੇਜ ‘ਤੇ ਬੋਲਦੇ ਹੋਏ ਮੂਸੇਵਾਲਾ ਦੇ ਪਿਤਾ ਹੋਏ ਭਾਵੁਕ

ਮਾਨ ਨੇ ਸਿੱਧੂ ਦੇ ਭੋਗ ਮੌਕੇ ਸਿੱਧੂ ਦੇ ਮਾਤਾ-ਪਿਤਾ ਦੇ ਨਾਂਅ ਭੇਜਿਆ ਸ਼ੋਕ ਸੁਨੇਹਾ…