ਪੰਜਾਬ ਸਰਕਾਰ ਵੱਲੋਂ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਲਈ 10 ਕਰੋੜ ਰੁਪਏ ਜਾਰੀ

• ਫਾਜ਼ਿਲਕਾ ਜ਼ਿਲ੍ਹੇ ਦਾ ਤਕਰੀਬਨ 5000 ਏਕੜ ਰਕਬਾ ਆਵੇਗਾ ਨਹਿਰੀ ਪਾਣੀ ਦੀ ਸਿੰਜਾਈ ਹੇਠ

ਚੰਡੀਗੜ੍ਹ, 9 ਜੂਨ 2022 – ਫਾਜ਼ਿਲਕਾ ਜ਼ਿਲ੍ਹੇ ਵਿੱਚ ਸਿੰਜਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਲਈ 10 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਸ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀ ਇਹ ਚਿਰੋਕਣੀ ਮੰਗ ਸੀ।

ਪਿੰਡ ਸੁਹੇਲੇਵਾਲਾ ਤੋਂ ਚੱਕ ਬਾਹਮਣੀ ਵਾਲਾ ਤੱਕ ਇਸ ਮਾਈਨਰ ਦਾ 15 ਕਿਲੋਮੀਟਰ ਵਿਸਥਾਰ ਮੁਕੰਮਲ ਹੋਣ ਉਪਰੰਤ ਜਲਾਲਾਬਾਦ ਬਲਾਕ ਦੇ ਪਿੰਡਾਂ ਦੇ ਲਗਭਗ 5000 ਏਕੜ ਰਕਬੇ ਨੂੰ ਸਿੰਜਾਈ ਦੀ ਸਹੂਲਤ ਮਿਲੇਗੀ। ਇਸ ਨਾਲ ਸੁਹੇਲੇਵਾਲਾ, ਚੱਕ ਢਾਬ, ਖੁਸ਼ਹਾਲ ਜੋਈਆਂ, ਚੱਕ ਪੰਜਕੋਹੀ, ਚੱਕ ਕਬਰਵਾਲਾ, ਚੱਕ ਗੁਲਾਮ ਰਸੂਲਵਾਲਾ, ਚੱਕ ਬਲੋਚਾ ਅਤੇ ਚੱਕ ਬਾਹਮਣੀ ਵਾਲਾ ਪਿੰਡਾਂ ਨੂੰ ਲਾਭ ਹੋਵੇਗਾ।

ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਅਤੇ ਅਪਗ੍ਰੇਡੇਸ਼ਨ ਦਾ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਨੂੰ ਵੀ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਖੇਤੀਬਾੜੀ ਵਾਸਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਦੌਰਾਨ ਜਲਾਲਾਬਾਦ ਤੋਂ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਇਹ ਰਾਸ਼ੀ ਜਾਰੀ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਜਲ ਸਰੋਤ ਮੰਤਰੀ ਦਾ ਧੰਨਵਾਦ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਕਲੀ ਖਾਦ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਖਾਦਾਂ ਤੇ ਦਵਾਈਆਂ ਭਾਰਤ ਤੋਂ ਇਲਾਵਾ ਨੇਪਾਲ ‘ਚ ਵੀ ਹੁੰਦੀਆਂ ਸੀ ਸਪਲਾਈ

ਸਲਮਾਨ ਖਾਨ ਨੂੰ ਧਮਕੀ ਮਾਮਲੇ ‘ਚ ਕਾਂਬਲੇ (ਮਹਾਂਕਾਲ) ਤੋਂ ਪੁੱਛਗਿੱਛ, ਮੂਸੇਵਾਲਾ ਕਤਲ ਕਾਂਡ ਦਾ ਵੀ ਹੈ ਕੁਨੈਕਸ਼ਨ