ਪੰਜਾਬ ਅੰਦਰ ਸਸਤੀ ਸ਼ਰਾਬ ਬਣੇਗੀ ਹਰ ਰੋਜ਼ ਮੌਤ ਦਾ ਕਾਰਨ – ਬੀਬੀ ਅਮਨਜੋਤ ਰਾਮੂੰਵਾਲੀਆ

ਮੁਹਾਲੀ, 11 ਜੂਨ 2022 – ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਸ਼ਰਾਬ ਸਸਤੀ ਕਰਨ ਦੇ ਫ਼ੈਸਲੇ ਦੀ ਬੇਹੱਦ ਨਿਖੇਧੀ ਕੀਤੀ। ਬੀਬੀ ਰਾਮੂੰਵਾਲੀਆ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦਾ ਇਹ ਫੈਸਲਾ ਪੰਜਾਬ ਅੰਦਰ ਹਰ ਰੋਜ਼ ਮੌਤ ਦਾ ਕਾਰਨ ਬਣੇਗਾ।

ਅੱਗੇ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਪੰਜਾਬ ਅੰਦਰ ਸਰਕਾਰ ਬਣਾਈ ਸੀ, ਪਰ ਹੁਣ ਉਹ 9647 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਲਈ ਪੰਜਾਬ ਨੂੰ ਨਸ਼ੇ ਵੱਲ ਧੱਕ ਰਹੇ ਹਨ। ਪੰਜਾਬ ਸਰਕਾਰ ਵੱਲੋ ਬੀਤੇ ਦਿਨ ਦਿੱਤੇ ਬਿਆਨ ਅਨੁਸਾਰ ਪੰਜਾਬ ਅੰਦਰ 6378 ਠੇਕੇ ਖੋਲ੍ਹੇ ਜਾਣਗੇ ਅਤੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਸ਼ਰਾਬ ਸਸਤੀ ਹੋਣ ਨਾਲ 40 ਫ਼ੀਸਦੀ ਮਾਲੀਏ ਚ ਵਾਧਾ ਹੋਵੇਗਾ, ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਸ਼ਰਾਬ ਦੀ ਵਿਕਰੀ ਵਿਚ 2-3 ਗੁਣਾ ਵਾਧਾ ਹੋਵੇਗਾ। ਉਨਾਂ ਕਿਹਾ ਕਿ ਜੇਕਰ ਸਰਕਾਰ 180 ਮਿਲੀਲੀਟਰ ਦੇ ਪੈਕੇਟ ‘ਚ ਵੀ ਸ਼ਰਾਬ ਵੇਚੇਗੀ ਤਾਂ ਵਿਦਿਆਰਥੀ ਵੀ ਇਸ ਦੀ ਭੇਟ ਚੜਨਗੇ।

ਬੀਬੀ ਰਾਮੂੰਵਾਲੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਕੁਝ ਅੰਕੜੇ ਪੇਸ਼ ਕੀਤੇ। ਉਹਨਾਂ ਕਿਹਾ ਕਿ WHO ਦੀ 23 ਸਤੰਬਰ 2018 ਦੀ ਰਿਪੋਰਟ ਅਨੁਸਾਰ ਭਾਰਤ ਅੰਦਰ ਹਰ ਸਾਲ 2,60,000 ਲੋਕ ਸ਼ਰਾਬ ਦੀ ਵਜ੍ਹਾ ਨਾਲ ਮਰਦੇ ਹਨ। ਇਸ ਤੋਂ ਬਿਨਾ ਉਹਨਾਂ ਨੇ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (NCRB) ਦੀ 2013 ਵਿੱਚ ਪੇਸ਼ ਕੀਤੀ। ਇਸ ਰਿਪੋਰਟ ਅਨੁਸਾਰ ਭਾਰਤ ਅੰਦਰ ਹਰ ਰੋਜ਼ 15 ਲੋਕ ਸ਼ਰਾਬ ਦੀ ਵਜ੍ਹਾ ਨਾਲ ਮਰ ਰਹੇ ਹਨ ਅਤੇ ਹਰ 96 ਮਿੰਟ ਬਾਅਦ ਇੱਕ ਮੌਤ ਸ਼ਰਾਬ ਦੀ ਵਜ੍ਹਾ ਨਾਲ ਹੋ ਰਹੀ ਹੈ।

ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਅਫੀਮ, ਭੁੱਕੀ ਅਤੇ ਚਿੱਟੇ ਵਰਗੇ ਨਸ਼ੇ ਕਰਨ ਵਾਲੇ ਸ਼ਰਾਬ ਤੋਂ ਹੀ ਸ਼ੁਰੂ ਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਦੇ ਵੀ ਕੋਈ ਸਿੱਧਾ ਚਿੱਟੇ ਦੀ ਭੇਟ ਨਹੀਂ ਚੜ੍ਹਦਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭੋਜਪੁਰੀ ਕਲਾਕਾਰ ਅਤੇ ਸੰਸਦ ਮੈਂਬਰ ਰਵੀ ਕਿਸ਼ਨ ਐਤਵਾਰ ਨੂੰ ਭਾਜਪਾ ਦੀ ਰੈਲੀ ‘ਚ ਹੋਣਗੇ ਸ਼ਾਮਿਲ

ਸ਼ਰਾਬੀ ਪੁਲਿਸ ਮੁਲਾਜ਼ਮ ਦੀ VIDEO ਵਾਇਰਲ: ਪੈਰਾਂ ‘ਤੇ ਖੜ੍ਹਾ ਵੀ ਨਹੀਂ ਹੋ ਸਕਦਾ ਸੀ ਮੁਲਾਜ਼ਮ, ਦੋ ਕਾਂਸਟੇਬਲ ਚੁੱਕ ਕੇ ਲੈ ਗਏ