ਕੈਪਟਨ ਅਮਰਿੰਦਰ ਅਜੇ ਮਾਕਨ ਦੀ ਹਾਰ ‘ਤੇ ਕਿਹਾ ਮਾਕਨ ਨੂੰ ਕਰਮਾਂ ਦਾ ਫਲ ਮਿਲਿਆ

ਚੰਡੀਗੜ੍ਹ, 12 ਜੂਨ 2022 – ਹਰਿਆਣਾ ਵਿੱਚ ਕਾਂਗਰਸ ਆਗੂ ਅਜੈ ਮਾਕਨ ਦੇ ਰਾਜ ਸਭਾ ਚੋਣ ਹਾਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖੁਸ਼ ਹਨ। ਇਸ ‘ਤੇ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਸਾਜ਼ਿਸ਼ ਵਿੱਚ ਅਜੈ ਮਾਕਨ ਵੀ ਸ਼ਾਮਲ ਸੀ। ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ ਮਿਲ ਗਿਆ ਹੈ।

ਬਲੀਏਵਾਲ ਨੇ ਕਿਹਾ ਕਿ ਉਹ ਹਰਿਆਣਾ ਵਿੱਚ ਆਪਣੇ ਦੋਸਤਾਂ ਦਾ ਧੰਨਵਾਦ ਕਰਦੇ ਹਨ। ਜਦੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਲੀਲ ਕੀਤਾ ਤਾਂ ਅਜੇ ਮਾਕਨ ਵੀ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਸੀ। ਸੁਨੀਲ ਜਾਖੜ ਖਿਲਾਫ ਵੀ ਅਜੈ ਮਾਕਨ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਇਹ ਕਰਮਾਂ ਦਾ ਫਲ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਅਚਾਨਕ ਹਟਾ ਦਿੱਤਾ ਸੀ। ਫਿਰ ਕਾਂਗਰਸ ਨੇ ਨਵਜੋਤ ਸਿੱਧੂ ‘ਤੇ ਭਰੋਸਾ ਦਿਖਾਇਆ। ਉਂਜ ਜਦੋਂ ਚੋਣਾਂ ਵਿੱਚ ਨਵਾਂ ਸੀਐਮ ਬਣਾਉਣ ਅਤੇ ਸੀਐਮ ਚਿਹਰਾ ਬਣਾਉਣ ਦੀ ਗੱਲ ਆਈ ਤਾਂ ਕਾਂਗਰਸ ਸਿੱਧੂ ’ਤੇ ਖਤਰਾ ਨਹੀਂ ਉਠਾ ਸਕੀ। ਉਸ ਦੀ ਥਾਂ ‘ਤੇ ਚਰਨਜੀਤ ਚੰਨੀ ‘ਤੇ ਸੱਟਾ ਖੇਡਿਆ ਗਿਆ। ਹਾਲਾਂਕਿ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਸਿਰਫ਼ 18 ਸੀਟਾਂ ‘ਤੇ ਹੀ ਸਿਮਟ ਗਈ। ਚੰਨੀ, ਜਿਸ ਨੂੰ ਕਾਂਗਰਸ ਟਰੰਪ ਕਾਰਡ ਸਮਝ ਰਹੀ ਸੀ, ਉਹ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅਜੈ ਮਾਕਨ ਨੂੰ ਚੋਣਾਂ ਵਿੱਚ ਟਿਕਟਾਂ ਦੀ ਵੰਡ ਲਈ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਨਾਲ ਹੀ ਕੈਪਟਨ ਨੇ ਅੱਗੇ ਕਿਹਾ ਸੀ ਕਿ ਮਾਕਨ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਦੋਸ਼ੀ ਦਾ ਭਤੀਜਾ ਹੈ। ਕਾਂਗਰਸ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬ ਵਿਚ ਜ਼ਿੰਮੇਵਾਰੀ ਦੇ ਕੇ ਹਾਰ ਮੰਨ ਚੁੱਕੀ ਹੈ। ਕੈਪਟਨ ਨੇ ਦਿੱਲੀ ਵਿੱਚ ਲਗਾਤਾਰ ਦੋ ਚੋਣਾਂ ਵਿੱਚ ਹਾਰ ਲਈ ਵੀ ਮਾਕਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4 ਨਕਾਬਪੋਸ਼ਾਂ ਨੇ ਬੰਦੂਕ ਦੀ ਨੋਕ ‘ਤੇ ਲੁੱਟਿਆ ਜਵੈਲਰ, ਸੋਨੇ-ਚਾਂਦੀ ਅਤੇ ਨਕਦੀ ਨਾਲ ਭਰੇ 3 ਬੈਗ ਖੋਹੇ

ਧਰਮਸੋਤ ਤੇ ਗਿਲਜੀਆਂ ਤੋਂ ਬਾਅਦ ਹੁਣ ਸਾਬਕਾ ਮੰਤਰੀ ਆਸ਼ੂ ਖਿਲਾਫ ਵਿਜੀਲੈਂਸ ਕਸ ਸਕਦੀ ਕਾਰਵਾਈ, ਪੜ੍ਹੋ ਕੀ ਹੈ ਮਾਮਲਾ ?