ਨਵੀਂ ਦਿੱਲੀ, 12 ਜੂਨ 2022 – ਸੰਸਦ ਦੇ ਉਪਰਲੇ ਸਦਨ ਵਿੱਚ 100 ਦੇ ਅੰਕੜੇ ਨੂੰ ਪਾਰ ਕਰਨ ਦਾ ਸੁਪਨਾ ਦੇਖਣ ਵਾਲੀ ਭਾਜਪਾ ਮੈਂਬਰਾਂ ਦੀ ਗਿਣਤੀ ਰਾਜ ਸਭਾ ਵਿੱਚ 95 ਤੋਂ ਘਟ ਕੇ 91 ਰਹਿ ਗਈ ਹੈ। ਇਹ ਸਭ ਉਦੋਂ ਹੋਇਆ ਹੈ ਜਦੋਂ ਭਾਜਪਾ ਨੇ ਬਿਹਤਰ ਚੋਣ ਪ੍ਰਬੰਧਾਂ ਕਾਰਨ ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਪਾਰਟੀ ਦੇ ਦੋ ਉਮੀਦਵਾਰ ਅਤੇ ਇੱਕ ਆਜ਼ਾਦ ਉਮੀਦਵਾਰ ਨੂੰ ਸਮਰਥਨ ਦੇ ਕੇ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਸੀ। ਰਾਜ ਸਭਾ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਭਾਜਪਾ ਦੇ ਮੌਜੂਦਾ ਸਦਨ ਦੇ ਕੁੱਲ 232 ਮੈਂਬਰਾਂ ਵਿੱਚੋਂ 95 ਮੈਂਬਰ ਬੀਜੇਪੀ ਦੇ ਹਨ, ਜਿਨ੍ਹਾਂ ਵਿੱਚ 57 ਸੇਵਾਮੁਕਤ ਹੋ ਰਹੇ ਹਨ।
ਇਸ ਦੋ-ਸਾਲਾ ਚੋਣ ਵਿੱਚ ਬੀਜੇਪੀ ਦੇ 22 ਮੈਂਬਰ ਜਿੱਤੇ ਹਨ। ਜਦਕਿ ਭਾਜਪਾ ਦੇ 26 ਮੈਂਬਰ ਸੇਵਾਮੁਕਤ ਹੋ ਚੁੱਕੇ ਹਨ। ਇਸ ਤਰ੍ਹਾਂ ਉਸ ਨੂੰ ਚਾਰ ਸੀਟਾਂ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਵਿੱਚੋਂ ਭਾਜਪਾ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਤਿੰਨ-ਤਿੰਨ ਅਤੇ ਹਰਿਆਣਾ ਅਤੇ ਰਾਜਸਥਾਨ ਵਿੱਚ ਇੱਕ-ਇੱਕ ਸੀਟ ਜਿੱਤਣ ਵਿੱਚ ਸਫਲ ਰਹੀ। ਸ਼ੁੱਕਰਵਾਰ ਨੂੰ ਹੋਈਆਂ ਚੋਣਾਂ ‘ਚ ਯੂਪੀ ‘ਚ ਭਾਜਪਾ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਯੂਪੀ ਵਿੱਚ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਹਨ। ਉਥੋਂ ਇਸ ਦੇ ਪੰਜ ਮੈਂਬਰ ਸੇਵਾਮੁਕਤ ਹੋ ਚੁੱਕੇ ਹਨ ਅਤੇ ਅੱਠ ਮੈਂਬਰ ਚੁਣੇ ਗਏ ਹਨ। ਭਾਜਪਾ ਨੂੰ ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਦੋ-ਦੋ ਅਤੇ ਉੱਤਰਾਖੰਡ ਅਤੇ ਝਾਰਖੰਡ ਵਿੱਚ ਇੱਕ-ਇੱਕ ਸੀਟ ਮਿਲੀ ਹੈ।
ਪੰਜਾਬ ਵਿੱਚ ਤਿੰਨ ਮਹੀਨੇ ਪਹਿਲਾਂ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਜਲਦੀ ਹੀ ਰਾਜ ਸਭਾ ਵਿੱਚ ਚੜ੍ਹੇਗੀ। ਮਾਰਚ ਵਿੱਚ ਸੰਸਦ ਦੇ ਉਪਰਲੇ ਸਦਨ ਵਿੱਚ ‘ਆਪ’ ਦੀਆਂ ਤਿੰਨ ਸੀਟਾਂ ਸਨ, ਜੋ ਜੁਲਾਈ ਵਿੱਚ ਵਧ ਕੇ 10 ਹੋ ਜਾਣਗੀਆਂ। ਪੰਜਾਬ ਦੇ ਦੋ ਰਾਜ ਸਭਾ ਮੈਂਬਰ ਸੇਵਾਮੁਕਤ ਹੋ ਰਹੇ ਹਨ। ਇਸ ਨਾਲ ਰਾਜ ਸਭਾ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਸਿਆਸੀ ਤਾਕਤ ਵਧੇਗੀ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਸਿਫ਼ਰ ਤੇ ਬਸਪਾ ਸਿਮਟ ਕੇ ਇੱਕ ਹੋ ਜਾਵੇਗਾ। ਇਸ ਤਰ੍ਹਾਂ ਜੁਲਾਈ ‘ਚ ਡੀਐੱਮਕੇ ਤੋਂ ਬਾਅਦ ਚੌਥੀ ਸਭ ਤੋਂ ਵੱਡੀ ਪਾਰਟੀ ਬਣ ਜਾਵੇਗੀ। ਇਸ ਸਮੇਂ ਉਹ ਪੰਜਵੇਂ ਸਥਾਨ ‘ਤੇ ਹੈ।

