ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

  • ਦੋਸ਼ੀਆਂ ਕੋਲੋਂ 68 ਲੱਖ ਰੁਪਏ ਦੀ ਰਾਸ਼ੀ ਬਰਾਮਦ

ਐਸ ਏ ਐਸ ਨਗਰ 14 ਜੂਨ 2022 – ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਬੀਤੇ ਦਿਨੀਂ 10 ਜੂਨ ਨੂੰ ਡੇਰਾਬਸੀ ਸ਼ਹਿਰ ਵਿੱਚ ਦਿਨ ਦਿਹਾੜੇ ਪਿਸਟਲ ਦਿਖਾ ਇੱਕ ਵਿਅਕਤੀ ਨੂੰ ਜਖਮੀ ਕਰਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਪਾਸੋਂ ਲੁਟੇਰਿਆ ਨੇ 1 ਕਰੋੜ ਰੁਪਏ ਦੀ ਖੋਹ ਕੀਤੀ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 193 ਮਿਤੀ 10-06-2022 ਅ/ਧ 307, 397, 120ਬੀ ਭ: ਦ: ਅਤੇ 25 ਅਸਲਾ ਐਕਟ, ਥਾਣਾ ਡੇਰਾਬੱਸੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਮੁੱਕਦਮੇ ਨੂੰ ਟਰੇਸ ਕਰਨ ਲਈ ਸ਼੍ਰੀ ਗੁਰਬਖਸ਼ੀਸ਼ ਸਿੰਘ, ਉਪ ਕਪਤਾਨ ਪੁਲਿਸ ਸਬ:ਡਵੀਜ਼ਨ ਡੇਰਾਬਸੀ, ਸ੍ਰੀ ਕੁਲਜਿੰਦਰ ਸਿੰਘ ਡੀ.ਐਸ.ਪੀ. (ਤਫਤੀਸ਼), ਮੁੱਖ ਅਫਸਰ ਥਾਣਾ ਡੇਰਾਬਸੀ, ਮੁੱਖ ਅਫਸਰ ਥਾਣਾ ਹੰਡੇਸਰਾ, ਮੁੱਖ ਅਫਸਰ ਥਾਣਾ ਲਾਲੜੂ ਅਤੇ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਵਿੱਚ ਵੱਖ ਵੱਖ ਪੁਲਿਸ ਟੀਮਾਂ ਬਣਾਈਆਂ ਗਈਆ ਸੀ।

ਉਨਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਟਰੇਸ ਕਰਕੇ ਹੁਣ ਤੱਕ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਰਣਯੋਧ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਝੰਡੀਆ ਕਲਾਂ, ਜ਼ਿਲ੍ਹਾ ਫਿਰੋਜਪੁਰ ਹਾਲ ਵਾਸੀ ਫਲੈਟ ਨੰਬਰ 700, ਪਲਾਕ ਡੀ-6, ਪੈਂਟਾ ਹੋਰ ਜੀਰਕਪੁਰ ਉਮਰ ਕਰੀਬ 33 ਸਾਲ। (ਜੀਰਕਪੁਰ ਤੋ ਗ੍ਰਿਫਤਾਰ ਕੀਤਾ ਸੀ) ਜੋ ਕਿ 5 ਦਿਨਾਂ ਦੇ ਪੁਲਿਸ ਰਿਮਾਂਡ ਪਰ ਹੈ। ਦੋਰਾਨੇ ਤਫਤੀਸ਼ ਦੋਸੀ ਰਣਜੋਧ ਸਿੰਘ ਨੇ 28 ਲੱਖ ਰੁਪਏ ਆਪਣੇ ਫਲੈਟ ਨੇ 700 ਪੈਂਟਾਂ ਹੋਮਜ ਵਿਚੋਂ ਬਰਾਮਦ ਕਰਵਾਇਆ ਹੈ। ਮਨਿੰਦਰਜੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਬਡਾਲਾ ਜੋਹਲ ਤਹਿ ਅਤੇ ਜਿਲ੍ਹਾ ਅੰਮ੍ਰਿਤਸਰ ਉਮਰ ਕਰੀਬ 25 ਸਾਲ। ਦੋਸ਼ੀ ਨੂੰ ਇੰਚਾਰਜ ਸੀ.ਆਈ.ਏ ਸਟਾਫ ਅਤੇ ਮੁੱਖ ਅਫਸਰ ਥਾਣਾ ਹੰਡੇਸਰਾ ਦੀ ਟੀਮ ਵੱਲੋਂ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਨੇ ਦੋਰਾਨੇ ਪੁੱਛਗਿੱਛ ਕਰੀਬ 40 ਲੱਖ ਰੁਪਏ ਬਾਅਦ ਕਰਵਾਇਆ ਹੈ। ਸੌਰਵ ਸ਼ਰਮਾ ਪੁੱਤਰ ਰਾਜਵੀਰ ਸਿੰਘ ਵਾਸੀ # 56, ਵਾਰਡ ਨੰਬਰ 13, ਵਿਸ਼ਨੂੰ ਨਗਰ ਨੇੜੇ ਗੁਰਦੁਆਰਾ ਸਾਹਿਬ ਗੋਹਾਣਾ ਥਾਣਾ ਸਿਟੀ ਗੋਹਾਣਾ ਜ਼ਿਲ੍ਹਾ ਗੋਹਾਣਾ ਉਮਰ ਕਰੀਬ 22 ਸਾਲ। ਜਿਸ ਨੂੰ ਅੱਜ ਮੁੱਖ ਅਫਸਰ, ਡੇਰਾਬਸੀ ਅਤੇ ਮੁੱਖ ਅਫਸਰ, ਥਾਣਾ ਲਾਲੜੂ ਦੀ ਟੀਮ ਵੱਲੋਂ ਦੋਸ਼ੀ ਸੋਰਵ ਦੇ ਘਰ ਤੋ ਗ੍ਰਿਫਤਾਰ ਕੀਤਾ ਸੀ।

ਇਨ੍ਹਾਂ ਦੋਸ਼ੀਆਂ ਕੋਲੋ 68 ਲੱਖ ਰੁਪਏ ਭਾਰਤੀ ਕਰੰਸੀ ਅਤੇ ਇਕ ਕਾਰ ਹੋਂਡਾ ਸਿਟੀ ਨੰਬਰ (DL -4CNC-0508) ਦੀ ਰਿਕਵਰੀ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਦੋਸ਼ੀ ਮਨਿੰਦਰਜੀਤ ਸਿੰਘ ਅਤੇ ਸੌਰਵ ਸ਼ਰਮਾ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿੰਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮੇ ਦੀ ਤਫਤੀਸ਼ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਦੇ ਨਾਂਅ ਦੀ ਵਰਤੋਂ ਰਾਜਨੀਤੀ ਲਈ ਨਾ ਕੀਤੀ ਜਾਵੇ, ਪਰਿਵਾਰ ਨੇ ਪੋਸਟ ਪਾ ਕੀਤੀ ਅਪੀਲ

ਅਜਾਇਬ ਸਿੰਘ ਤੋਂ ਬਾਅਦ ਸਤਕਾਰ ਕੌਰ ਗਹਿਰੀ ਵੀ ਭਾਜਪਾ ‘ਚ ਹੋਈ ਸ਼ਾਮਲ