ਮੋਹਾਲੀ, 15 ਜੂਨ 2022 – ਦਿੱਲੀ ਤੋਂ ਲਿਆ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਨੇ ਤੜਕੇ 4.30 ਵਜੇ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ। ਜਿਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਮੋਹਾਲੀ ਦੇ ਖਰੜ ਸਥਿਤ ਸੀਆਈਏ ਸਟਾਫ਼ ਦੇ ਦਫ਼ਤਰ ਲਿਆਂਦਾ ਗਿਆ। ਇੱਥੇ ਕਰੀਬ ਡੇਢ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਲਾਰੈਂਸ ਨੂੰ ਗੁਪਤ ਟਿਕਾਣੇ ‘ਤੇ ਭੇਜ ਦਿੱਤਾ ਗਿਆ ਹੈ। ਇਹ ਫੈਸਲਾ ਲਾਰੈਂਸ ਦੀ ਜਾਨ ਨੂੰ ਖਤਰੇ ਦੇ ਮੱਦੇਨਜ਼ਰ ਲਿਆ ਗਿਆ ਹੈ।
ਪਰ ਹੁਣ ਮੀਡੀਆਂ ਦੀਆਂ ਰਿਪੋਰਟਾਂ ਅਨੁਸਾਰ ਖਬਰ ਸਾਹਮਣੇ ਆ ਰਹੀ ਹੈ ਕੇ ਲਾਰੈਂਸ ਨੂੰ ਕਿਸੇ ਵੀ ਗੁਪਤ ਟਿਕਾਣੇ ‘ਤੇ ਨਹੀਂ ਭੇਜਿਆ ਗਿਆ। ਮੀਡੀਆਂ ਦੀਆਂ ਰਿਪੋਰਟਾਂ ਅਨੁਸਾਰ ਲਾਰੈਂਸ ਬਿਸ਼ਨੋਈ ਨੂੰ ਅਜੇ ਵੀ ਸੀ.ਆਈ.ਏ.ਸਟਾਫ਼ ਖਰੜ ‘ਚ ਹੀ ਰੱਖਿਆ ਗਿਆ ਹੈ।
ਖਬਰ ਸਾਹਮਣੇ ਆ ਰਹੀ ਹੈ ਕੇ ਮੀਡੀਆ ਨੂੰ ਦੂਰ ਕਰਨ ਲਈ ਗੱਡੀਆਂ ਭੇਜਿਆਂ ਗਈਆਂ ਸਨ, ਜੋ ਕੇ ਭੁਲੇਖਾ ਦੇਣ ਲਈ ਪੁਲਿਸ ਦੇ 3 ਕਾਫ਼ਲੇ, 3 ਅਲੱਗ ਅਲੱਗ ਰੂਟਾਂ ‘ਤੇ ਭੇਜੇ ਗਏ ਸੀ। ਪਰ ਖ਼ਬਰ ਇਹ ਵੀ ਮਿਲ ਰਹੀ ਸੀ ਕੇ ਇਹਨਾਂ ਕਾਫਲਿਆਂ ‘ਚ ਪੁਲਿਸ ਹੋਰ ਮੁਲਜ਼ਮਾਂ ਨੂੰ ਲੈ ਕੇ ਜਾ ਗਈ ਹੈ। ਇਸ ਤੋਂ ਪਹਿਲਾ ਖ਼ਬਰ ਆ ਰਹੀ ਸੀ ਕਿ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਸੀ.ਆਈ.ਏ.ਸਟਾਫ਼ ਤੋਂ ਲੈ ਕੇ ਕਿਸ ਗੁਪਤ ਸਥਾਨ ‘ਤੇ ਨਿਕਲ ਚੁੱਕੀ ਹੈ।