ਹਨੀ ਟਰੈਪ ਵਿਚ ਫਸਾਕੇ ਫਿਰੌਤੀ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼- 2 ਔਰਤਾਂ ਸਮੇਤ 4 ਕਾਬੂ

  • ਅਸ਼ਲੀਲ ਵੀਡੀਓ ਬਣਾਕੇ ਕਰਦੇ ਸਨ ਬਲੈਕਮੇਲ-4 ਦਿਨ ਦਾ ਪੁਲਿਸ ਰਿਮਾਂਡ ਹਾਸਿਲ

ਫਗਵਾੜਾ/ਕਪੂਰਥਲਾ , 16 ਜੂਨ 2022 – ਫਗਵਾੜਾ ਪੁਲਿਸ ਨੇ ਹਨੀ ਟਰੈਪ ਵਿਚ ਫਸਾਕੇ ਲੋਕਾਂ ਕੋਲੋਂ ਫਿਰੌਤੀਆਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਫਗਵਾੜਾ ਪੁਲਿਸ ਨੇ 2 ਔਰਤਾਂ ਸਮੇਤ 4 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਇਹ ਗਿਰੋਹ ਭੋਲੇ ਭਾਲੇ ਲੋਕਾਂ ਨੂੰ ‘ ਹਨੀ ਉਪਰੇਸ਼ਨ’ ਤਹਿਤ ਫਸਾਕੇ ਉਨ੍ਹਾਂ ਦੀ ਅਸ਼ਲੀਲ ਵੀਡਿਉ ਬਣਾ ਕੇ ਟਾਰਚਰ ਅਤੇ ਬਲੈਕਮੇਲ ਕਰਕੇ ਜਬਰੀ ਪੈਸੇ ਵਸੂਲਦੇ ਸਨ।

ਐਸ.ਐਸ.ਪੀ. ਕਪੂਰਥਲਾ ਸ਼੍ਰੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਗਿਫਤਾਰ ਕੀਤੇ ਗਏ ਦੋਸ਼ੀਆਂ ਵਿਚ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਵਾਸੀ ਰਾਜਾ ਗਾਰਡਨ ਐਕਸਟੈਸ਼ਨ ਹਾਊਸ ਨੰਬਰ 29 ਜਲੰਧਰ ਹਾਲ ਵਾਸੀ ਹਾਊਸ ਨੰਬਰ 47-ਏ ਮਾਨਵ ਨਗਰ ਹੁਦੀਆਬਾਦ ਥਾਣਾ ਸਤਨਾਮਪੁਰਾ ਫਗਵਾੜਾ ,ਅਮਨਦੀਪ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਸੁਲਤਾਨ ਵਿੰਡ ਥਾਣਾ ਬੀ-ਡਵੀਜਨ ਜਿਲਾ ਅੰਮ੍ਰਿਤਸਰ , ਚੰਦਰ ਭਾਨ ਪੁੱਤਰ ਜੀਵਨ ਲਾਲ ਵਾਸੀ ਵਾਲਮੀਕ ਮੁਹੱਲਾ ਹਦੀਆਬਾਦ ਥਾਣਾ ਸਤਨਾਮਪੁਰਾ ਫਗਵਾੜਾ ਤੇ ਰਾਜੀਵ ਸ਼ਰਮਾ ਪੁੱਤਰ ਜੈ ਕਾਂਤ ਸ਼ਰਮਾ ਵਾਸੀ ਅਦਰਸ਼ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਸ੍ਰੀ ਹਰਿੰਦਰਪਾਲ ਸਿੰਘ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ੍ਰੀ ਸਰਵਣ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਬ-ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਅਤੇ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਗੁਪਤ ਸੂਚਨਾ ਮਿਲੀ ਕਿ ਰਮਨਦੀਪ ਸ਼ਰਮਾ, ਅਮਨਦੀਪ ਕੌਰ, ਚੰਦਰ ਭਾਨ ਅਤੇ ਰਾਜੀਵ ਸ਼ਰਮਾ ਨੇ ਭੋਲੇਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਫਿਰੌਤੀ ਮੰਗਣ ਅਤੇ ਵਸੂਲਣ ਦਾ ਇੱਕ ਗਿਰੋਹ ਤਿਆਰ ਕੀਤਾ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਗਿਰੋਹ ਨੇ ਪੰਡਿਤ ਸ਼ੰਕਰ ਵਾਸੀ ਗਲੀ ਨੰਬਰ 7 ਕੋਟਰਾਣੀ ਦੀ ਵੀਡਿਉ ਬਣਾ ਕੇ ਉਸ ਪਾਸੋਂ 3 ਲੱਖ ਰੁਪਏ ਜਬਰੀ ਵਸੂਲ ਕੀਤੇ। ਇਸੇ ਤਰ੍ਹਾਂ ਵਿਪਨ ਕੁਮਾਰ ਵਾਸੀ ਗੁਰਦਾਸਪੁਰ ਪਾਸੋਂ ਇੱਕ ਮੁੰਦਰੀ ਸੋਨਾ,ਕੜਾ ਚਾਂਦੀ ਅਤੇ 7000/-ਰੁਪਏ ਵਸੂਲ ਕੀਤੇ। ਇਸ ਤੋਂ ਇਲਾਵਾ ਕਵੀ ਰਾਜ ਪੰਡਿਤ ਦੀ ਵੀਡਿਉ ਬਣਾ ਕੇ ਵੀ ਉਸਨੂੰ ਇਹਨਾਂ ਨੇ ਬਲੈਕਮੇਲ ਕੀਤਾ। ਇਸ ਤੋਂ ਇਲਾਵਾ ਮਿਤੀ 13 ਜੂਨ 2022 ਨੂੰ ਤ੍ਰਿਪਾਠੀ ਪੰਡਿਤ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਪਾਸੋਂ 50000/-ਰੁਪਏ ਜਬਰੀ ਵਸੂਲ ਕੀਤੇ।

ਪੁਲਿਸ ਨੇ ਰਮਨਦੀਪ ਸ਼ਰਮਾ ਪਤਨੀ ਵਿਪਨ ਸ਼ਰਮਾ ਪਾਸੋਂ ( 52000/-ਰੁਪਏ), ਅਮਨਦੀਪ ਕੌਰ ਪਾਸੋਂ 48000/-ਰੁਪਏ, ਚੰਦਰ ਭਾਨ ਪਾਸੋਂ
55000/-ਰੁਪਏ, ਇੱਕ ਚਾਂਦੀ ਦੀ ਮੁੰਦਰੀ ਅਤੇ ਰਾਜੀਵ ਸ਼ਰਮਾ ਪਾਸੋਂ 65000/-ਰੁਪਏ, ਇੱਕ ਸੋਨੇ ਦੀ ਮੁੰਦਰੀ ਅਤੇ ਇੱਕ ਚਾਂਦੀ ਦੀ ਮੁੰਦਰੀ ਬਰਾਮਦ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 67 ਮਿਤੀ 16 ਜੂਨ 2022 ਅ/ਧ 327,347,365,387,120-ਬੀ,34 ਭ:ਦ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹਨਾਂ ਦਾ ਮੁੱਖ ਸਰਗਨਾ ਰਾਜੀਵ ਸ਼ਰਮਾ ਵਾਸੀ ਹਦੀਆਬਾਦ ਜੋ ਫਗਵਾੜਾ ਦਾ ਰਹਿਣ ਵਾਲਾ ਹੈ ਤੇ ਪੰਡਿਤਾਂ ਨੂੰ ਇਸ ਗਿਰੋਹ ਦੇ ਜਾਲ ਵਿੱਚ ਫਸਾ ਕੇ ਇਹਨਾਂ ਦੇ ਜੋਤਿਸ਼ ਦਾ ਕੰਮ ਬੰਦ ਕਰਾਕੇ ਆਪਣੇ ਕੰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦਾ ਸੀ।

ਇੱਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਇਸ ਗਿਰੋਹ ਵਿੱਚ ਇੱਕ ਔਰਤ ਜਲੰਧਰ ਅਤੇ ਦੂਜੀ ਔਰਤ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ,ਜੋ ਕਿ ਮਾਨਵ ਨਗਰ ਹਦੀਆਬਾਦ ਫਗਵਾੜਾ
ਵਿੱਖੇ ਮਕਾਨ ਲੈ ਕੇ ਬਾਕੀ ਦੋਸ਼ੀਆਂ ਨਾਲ ਮਿਲਕੇ ਇਹਨਾਂ ਵਾਰਦਾਤਾ ਨੂੰ ਅੰਜਾਮ ਦੇ ਰਹੀਆਂ ਸਨ।

ਪੁਲਿਸ ਨੇ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹ ਪਤਾ ਕੀਤਾ ਜਾਵੇਗਾ ਕਿ ਇਹਨਾਂ ਦੇ ਗਿਰੋਹ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਿਲ ਹਨ ਅਤੇ ਇਹਨਾਂ ਵਲੋਂ ਕਿੰਨੇ ਵਿਅਕਤੀਆਂ ਨੂੰ ਬਲੈਕਮੇਲ ਕਰਕੇ ਜਬਰੀ ਪੈਸੇ ਵਸੂਲੇ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਉਠਾਏ ਸਿੱਖ ਮਸਲੇ

ਅਸੀਂ ਭ੍ਰਿਸ਼ਟਾਚਾਰ ਦੀ ਜੜ੍ਹ ’ਤੇ ਹਮਲਾ ਕਰ ਰਹੇ ਹਾਂ, ਇਸ ਲਈ ਸਾਰੀਆਂ ਪਾਰਟੀਆਂ ਸਾਡਾ ਵਿਰੋਧ ਕਰ ਰਹੀਆਂ: ਭਗਵੰਤ ਮਾਨ