ਲੁਧਿਆਣਾ 18 ਜੂਨ 2022 – ਲੁਧਿਆਣਾ ਦੇ ਢੰਡਾਰੀ ਖੁਰਦ ਦੇ ਦਸ਼ਮੇਸ਼ ਮਾਰਕਿਟ ਇਲਾਕੇ ਵਿੱਚ ਇੱਕ 10 ਸਾਲਾ ਬੱਚੇ ਨੂੰ ਉਸਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਅਗਵਾ ਕਰਕੇ ਕਤਲ ਲੜ ਦੇਣ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ।
ਪਹਿਲਾਂ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਬੱਚੇ ਨੂੰ ਅਗਵਾ ਕੀਤਾ ਗਿਆ ਬਾਅਦ ‘ਚ ਉਸ ਨੇ ਦੱਰ ਕਾਰਨ ਉਸ ਦਾ ਕਤਲ ਕਰ ਦਿੱਤਾ ਕੇ ਬੱਚਾ ਉਸ ਦੀ ਪਛਾਣ ਨਾ ਦੱਸ ਦੇਵੇ। ਮੁਲਜ਼ਮ ਨੇ ਬੱਚੇ ਦਾ ਕਤਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕਤਲ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ। ਜਿਸ ਨੂੰ ਅਜੇ ਵੀ ਪੁਲਸ ਲੱਭ ਰਹੀ ਹੈ।
ਮੁਲਜ਼ਮ ਨੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਮਾਪਿਆਂ ਤੋਂ 1.5 ਲੱਖ ਦੀ ਫਿਰੌਤੀ ਮੰਗੀ ਸੀ। ਬੱਚੇ ਦੇ ਪਿਤਾ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਫਿਰੌਤੀ ਦੇਣ ਸਮੇਂ ਅਗਵਾਕਾਰ ਨੂੰ ਪੁਲਿਸ ਨੂੰ ਫੜਾ ਦਿੱਤਾ। ਪੁੱਛਗਿੱਛ ਦੌਰਾਨ ਪੁਲਸ ਨੇ ਦੋਸ਼ੀ ਦੇ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਹੈ, ਪੁਲਸ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਅਸੀਂ ਬੱਚੇ ਨੂੰ ਨਹੀਂ ਬਚਾ ਸਕੇ ਅਤੇ ਪੁਲਸ ਬੱਚੇ ਦੀ ਲਾਸ਼ ਦੀ ਭਾਲ ਕਰ ਰਹੀ ਹੈ।
ਦੂਜੇ ਪਾਸੇ ਬੱਚੇ ਦੇ ਪਰਿਵਾਰ ਵਾਲੇ ਖਾਸ ਤੌਰ ‘ਤੇ ਉਸ ਦੀ ਮਾਂ ਦੀ ਹਾਲਤ ਕਾਫੀ ਖਰਾਬ ਹੈ। ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕੇ ਬੱਚੇ ਦੀ ਲਾਸ਼ ਜਲਦ ਬਰਾਮਦ ਕਰ ਲਈ ਜਾਵੇਗੀ।