ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਛੱਤ, ਚਾਚੇ-ਭਤੀਜੀ ਦੀ ਮੌਤ, 4 ਜ਼ਖਮੀ

ਲੁਧਿਆਣਾ, 18 ਜੂਨ 2022 – ਪੰਜਾਬ ਦੇ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ ਪਿੰਡ ਭੌਰਾ ਵਿੱਚ ਅੱਜ ਸਵੇਰੇ 5 ਵਜੇ ਦੇ ਕਰੀਬ ਇੱਕ ਮਕਾਨ ਦੀ ਛੱਤ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਛੱਤ ਗਾਰਡਰ ਤੇ ਬਾਲਿਆਂ ਦੀ ਬਣੀ ਹੋਈ ਸੀ। ਛੱਤ ਕਾਫੀ ਕਮਜ਼ੋਰ ਸੀ। ਬੀਤੀ ਦੇਰ ਰਾਤ ਪਏ ਮੀਂਹ ਕਾਰਨ ਛੱਤ ਵਿੱਚ ਨਮੀ ਆ ਗਈ, ਜਿਸ ਕਾਰਨ ਅੱਜ ਤੜਕੇ 4.30 ਵਜੇ ਦੇ ਕਰੀਬ ਛੱਤ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ।

ਕਮਰੇ ਵਿੱਚ ਸੌਂ ਰਹੇ ਲੋਕ ਹੇਠਾਂ ਦੱਬ ਗਏ। ਚੀਕਾਂ ਦੀ ਆਵਾਜ਼ ਸੁਨ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਲਾਕੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਲੋਕਾਂ ਨੂੰ ਮਲਬੇ ਦੇ ਹੇਠੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਕਮਰੇ ਵਿੱਚ ਕੁੱਲ 6 ਲੋਕ ਠਹਿਰੇ ਹੋਏ ਸਨ। 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਪਰਿਵਾਰ ਦੇ 4 ਹੋਰ ਮੈਂਬਰਾਂ ਨੂੰ ਹਸਪਤਾਲ ਲਿਜਾਇਆ ਗਿਆ। ਚਲਾ ਗਿਆ। ਮਰਨ ਵਾਲਿਆਂ ਵਿੱਚ 2 ਸਾਲ ਦੀ ਬੱਚੀ ਦਿਵਿਆ ਅਤੇ ਨਨਕੂ ਨਾਂ ਦਾ ਨੌਜਵਾਨ ਸ਼ਾਮਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

10 ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਕਤਲ, ਗੁਆਂਢੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਸਿੱਧੂ ਮੂਸੇਵਾਲਾ ਕਤਲ ਕੇਸ: ਲਾਰੈਂਸ ਨੂੰ ਥਰਡ ਡਿਗਰੀ ਟਾਰਚਰ ਕੀਤਾ ਜਾ ਰਿਹਾ, ਲਾਰੈਂਸ ਦੇ ਵਕੀਲ ਨੇ ਲਾਏ ਦੋਸ਼