ਜਲੰਧਰ, 19 ਜੂਨ 2022 – ਜਲੰਧਰ ਦੀ ਬਸਤੀ ਦਾਨਿਸ਼ਮੰਡਾ ਦੇ ਲਸੂੜੀ ਮੁਹੱਲੇ ਵਿੱਚ ਦਿਨ ਦਿਹਾੜੇ ਦੁਕਾਨ ਤੋਂ ਐਲਸੀਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਚੋਰੀ ਦੀ ਸਾਰੀ ਘਟਨਾ CCTV ‘ਚ ਕੈਦ ਹੋ ਗਈ ਹੈ। CCTV ‘ਚ ਸਾਫ ਦੇਖਿਆ ਜਾ ਸਕਦਾ ਹੈ ਕੇ ਕਿਵੇਂ ਪਹਿਲਾਂ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਹਨ ਅਤੇ ਇੱਕ ਨੌਜਵਾਨ ਉਤਰ ਕੇ ਦੁਕਾਨ ‘ਚੋਂ ਇੱਕ ਐਲਸੀਡੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ।
ਜਿਸ ਤੋਂ ਕੁਝ ਸਮੇਂ ਬਾਅਦ ਚੋਰ ਨੂੰ ਲੋਕਾਂ ਨੇ ਫੜ ਕੇ ਥਾਣਾ ਡਵੀਜ਼ਨ ਨੰਬਰ 5 ਦੇ ਹਵਾਲੇ ਕਰ ਦਿੱਤਾ। ਚੋਰ ਇਕੱਲਾ ਨਹੀਂ ਸੀ, ਸਗੋਂ ਆਪਣੇ ਦੋ ਹੋਰ ਸਾਥੀਆਂ ਨਾਲ ਮੋਟਰਸਾਈਕਲ ‘ਤੇ ਸਵਾਰ ਸੀ।
ਸੀ.ਸੀ.ਟੀ.ਵੀ. ਵਿੱਚ ਕੈਦ ਘਟਨਾ ਦੇ ਅਨੁਸਾਰ, ਚੋਰ ਆਪਣੇ ਦੋ ਸਾਥੀਆਂ ਦੇ ਨਾਲ ਮੋਟਰਸਾਈਕਲ ‘ਤੇ ਆਇਆ ਸੀ। ਉਹ ਚਮਨ ਲਾਲ ਦੇ ਡਿਪੂ ਦੇ ਅੱਗੇ ਮੋਟਰਸਾਈਕਲ ਤੋਂ ਉਤਰ ਗਿਆ। ਇਸ ਤੋਂ ਬਾਅਦ ਉਹ ਪੈਦਲ ਹੀ ਵਾਪਸ ਆ ਗਿਆ। ਚਮਨ ਲਾਲ ਦੇ ਡਿਪੂ ਨੇੜੇ ਗੋਰੀਆ ਗਿਫਟ ਸੈਂਟਰ ਗਿਆ। ਉੱਥੇ ਉਸ ਨੇ ਇੱਕ ਐੱਲ.ਸੀ.ਡੀ. ਚੁੱਕਿਆ ਅਤੇ ਉਸ ਤੋਂ ਬਾਅਦ ਦੁਕਾਨ ਤੋਂ ਬਾਹਰ ਆ ਗਿਆ। ਅੱਗੇ ਗਲੀ ‘ਚ ਮੋਟਰਸਾਈਕਲ ‘ਤੇ ਉਸਦੇ ਦੋ ਹੋਰ ਦੋਸਤ ਉਡੀਕ ਕਰ ਰਹੇ ਸਨ। ਚੋਰ ਉਨ੍ਹਾਂ ਕੋਲ ਪਹੁੰਚ ਕੇ ਐਲਸੀਡੀ ਲੈ ਕੇ ਫ਼ਰਾਰ ਹੋ ਗਿਆ।
ਚੋਰੀ ਦੀ ਘਟਨਾ ਦਾ ਦੁਕਾਨਦਾਰ ਨੂੰ ਸੀਸੀਟੀਵੀ ਫੁਟੇਜ ਦੇਖ ਕੇ ਹੀ ਪਤਾ ਲੱਗਾ। ਇਸ ਤੋਂ ਬਾਅਦ ਦੁਕਾਨਦਾਰ ਦੀ ਸੀਸੀਟੀਵੀ ਫੁਟੇਜ ਸ਼ੋਸ਼ਲ ਮੀਡੀਆ ਰਾਹੀਂ ਵਾਇਰਲ ਕੀਤੀ ਅਤੇ ਲਸੂੜੀ ਮੁਹੱਲੇ ਅਤੇ ਆਸ-ਪਾਸ ਦੇ ਇਲਾਕੇ ਦੇ ਆਪਣੇ ਜਾਣਕਾਰਾਂ ਨੂੰ ਭੇਜੀ ਗਈ। ਕੁਝ ਸਮੇਂ ਬਾਅਦ ਚੋਰਾਂ ਨੂੰ ਲੋਕਾਂ ਨੇ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਚੋਰਾਂ ਨੂੰ ਆਪਣੇ ਨਾਲ ਥਾਣਾ ਡਿਵੀਜ਼ਨ ਨੰਬਰ ਪੰਜ ਵਿੱਚ ਲੈ ਗਈ ਹੈ। ਇਨ੍ਹਾਂ ਕੋਲੋਂ ਐਲਸੀਡੀ ਵੀ ਬਰਾਮਦ ਹੋਈ ਹੈ।