ਗੈਂਗਸਟਰ ਲਾਰੈਂਸ ਦੀ ਅੱਧੀ ਰਾਤ ਅਦਾਲਤ ‘ਚ ਪੇਸ਼ੀ: 5 ਦਿਨਾਂ ਦਾ ਪੁਲਿਸ ਰਿਮਾਂਡ ਵਧਿਆ

  • ਰਾਤ ਨੂੰ ਹੀ ਪੁਲੀਸ ਮਾਨਸਾ ਤੋਂ ਖਰੜ ਲੈ ਆਈ

ਮਾਨਸਾ, 22 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਲਾਰੈਂਸ ਦੇ ਪੁਲਿਸ ਰਿਮਾਂਡ ਵਿੱਚ 5 ਦਿਨ ਦਾ ਵਾਧਾ ਕੀਤਾ ਗਿਆ ਹੈ। ਲਾਰੈਂਸ ਹੁਣ 27 ਜੂਨ ਤੱਕ ਪੁਲਿਸ ਰਿਮਾਂਡ ਵਿੱਚ ਰਹੇਗਾ। ਉਸ ਨੂੰ ਮੰਗਲਵਾਰ ਦੇਰ ਰਾਤ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੰਜਾਬ ਪੁਲੀਸ ਨੇ ਉਸ ਨੂੰ ਮਾਨਸਾ ਤੋਂ ਰਾਤ ਨੂੰ ਹੀ ਖਰੜ ਸਥਿਤ ਅਪਰਾਧ ਜਾਂਚ ਏਜੰਸੀ (ਸੀ.ਆਈ.ਏ.) ਸਟਾਫ਼ ਦੇ ਦਫ਼ਤਰ ਲਿਆਂਦਾ ਹੈ। ਪੁਲਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਕਈ ਗੈਂਗਸਟਰਾਂ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਮੂਸੇਵਾਲਾ ਕਤਲੇਆਮ ਦੀ ਸਾਜ਼ਿਸ਼ ਕਿਵੇਂ ਰਚੀ ਗਈ ਸੀ, ਇਸ ਦਾ ਵੀ ਪਤਾ ਲਗਾਉਣਾ ਹੋਵੇਗਾ।

ਪੰਜਾਬ ਪੁਲਿਸ ਲਾਰੈਂਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ। ਇਸ ਤੋਂ ਪਹਿਲਾਂ ਉਸ ਨੂੰ ਮਾਨਸਾ ਦੀ ਅਦਾਲਤ ਨੇ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ। ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲੀਸ ਨੇ 35 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ। ਜਿਸ ‘ਚ ਕਤਲ ‘ਚ ਲਾਰੈਂਸ ਦੀ ਭੂਮਿਕਾ ਬਾਰੇ ਦੱਸਿਆ ਸੀ ਅਤੇ ਆਪਣੀ ਪੁੱਛਗਿੱਛ ‘ਚ ਹੋਏ ਖੁਲਾਸੇ ਬਾਰੇ ਅਦਾਲਤ ਨੂੰ ਦੱਸਿਆ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ 10 ਦਿਨ ਦਾ ਰਿਮਾਂਡ ਮੰਗਿਆ ਸੀ। ਪਰ, ਅਦਾਲਤ ਤੋਂ ਸਿਰਫ਼ 5 ਦਿਨ ਦਾ ਰਿਮਾਂਡ ਮਿਲਿਆ ਹੈ।

ਪੰਜਾਬ ਪੁਲਿਸ ਨੂੰ ਅਜੇ ਤੱਕ ਮੂਸੇਵਾਲਾ ਕਤਲ ਕਾਂਡ ਦੇ ਕਿਸੇ ਸ਼ਾਰਪ ਸ਼ੂਟਰ ਦਾ ਪਤਾ ਨਹੀਂ ਲੱਗ ਸਕਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਨੂੰ ਫੜ ਲਿਆ ਹੈ। ਹਾਲਾਂਕਿ, ਪ੍ਰਿਆਵਰਤ ਫੌਜੀ ਪੰਜਾਬ ਪੁਲਿਸ ਦੀ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਸੂਚੀ ਵਿੱਚ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੰਕਿਤ ਸੇਰਸਾ, ਮਨੂ ਕੁੱਸਾ ਅਤੇ ਜਗਰੂਪ ਰੂਪਾ ਨੂੰ ਵੀ ਸ਼ੱਕੀ ਸ਼ਾਰਪ ਸ਼ੂਟਰ ਮੰਨਿਆ ਹੈ। ਹਾਲਾਂਕਿ ਇਹ ਤਿੰਨੇ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ ਹਨ।

ਅਦਾਲਤ ਵਿੱਚ ਪੁਲੀਸ ਨੇ ਇਸ ਮਾਮਲੇ ਵਿੱਚ ਕਈ ਹੋਰ ਗੈਂਗਸਟਰਾਂ ਦੀ ਭੂਮਿਕਾ ਵੀ ਦੱਸੀ ਹੈ। ਲਾਰੈਂਸ ਤੋਂ ਉਨ੍ਹਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਉਨ੍ਹਾਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਵੀ ਲਿਆਏਗੀ ਅਤੇ ਉਨ੍ਹਾਂ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ ਪੁਲਿਸ ਉਸ ਮੋਬਾਈਲ ਬਾਰੇ ਵੀ ਪਤਾ ਲਗਾ ਰਹੀ ਹੈ। ਜਿਸ ਕਾਰਨ ਲਾਰੈਂਸ ਤਿਹਾੜ ਜੇਲ੍ਹ ਤੋਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲਬਾਤ ਕਰਦਾ ਸੀ। ਜਿਸ ਰਾਹੀਂ ਮੂਸੇਵਾਲਾ ਕਤਲ ਕਾਂਡ ਦੀ ਸਾਰੀ ਸਾਜ਼ਿਸ਼ ਰਚੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਰਾਮ ਨਾਮ ਛਾਪੇ ਦੀਆਂ ਇੱਟਾਂ ਲਗਾਉਣ ਦਾ ਮਾਮਲਾ: ਇਕ ਵੀ ਇੱਟ ਨਹੀਂ ਲਗਾਈ ਗਈ – ਮੈਨੇਜਰ ਭੰਗਾਲੀ

ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰਾਂ ਬਾਰੇ ਜਾਂਚ ‘ਚ ਹੋਇਆ ਵੱਡਾ ਖੁਲਾਸਾ, ਪੜ੍ਹੋ ਪੂਰੀ ਖ਼ਬਰ