ਚੰਡੀਗੜ੍ਹ, 22 ਜੂਨ 2022 – ਪੰਜਾਬ ‘ਚ ਮਾਨਸੂਨ ਜਾਲ ਦੀ ਦਸਤਕ ਦੇਣ ਵਾਲਾ ਹੈ। ਹਾਲਾਂਕਿ 17 ਜੂਨ ਤੋਂ western disturbances ਕਾਰਨ ਪੰਜਾਬ ਵਾਸੀ ਠੰਡੇ ਮੌਸਮ ਦਾ ਆਨੰਦ ਮਾਣ ਰਹੇ ਹਨ। ਇਹੋ ਜੇਹਾ ਮੌਸਮ ਅੱਗੇ ਵੀ ਜਾਰੀ ਰਹੇਗਾ।
ਅੱਜ ਵੀ ਪੰਜਾਬ ਦੇ ਕਈ ਸ਼ਹਿਰਾਂ ‘ਚ ਬੱਦਲਵਾਈ ਰਹੇਗੀ। ਇਸ ਦੌਰਾਨ ਕੁਝ ਥਾਵਾਂ ‘ਤੇ ਸੂਰਜ ਵੀ ਨਿਕਲੇਗਾ ਅਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਬਾਰਿਸ਼ ਨਾਲ ਚੱਲਣ ਵਾਲੀ ਹਵਾ ਕਾਰਨ ਗਰਮੀ ਤੋਂ ਰਾਹਤ ਮਿਲੇਗੀ। ਇਸ ਤੋਂ ਬਾਅਦ 23 ਤੋਂ 27 ਜੂਨ ਤੱਕ ਮੌਸਮ ਖੁਸ਼ਕ ਰਹੇਗਾ। ਅਜਿਹੇ ‘ਚ ਪਾਰਾ 35 ਡਿਗਰੀ ਨੂੰ ਪਾਰ ਕਰ ਜਾਵੇਗਾ। ਜਲੰਧਰ ‘ਚ 28 ਜੂਨ ਤੋਂ ਪ੍ਰੀ ਮਾਨਸੂਨ ਸ਼ੁਰੂ ਹੋ ਜਾਵੇਗਾ। ਜੁਲਾਈ ਦੇ ਪਹਿਲੇ ਹਫ਼ਤੇ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸੰਭਵ ਹੈ ਕਿ ਮਾਨਸੂਨ ਦੀ ਬਾਰਿਸ਼ 30 ਜੂਨ ਨੂੰ ਵੀ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਮੰਗਲਵਾਰ ਨੂੰ ਜਲੰਧਰ ‘ਚ 3.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ 21 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਜਲੰਧਰ ‘ਚ ਦਿਨ ਵੇਲੇ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ। ਪਿਛਲੇ ਸਾਲ 13 ਜੂਨ ਨੂੰ ਮਾਨਸੂਨ ਅੰਮ੍ਰਿਤਸਰ ਪਹੁੰਚਿਆ ਸੀ ਅਤੇ ਜਲੰਧਰ ਵਿੱਚ ਮੀਂਹ ਪਿਆ ਸੀ। ਫਿਰ ਮਾਨਸੂਨ ਦੇ ਜਲਦੀ ਆਉਣ ਦੇ ਬਾਵਜੂਦ 10 ਜੁਲਾਈ ਦੇ ਨੇੜੇ-ਤੇੜੇ ਜਲੰਧਰ ਵਿਚ ਚੰਗੀ ਬਾਰਿਸ਼ ਹੋਈ ਸੀ। ਇਸ ਸਾਲ ਜੂਨ ‘ਚ ਠੰਡੇ ਦਿਨ ਦੇਖਣ ਨੂੰ ਮਿਲੇ ਪਰ ਮਈ ਲਗਭਗ ਸੁੱਕੀ ਹੀ ਰਹੀ।