ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਅਧਿਸੂਚਨਾ ਜਾਰੀ

ਚੰਡੀਗੜ੍ਹ, 22 ਜੂਨ 2022 – ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਪਦ ਨੂੰ ਭਰਨ ਅਤੇ ਚੋਣ ਕਰਨ ਸੰਬੰਧੀ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਚੋਣ ਅਧਿਨਿਯਮ, 1952 ਦੀ ਧਾਰਾ 4 ਦੀ ਉਪਧਾਰਾ (1) ਦੇ ਅਧੀਨ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਚੋਣ ਦੇ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸ੍ਰੀ ਪੀ. ਸੀ. ਮੋਦੀ ਜੋ ਰਾਜ ਸਭਾ ਦੇ ਸਕੱਤਰ ਜਨਰਲ ਵੀ ਹਨ, ਨੇ ਸੂਚਨਾ ਦਿੱਤੀ ਹੈ ਕਿ ਉਮੀਦਵਾਰ ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰਥਕਾਂ ਵਿੱਚੋਂ ਕਿਸੇ ਇਕ ਦੁਆਰਾ ਨਾਮਜ਼ਦਗੀ ਪੱਤਰ ਉਨ੍ਹਾਂ (ਰਿਟਰਨਿੰਗ ਅਫਸਰ) ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿੱਚ ਜਾਂ ਜੇਕਰ ਉਹ ਅਪਰਵਰਜਨੀ ਰੂਪ ਵਿੱਚ ਗੈਰਹਾਜ਼ਰ ਹੋਵੇ, ਤਾਂ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਮੁਕੁਲ ਪਾਂਡੇ, ਵਿਸ਼ੇਸ਼ ਕਾਰਜ ਅਫਸਰ ਜਾਂ ਸ੍ਰੀ ਸੁਰਿੰਦਰ ਕੁਮਾਰ ਤ੍ਰਿਪਾਠੀ, ਸੰਯੁਕਤ ਸਕੱਤਰ ਅਤੇ ਮੁੱਖ ਚੌਕਸੀ ਅਫਸਰ, ਰਾਜ ਸਭਾ ਸਕੱਤਰੇਤ ਨੂੰ ਉਕਤ ਦਫਤਰ ਵਿੱਚ 29 ਜੂਨ, 2022 ਤੱਕ (ਪਬਲਿਕ ਛੁੱਟੀ ਵਾਲੇ ਦਿਨ ਤੋਂ ਬਿਨ੍ਹਾਂ) ਕਿਸੇ ਵੀ ਦਿਨ 11 ਵਜੇ ਸਵੇਰੇ ਅਤੇ 3 ਵਜੇ ਬਾਅਦ ਦੁਪਹਿਰ ਦੇ ਵਿੱਚ ਪੇਸ਼ ਕੀਤੇ ਜਾ ਸਕਣਗੇ।

ਬੁਲਾਰੇ ਅਨੁਸਾਰ ਹਰ ਇਕ ਨਾਮਜ਼ਦਗੀ ਪੱਤਰ ਦੇ ਨਾਲ ਉਸ ਪਾਰਲੀਮੈਂਟ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਉਮੀਦਵਾਰ ਦੇ ਸਬੰਧ ਦੇ ਇੰਦਰਾਜ ਦੀ ਇੱਕ ਪ੍ਰਮਾਣਿਤ ਕਾਪੀ ਲਗਾਈ ਜਾਵੇ, ਜਿਸ ਵਿੱਚ ਉਮੀਦਵਾਰ ਵੋਟਰ ਦੇ ਰੂਪ ਵਿਚ ਰਜਿਸਟਰ ਹੈ। ਉਨ੍ਹਾਂ ਦੱਸਿਆ ਕਿ ਹਰ ਇਕ ਉਮੀਦਵਾਰ ਕੇਵਲ ਪੰਦਰਾਂ ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਏਗਾ। ਇਹ ਰਕਮ ਨਾਮਜ਼ਦਗੀ ਪੱਤਰ ਪੇਸ਼ ਕਰਦੇ ਸਮੇਂ ਰਿਟਰਨਿੰਗ ਅਫਸਰ ਦੇ ਕੋਲ ਨਕਦ ਜਮਾਂ ਕੀਤੀ ਜਾ ਸਕੇਗੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਕਿਸੇ ਸਰਕਾਰੀ ਖਜ਼ਾਨੇ ਵਿਚ ਇਸ ਤੋਂ ਪਹਿਲਾਂ ਜਮ੍ਹਾਂ ਕੀਤੀ ਜਾ ਸਕੇਗੀ ਅਤੇ ਇਸ ਤੋਂ ਬਾਅਦ ਦੀ ਸਥਿਤੀ ਵਿਚ ਅਜਿਹੀ ਰਸੀਦ ਦਾ, ਜਿਸ ਵਿਚ ਇਹ ਦੱਸਿਆ ਹੋਵੇ ਕਿ ਉਕਤ ਰਾਸ਼ੀ ਜਮ੍ਹਾਂ ਕਰ ਦਿੱਤੀ ਗਈ ਹੈ, ਨਾਮਜ਼ਦਗੀ ਪੱਤਰ ਦੇ ਨਾਲ ਲਗਾਇਆ ਜਾਣਾ ਜ਼ਰੂਰੀ ਹੈ।

ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੇ ਫਾਰਮ ਉਪਰੋਕਤ ਦੱਸੇ ਦਫਤਰ ਵਿਚ ਉਪਰੋਕਤ ਸਮੇਂ ਤੇ ਪ੍ਰਾਪਤ ਕੀਤੇ ਜਾ ਸਕਣਗੇ। ਉਨਾਂ ਦੱਸਿਆ ਕਿ ਅਧਿਨਿਯਮ ਦੀ ਧਾਰਾ 5 (ਖ) ਦੀ ਉਪਧਾਰਾ (4) ਦੇ ਅਧੀਨ ਨਾ ਮਨਜ਼ੂਰ ਕੀਤੇ ਗਏ ਨਾਮਜ਼ਦਗੀ ਪੱਤਰਾਂ ਤੋਂ ਬਿਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਕਤ ਦਫਤਰ ਦੇ ਕਮਰਾ ਨੰਬਰ 62, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ ਵਿਖੇ ਵੀਰਵਾਰ, 30 ਜੂਨ, 2022 ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਸੂਚਨਾ ਉਮੀਦਵਾਰ, ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰੱਥਕਾਂ ਵਿਚੋਂ ਕਿਸੇ ਇਕ ਦੁਆਰਾ, ਜੇ ਉਮੀਦਵਾਰ ਦੁਆਰਾ ਲਿਖਤ ਰੂਪ ਵਿਚ ਇਸ ਮੰਤਵ ਲਈ ਬਕਾਇਦਾ ਅਧਿਕਾਰਤ ਕੀਤਾ ਗਿਆ ਹੋਵੇ, ਰਿਟਰਨਿੰਗ ਅਫਸਰ ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿਖੇ 02 ਜੁਲਾਈ, 2022 ਨੂੰ ਤਿੰਨ ਵਜੇ ਬਾਅਦ ਦੁਪਹਿਰ ਤੋਂ ਪਹਿਲਾਂ ਪੇਸ਼ ਕੀਤੀ ਜਾ ਸਕੇਗੀ। ਉਨ੍ਹਾਂ ਅਨੁਸਾਰ ਚੋਣ ਲੜੇ ਜਾਣ ਦੀ ਸੂਰਤ ਵਿੱਚ ਮਤਦਾਨ ਇਨ੍ਹਾਂ ਨਿਯਮਾਂ ਦੇ ਅਧੀਨ ਨਿਯਤ ਕੀਤੇ ਗਏ ਮਤਦਾਨ ਦੀਆਂ ਥਾਂਵਾਂ ਵਿਖੇ ਸੋਮਵਾਰ 18 ਜੁਲਾਈ, 2022 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਗਰੂਰ ਜ਼ਿਮਨੀ ਚੋਣ ਕੱਲ੍ਹ: 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਵੋਟਰ

ਮੋਹਾਲੀ ਦੀ ਪੁਲਿਸ ਨੇ ਟੈਪੂ ਟ੍ਰੈਵਲਰ ਨੂੰ ਚੋਰੀ ਕਰਨ ਵਾਲੇ ਚੋਰ ਵਾਹਨ ਸਮੇਤ ਕੀਤੇ ਕਾਬੂ