ਪੜ੍ਹੋ ਸੋਸ਼ਲ ਮੀਡੀਆ ‘ਤੇ ਐਕਟਿਵ ਗੈਂਗਸਟਰਾਂ ਨੂੰ ਟਰੈਕ ਕਰਨਾ ਕਿਉਂ ਹੋ ਰਿਹਾ ਹੈ ਮੁਸ਼ਕਿਲ ?

  • ਸੋਸ਼ਲ ਮੀਡੀਆ ‘ਤੇ ਮਲਟੀਪਲ ਪ੍ਰੌਕਸੀ ਸਰਵਰ ਅਤੇ VPN ਦੀ ਵਰਤੋਂ ਕਰ ਰਹੇ ਨੇ ਗੈਂਗਸਟਰ
  • ਸਰਫਿੰਗ ਕਰਦੇ ਸਮੇਂ ਵੀ ਬਦਲ ਜਾਂਦੀ ਹੈ ਡਿਵਾਈਸ ਦੀ ਲੋਕੇਸ਼ਨ

ਚੰਡੀਗੜ੍ਹ, 23 ਜੂਨ 2022 – ਇਸ ਵੇਲੇ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਦੇ 100 ਤੋਂ ਵੀ ਵੱਧ ਪੇਜ ਐਕਟਿਵ ਹਨ। ਇਸ ਦੇ ਨਾਲ ਹੀ 3 ਸਾਲਾਂ ‘ਚ 7 ਕਤਲਾਂ ਨਾਲ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੇ ਗੈਂਗਸਟਰ ਇਹਨਾਂ ਪੇਜਾਂ ਰਾਹੀਂ ਸੋਸ਼ਲ ਮੀਡੀਆ ‘ਤੇ ਸਰਗਰਮ ਵੀ ਹਨ। ਹਰ ਵੱਡਾ ਅਪਰਾਧ ਕਰਨ ਤੋਂ ਬਾਅਦ ਉਹ ਨਿਡਰ ਹੋ ਕੇ ਜ਼ਿੰਮੇਵਾਰੀ ਵੀ ਲੈਂਦੇ ਹਨ। ਐਥੋਂ ਤੱਕ ਕੇ ਖਾਤਾ ਕਿੱਥੇ ਐਕਟਿਵ ਹੈ, ਪੇਜ ਨੂੰ ਕੌਣ ਆਪਰੇਟ ਕਰ ਰਿਹਾ ਹੈ। ਪੁਲਿਸ ਜੜ੍ਹ ਤੱਕ ਪਹੁੰਚਣ ਵਿੱਚ ਅਸਮਰਥ ਹੈ। ਜਿਸ ਦਾ ਕਾਰਨ ਹੈ ਕਿ ਗੈਂਗਸਟਰ ਮਲਟੀਪਲ ਪ੍ਰੌਕਸੀ ਸਰਵਰ ਅਤੇ VPN ਦੀ ਵਰਤੋਂ ਕਰ ਰਹੇ ਹਨ।

ਇਸ ਹਿੰਦੀ ਨਿਊਜ਼ ਵੈਬਸਾਈਟ ਦੀ ਖ਼ਬਰ ਅਨੁਸਾਰ ਪੁਲਿਸ ਗੈਂਗਸਟਰਾਂ ਦੀ ਲੋਕੇਸ਼ਨ ਅਤੇ ਉਨ੍ਹਾਂ ਦੇ ਆਈਪੀ ਐਡਰੈੱਸ ਨੂੰ ਟਰੇਸ ਕਰਨ ਵਿੱਚ ਇਸ ਲਈ ਨਾਕਾਮ ਰਹਿੰਦੀ ਹੈ, ਕਿਉਂਕਿ ਗੈਂਗਸਟਰ ਮਲਟੀਪਲ ਪ੍ਰੌਕਸੀ ਸਰਵਰ ਅਤੇ ਵੀਪੀਐਨ ਦੀ ਵਰਤੋਂ ਕਰ ਰਹੇ ਹਨ, ਯੂਜ਼ਰ ਨੂੰ ਟਰੈਕ ਕਰਨਾ ਮੁਸ਼ਕਲ ਹੈ। ਇੰਨਾ ਹੀ ਨਹੀਂ ਨੈੱਟ ਸਰਫਿੰਗ ਦੌਰਾਨ ਡਿਵਾਈਸ ਦੀ ਲੋਕੇਸ਼ਨ ਵੀ ਬਦਲ ਜਾਂਦੀ ਹੈ।

  • 2018 ਵਿੱਚ ਵਿੱਕੀ ਗੌਂਡਰ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ। ਮੌਤ ਤੋਂ ਬਾਅਦ ਵੀ ਗੌਂਡਰ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ 10 ਪੇਜ ਐਕਟਿਵ ਹਨ।
  • ਦਵਿੰਦਰ ਬੰਬੀਹਾ 2016 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਬੰਬੀਹਾ ਦੇ ਅਜੇ ਵੀ 10 ਤੋਂ ਵੱਧ ਫੇਸਬੁੱਕ ਪੇਜ ਹਨ।
  • ਗੋਲਡੀ ਬਰਾੜ ਕੈਨੇਡਾ ਤੋਂ ਜੇਲ੍ਹ ‘ਚ ਬੈਠੇ ਲਾਰੈਂਸ ਦੇ ਕਹਿਣ ‘ਤੇ ਪੰਜਾਬ, ਹਰਿਆਣਾ, ਦਿੱਲੀ ‘ਚ ਕੰਮ ਕਰਦਾ ਹੈ। ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।
  • ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੈ। ਫਾਜ਼ਿਲਕਾ ਦਾ ਬਿਸ਼ਨੋਈ ਦੇਸ਼ ਦਾ ਸਭ ਤੋਂ ਵੱਡਾ ਗੈਂਗਸਟਰ ਹੈ। ਗਰੋਹ ਵਿੱਚ 600 ਸ਼ੂਟਰ ਹਨ। ਉਸ ਦੇ ਨਾਂ ‘ਤੇ 7 ਤੋਂ 8 ਫੇਸਬੁੱਕ ਪੇਜ ਹਨ।

ਅਸਲ ਵਿੱਚ ਗੈਂਗਸਟਰ ਮਲਟੀਪਲ ਪ੍ਰੌਕਸੀ ਸਰਵਰ ਅਤੇ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਦੀ ਵਰਤੋਂ ਕਰ ਰਹੇ ਹਨ। VPN ਤੁਹਾਡੇ IP ਐਡਰੈੱਸ ਨੂੰ ਲੁਕਾਉਂਦਾ ਹੈ ਅਤੇ ਇਸਨੂੰ ਹੋਸਟ ਦੇ ਰਿਮੋਟ ਸਰਵਰ ‘ਤੇ ਰੀਡਾਇਰੈਕਟ ਕਰਦਾ ਹੈ। ਇਸ ਦੀ ਮਦਦ ਨਾਲ ਜਦੋਂ ਇੰਟਰਨੈੱਟ ਐਕਸੈਸ ਕੀਤਾ ਜਾਂਦਾ ਹੈ ਤਾਂ ਇਹ ਸਰਵਰ ਦੂਜੇ ਦੇਸ਼ ਤੱਕ ਪਹੁੰਚ ਦਿੰਦਾ ਹੈ। ਪੰਜਾਬ ਦੇ ਗੈਂਗਸਟਰ ਟੈਕਨਾਲੋਜੀ ਦੀ ਵਰਤੋਂ ਵਿੱਚ ਪੁਲਿਸ ਤੋਂ ਵੀ ਅੱਗੇ ਹਨ।

ਰਾਜੇਸ਼ ਕੁਮਾਰ ਜੈਸਵਾਲ, ਆਈਜੀ ਸਾਈਬਰ ਕ੍ਰਾਈਮ ਡਵੀਜ਼ਨ ਮੋਹਾਲੀ ਨੇ ਕਿਹਾ ਹੈ ਕੇ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਆਦਿ ‘ਤੇ ਜ਼ਿਆਦਾਤਰ ਫਰਜ਼ੀ ਆਈਡੀ, ਨੰਬਰ ਅਤੇ ਪਤੇ ਵਰਤੇ ਜਾਂਦੇ ਹਨ। ਐਂਟੀ ਗੈਂਗਸਟਰ ਟਾਸਕ ਫੋਰਸ ਮੌਜੂਦਾ ਗੈਂਗਸਟਰਾਂ ਅਤੇ ਗੈਂਗਸਟਰਾਂ ਦੇ ਸਰਗਰਮ ਪੰਨਿਆਂ ਦੀ ਸੂਚੀ ਤਿਆਰ ਕਰ ਰਹੀ ਹੈ ਜੋ ਮਾਰੇ ਗਏ ਹਨ ਅਤੇ ਇਹਨਾਂ ਖਾਤਿਆਂ ਨੂੰ ਬੰਦ ਕਰਨ ਲਈ ਗ੍ਰਹਿ ਮੰਤਰਾਲੇ ਅਤੇ ਫੇਸਬੁੱਕ ਨੂੰ ਲਿਖਾਂਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਗਰੂਰ ਸੀਟ ‘ਤੇ ਵੋਟਿੰਗ ਸ਼ੁਰੂ: ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਵੋਟਿੰਗ, ਹਰਪਾਲ ਚੀਮਾ, ਗੁਰਮੇਲ ਘਰਾਚੋਂ ਸਮੇਤ ਹੋਰ ਵੱਡੇ ਲੀਡਰਾਂ ਨੇ ਪਾਈ ਵੋਟ

ਸਿੱਧੂ ਮੂਸੇਵਾਲਾ ਦਾ ਪੰਜਾਬ-ਹਰਿਆਣਾ SYL ਵਿਵਾਦ ‘ਤੇ ਗਾਇਆ ਗੀਤ ਅੱਜ ਹੋਵੇਗਾ ਰਿਲੀਜ਼