ਫਗਵਾੜਾ ‘ਚ ਅੱਧੀ ਰਾਤ ਨੂੰ ਪੁਲਿਸ ਤੇ ਕਾਰ ਸਵਾਰ ਵਿਚਾਲੇ ਹੋਈ ਫਾਇਰਿੰਗ

ਫਗਵਾੜਾ, 24 ਜੂਨ 2022 – ਪੰਜਾਬ ਦੇ ਫਗਵਾੜਾ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਨੂੰ ਇਕ ਕਾਰ ਸਵਾਰ ਅਤੇ ਫਗਵਾੜਾ ਪੁਲਿਸ ਵਿਚਕਰ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਦੌਰਾਨ ਹੋਈ ਗੋਲੀਬਾਰੀ ‘ਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਰ ਸਵਾਰ ਨਾਕੇ ‘ਤੇ ਖੜ੍ਹੀ ਪੁਲਿਸ ਟੀਮ ‘ਤੇ ਗੋਲੀ ਚਲਾ ਕੇ ਭੱਜਣ ‘ਚ ਕਾਮਯਾਬ ਹੋ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਘਟਨਾ ਮਹੇੜੂ ਪਿੰਡ ਦੇ ਮੋੜ ਦੀ ਹੈ, ਜਿੱਥੇ ਦੇਰ ਰਾਤ 12 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਪੁਲਿਸ ਵਲੋਂ ਦਰਜ ਇਕ ਮਾਮਲੇ ਦਾ ਮੁਲਜ਼ਮ ਜਲੰਧਰ ਤੋਂ ਕਰ ਰਹੀ ਪੁਲਿਸ ਦੀ ਨਾਕਾਬੰਦੀ ਤੋੜ ਕੇ ਫਗਵਾੜਾ ਵੱਲ ਆ ਰਿਹਾ ਹੈ, ਜਿਸ ਦੌਰਾਨ ਪਿੰਡ ਮਹੇੜੂ ਦੇ ਕੋਲ ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਕਰ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਕਾਰ ‘ਚ ਸਵਾਰ ਨੌਜਵਾਨ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਕਾਰ ਸਵਾਰ ਤੋਂ ਬਚਾਅ ਲਈ ਗੋਲੀਆਂ ਚਲਾਈਆਂ ਪਰ ਮੌਕਾ ਦੇਖ ਕੇ ਕਾਰ ਸਵਾਰ ਭੱਜਣ ‘ਚ ਸਫ਼ਲ ਹੋ ਗਿਆ।

ਹਾਲਾਂਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਕਾਰ ‘ਚ ਕਿੰਨੇ ਜਾਣੇ ਸਵਾਰ ਸਨ। ਉੱਥੇ ਫਗਵਾੜਾ ਪੁਲਿਸ ਨੇ ਦੇਰ ਰਾਤ ਨੂੰ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ STF ਨੇ ਨਸ਼ਾ ਤਸਕਰ ਫੜਿਆ: ਲਗਜ਼ਰੀ ਕਾਰਾਂ, ਹੈਰੋਇਨ ਬਰਾਮਦ

ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ, ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ