ਮੁੱਖ ਮੰਤਰੀ ਰਾਜਾ ਵੜਿੰਗ ਵੱਲੋਂ ਕੀਤੇ 60 ਕਰੋੜ ਰੁਪਏ ਦੇ ਬੱਸ ਖਰੀਦ ਤੇ ਬਾਡੀ ਬਿਲਡਿੰਗ ਘੁਟਾਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ : ਅਕਾਲੀ ਦਲ

  • ਸਾਬਕਾ ਟਰਾਂਸਪੋਰਟ ਮੰਤਰੀ ਨੇ 840 ਬੱਸਾਂ ਦੀ ਖਰੀਦ ਤੇ ਉਹਨਾਂ ਦੀ ਬਾਡੀ ਬਿਲਡਿੰਗ ਦੇ ਠੇਕਿਆਂ ਵਿਚ 30 ਲੱਖ ਰੁਪਏ ਪ੍ਰਤੀ ਬੱਸ ਘੁਟਾਲਾ ਕੀਤਾ : ਸਿਕੰਦਰ ਸਿੰਘ ਮਲੂਕਾ
  • ਕਿਹਾ ਕਿ ਅਕਾਲੀ ਦਲ ਨੁੰ ਭਰੋਸਾ ਕਿ ਭਗਵੰਤ ਮਾਨ, ਜਿਹਨਾਂ ਨੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਾ ਕਰਨ ਦਾ ਐਲਾਨ ਕੀਤਾ ਹੈ, ਮਾਮਲੇ ਵਿਚ ਤੁਰੰਤ ਕਾਰਵਾਈ ਕਰਨਗੇ

ਚੰਡੀਗੜ੍ਹ, 24 ਜੂਨ 2022 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਸਾਬਕਾ ਟਰਾਂਸਪੋਰਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 840 ਬੱਸਾਂ ਦੀ ਖਰੀਦ ਵਿਚ ਕੀਤੇ 60 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰ ਮਲੂਕਾ ਨੇ ਕਿਹਾ ਕਿ ਇਕ ਆਰ ਟੀ ਆਈ ਸੂਚਨਾ ਨਾਲ ਰਾਜਾ ਵੜਿੰਗ ਦੀਆਂ ਭ੍ਰਿਸ਼ਟ ਗਤੀਵਿਧੀਆਂ ਜੱਗ ਜ਼ਾਹਰ ਹੋ ਗਈਆਂ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਰਾਜਾ ਵੜਿੰਗ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ। ਉਹਨਾਂ ਨਾ ਸਿਰਫ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ 9ਪੀ ਆਰ ਟੀ ਸੀ0 ਨੂੰ 840 ਬੱਸਾਂ ਦੀ ਬਾਡੀ ਬਿਲਡਿੰਗ ਵਿਚ 4 ਲੱਖ ਰੁਪਏ ਪ੍ਰਤੀ ਬੱਸ ਦਾ ਘਾਟਾ ਸਹਿਣ ਦੀ ਪ੍ਰਵਾਨਗੀ ਦਿੱਤੀ ਬਲਕਿ ਸਾਰੀਆਂ ਬੱਸਾਂ ਮਾਰਕੀਟ ਕੀਮਤ ’ਤੇ ਖਰੀਦ ਲਈਆਂ ਜਦੋਂ ਕਿ ਬੱਸ ਕੰਪਨੀਆਂ ਸੈਂਕੜੇ ਬੱਸਾਂ ਦੀ ਖਰੀਦ ਦੇ ਇੰਨੇ ਵੱਡੇ ਆਰਡਰ ’ਤੇ ਪ੍ਰਤੀ ਬੱਸ 4 ਲੱਖ ਰੁਪਏ ਤੱਕ ਦੀ ਛੋਟ ਦਿੰਦੀਆਂ ਹਨ।

ਸਰਦਾਰ ਮਲੂਕਾ ਨੇ ਕਿਹਾ ਕਿ ਰਾਜਾ ਵੜਿੰਗ ਨੇ 840 ਬੱਸਾਂ ਦੀ ਖਰੀਦ ਤੇ ਬਾਡੀ ਬਿਲਡਿੰਗ ਵਿਚ ਕੁੱਲ 60 ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਾਰਾ ਕੇਸ ਨਿਰਪੱਖ ਜਾਂਚ ਲਈ ਸੀ ਬੀ ਆਈ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਨੁੰ ਭਰੋਸਾ ਹੈ ਕਿ ਮੁੱਖ ਮੰਤਰੀ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਹੋਣ ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਦਾਅਵੇ ਕਰਦੇ ਹਨ, ਉਹ ਮਾਮਲੇ ਵਿਚ ਤੁਰੰਤ ਕਾਰਵਾਈ ਕਰਨਗੇ। ਜੇਕਰ ਉਹਨਾਂ ਅਜਿਹਾ ਨਾ ਕੀਤਾ ਤਾਂ ਫਿਰ ਉਹਨਾਂ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਕਰਨ ਦੇ ਬਿਆਨ ਸਿਰਫ ਫੋਕੀ ਬਿਆਨਬਾਜ਼ੀ ਮੰਨੀ ਜਾਵੇਗੀ।

ਅਕਾਲੀ ਆਗੂ ਨੇ ਰਾਜਾ ਵੜਿੰਗ ਵੱਲੋਂ ਕੀਤੀਆਂ ਵੱਡੀਆਂ ਬੇਨਿਯਮੀਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਦੋ ਬੱਸ ਕੰਪਨੀਆਂ ਨੇ ਬਾਡੀ ਬਿਲਡਿੰਗ ਵਾਸਤੇ 8 ਲੱਖ 20 ਹਜ਼ਾਰ ਅਤੇ 8 ਲੱਖ 40 ਹਜ਼ਾਰ ਰੁਪਏ ਦੇ ਰੇਟ ਦਿੱਤੇ ਸਨ ਪਰ ਰਾਜਾ ਵੜਿੰਗ ਨੇ ਇਸਦੀ ਪਰਵਾਹ ਨਾ ਕਰਦਿਆਂ 840 ਬੱਸਾਂ ਦੀ ਬਾਡੀ ਬਿਲਡਿੰਗ ਦਾ ਠੇਕਾ ਜੈਪੁਰ ਦੀ ਕੰਪਨੀ ਨੂੰ 11 ਲੱਖ 98 ਹਜ਼ਾਰ ਰੁਪਏ ਪ੍ਰਤੀ ਬੱਸ ਵਿਚ ਦਿੱਤਾ। ਉਹਨਾਂ ਦੱਸਿਆ ਕਿ ਇਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ 4 ਲੱਖ ਰੁਪਏ ਬੱਸ ਦਾ ਘਾਟਾ ਪਿਆ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਪੰਜਾਬ ਸਰਕਾਰ ਨੇ ਬੱਸਾਂ ਰਾਜਸਥਾਨ ਲਿਜਾਣ ਤੇ ਲਿਆਉਣ ’ਤੇ 1 ਕਰੋੜ 51 ਲੱਖ ਰੁਪਏ ਖਰਚ ਕਰ ਦਿੱਤੇ ਤੇ ਨਾਲ ਹੀ ਰਾਜਸਥਾਨ ਸਰਕਾਰ ਨੂੰ 18 ਕਰੋੜ ਰੁਪਏ ਟੈਕਸ ਵੀ ਦਿੱਤਾ।

ਸਰਦਾਰ ਮਲੂਕਾ ਨੇ ਦੱਸਿਆ ਕਿ ਪੰਜਾਬ ਵਿਚ ਜਿਸ ਕੰਪਨੀ ਨੇ 8 ਲੱਖ 20 ਹਜ਼ਾਰ ਰੁਪਏ ਵਿਚ ਪ੍ਰਤੀ ਬੱਸ ਬਾਡੀ ਬਿਲਡਿੰਗ ਦੀ ਪੇਸ਼ਕਸ਼ ਕੀਤੀ ਸੀ, ਇਸੇ ਕੰਪਨੀ ਨੇ ਪਿਛਲੇ ਸਮੇਂ ਦੌਰਾਨ ਰਾਜਸਥਾਨ ਰੋਡਵੇਜ਼ ਦੀਆਂ 100 ਬੱਸਾਂ ਦੀ ਬਾਡੀ ਲਗਾ ਕੇ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸੇ ਕੰਪਨੀ ਨੇ ਪਹਿਲਾਂ 2018 ਵਿਚ 100 ਪੀ ਆਰ ਟੀ ਸੀ ਬੱਸਾਂ ਦਾ ਨਿਰਮਾਣ 7 ਲੱਖ 10 ਹਜ਼ਾਰ ਰੁਪਏ ਪ੍ਰਤੀ ਬੱਸ ਦੇ ਹਿਸਾਬ ਨਾਲ ਕੀਤਾ ਸੀ। ਉਹਨਾਂ ਦੱਸਿਆ ਕਿ ਸਪਸ਼ਟ ਹੈ ਕਿ ਰਾਜਾ ਵੜਿੰਗ ਨੇ ਪੰਜਾਬ ਦੇ ਇਹਨਾਂ ਬਾਡੀ ਬਿਲਡਰਾਂ ਦੀ ਪਰਵਾਹ ਨਹੀਂ ਕੀਤੀ ਜੋ ਆਲਾ ਮਿਆਰੀ ਬਾਡੀ ਬਿਲਡਿੰਗ ਲਈ ਜਾਣੇ ਜਾਂਦੇ ਹਨ ਤੇ ਉਹਨਾਂ ਮਹਿੰਗੇ ਭਾਅ ’ਤੇ ਸੂਬੇ ਤੋਂ ਬਾਹਰਲੇ ਬਾਡੀ ਬਿਲਡਰ ਨੁੰ ਠੇਕਾ ਦੇ ਦਿੱਤਾ ਤਾਂ ਜੋ ਰਿਸ਼ਵਤ ਲਈ ਜਾ ਸਕੇ।

ਸਰਦਾਰ ਮਲੂਕਾ ਨੇ ਕਿਹਾ ਕਿ ਇਸੇ ਤਰੀਕੇ ਰਾਜਾ ਵੜਿੰਗ ਇਹ ਜਾਣਦੇ ਸਨ ਕਿ 840 ਬੱਸਾਂ ਦੀ ਖਰੀਦ ’ਤੇ ਕੰਪਨੀਆਂ ਵੱਡੇ ਡਿਸਕਾਉਂਟ ਦਿੰਦੀਆਂ ਹਨ ਪਰ ਵੜਿੰਗ ਨੇ ਬਜਾਏ 4 ਲੱਖ ਰੁਪਏ ਪ੍ਰਤੀ ਬੱਸ ਦਾ ਡਿਸਕਾਉਂਟ ਲੈਣ ਦੀ ਥਾਂ ਇਹ ਸੰਕੇਤ ਦਿੱਤੇ ਕਿ ਉਹ ਖਰੀਦ ਆਰਡਰ ਵਿਚ ਰਿਸ਼ਵਤ ਲੈਣ ਦੇ ਚਾਹਵਾਨ ਹੈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਹੀ ਇਸ ਅੰਤਰ ਰਾਜੀ ਘੁਟਾਲੇ ਦੀ ਸਹੀ ਤਰੀਕੇ ਜਾਂਚ ਕਰ ਸਕਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਘੁਟਾਲੇ ਦੀ ਨਿਰਪੱਖ ਜਾਂਚ ਹੀ ਚਾਹੇਗੀ। ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ਨੁੰ ਅਪੀਲ ਕੀਤੀ ਕਿ ਇਸ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਦੇ ਪ੍ਰਬੰਧ ਮੁਕੰਮਲ: ਰਿਟਰਨਿੰਗ ਅਫਸਰ

ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਠੀਕ, ਸੰਗਰੂਰ ਚੋਣਾਂ ਬਿਨਾਂ ਕਿਸੇ ਹਿੰਸਾ ਦੇ ਨੇਪਰੇ ਚੜ੍ਹੀਆਂ: ਮਲਵਿੰਦਰ ਕੰਗ