ਮੂਸੇਵਾਲਾ ਕਤਲਕਾਂਡ: ਹਥਿਆਰ ਮੁਹੱਈਆ ਕਰਵਾਉਣ ਵਾਲਾ ਗੋਲਡੀ ਬਰਾੜ ਦਾ ਖਾਸ ਦੋਸਤ ਗ੍ਰਿਫਤਾਰ

ਲੁਧਿਆਣਾ, 25 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਹੁਣ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਵੀ ਜੁੜ ਗਈਆਂ ਹਨ। ਲੁਧਿਆਣਾ ਪੁਲਿਸ ਨੇ 10 ਦਿਨ ਪਹਿਲਾਂ ਲਾਰੈਂਸ ਦੇ ਖਾਸ ਦੋਸਤ ਟਰਾਂਸਪੋਰਟਰ ਬਲਦੇਵ ਚੌਧਰੀ ਅਤੇ ਅੰਕੁਸ਼ ਸ਼ਰਮਾ ਨੂੰ ਦੋ ਪਿਸਤੌਲਾਂ ਅਤੇ 11 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਹ ਹਥਿਆਰ ਬਲਦੇਵ ਚੌਧਰੀ ਨੂੰ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਦੋਸਤ ਨੇ ਮੁਹੱਈਆ ਕਰਵਾਇਆ ਹੈ। ਉਸ ਨੂੰ ਲੁਧਿਆਣਾ ਸੀ.ਆਈ.ਏ.-1 ਟੀਮ ਨੇ ਕਾਬੂ ਕੀਤਾ ਹੈ।

ਲੁਧਿਆਣਾ ਪੁਲਿਸ ਬਲਦੇਵ ਨੂੰ ਬਠਿੰਡਾ ਲੈ ਗਈ, ਜਿੱਥੇ ਪੁਲਿਸ ਨੇ ਇੱਕ ਪੈਟਰੋਲ ਪੰਪ ਦੇ ਸੀ.ਸੀ.ਟੀ.ਵੀ. ਕਬਜ਼ੇ ‘ਚ ਲਈ। ਪੁਲੀਸ ਅਨੁਸਾਰ ਗੋਲਡੀ ਬਰਾੜ ਅਤੇ ਲਾਰੈਂਸ ਦੇ ਸਾਥੀ ਚੌਧਰੀ ਤੋਂ ਹਥਿਆਰ ਲੈ ਕੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਸ ਕੋਲ ਰੱਖਦੇ ਸਨ।

ਸੂਤਰ ਦੱਸਦੇ ਹਨ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਪੁਲੀਸ ਚੌਧਰੀ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਤੋਂ ਪਹਿਲਾਂ ਉਸ ਕੋਲ ਹਥਿਆਰ ਕਦੋਂ ਆਏ ਸਨ ਅਤੇ ਹਮਲਾਵਰਾਂ ਨੇ ਉਸ ਕੋਲੋਂ ਹਥਿਆਰ ਕਦੋਂ ਲਾਏ ਸਨ। ਇਸ ਸਬੰਧੀ ਜਦੋਂ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੋਲਡੀ ਬਰਾੜ ਦੇ ਸਾਥੀ ਬਲਦੇਵ ਚੌਧਰੀ ਨੂੰ ਦੀ ਨਿਸ਼ਾਨਦੇਹੀ ‘ਤੇ ਲੁਧਿਆਣਾ ਤੋਂ ਇਕ ਕਬੱਡੀ ਖਿਡਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਜਸਕਰਨ ਸਿੰਘ ਉਰਫ਼ ਕਰਨ ਵਾਸੀ ਭਾਦਸੋਂ ਵਜੋਂ ਹੋਈ ਹੈ।

ਦੱਸ ਦੇਈਏ ਕਿ ਕਰਨ 10ਵੀਂ ਪਾਸ ਹੈ ਅਤੇ ਕਬੱਡੀ ਦਾ ਖਿਡਾਰੀ ਹੈ। ਮੋਹਾਲੀ ‘ਚ ਮਾਰਿਆ ਗਿਆ ਗੁਰਲਾਲ ਬਰਾੜ ਗੋਲਡੀ ਦੀ ਭੂਆ ਦਾ ਪੁੱਤ ਸੀ। ਗੁਰਲਾਲ ਅਤੇ ਕਰਨ ਦੇ ਚੰਗੇ ਰਿਸ਼ਤੇ ਹਨ। ਇਹ ਗੁਰਲਾਲ ਹੀ ਸੀ ਜਿਸ ਨੇ ਜਸਕਰਨ ਦੀ ਗੋਲਡੀ ਨਾਲ ਗੱਲ ਕਰਵਾਈ ਸੀ। ਦੱਸ ਦੇਈਏ ਕਿ ਜਸਕਰਨ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੂੰ ਸਰਹਿੰਦ ਦੇ ਇੱਕ ਵਿਅਕਤੀ ਨੇ ਇੱਕ ਬੈਗ ਦਿੱਤਾ ਸੀ ਜਿਸ ਵਿੱਚ ਤਿੰਨ ਪਿਸਤੌਲ ਸਨ। ਉਸ ਨੇ ਦੋ ਪਿਸਤੌਲ ਬਲਦੇਵ ਚੌਧਰੀ ਨੂੰ ਦਿੱਤੇ ਅਤੇ ਇੱਕ ਪਿਸਤੌਲ ਕਿਸੇ ਹੋਰ ਨੂੰ ਦਿੱਤਾ ਸੀ।

ਜੋ ਵੀ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੋਸਤ ਰਹੇ ਹਨ, ਹੁਣ ਜ਼ਿਲ੍ਹਾ ਪੁਲਿਸ ਉਨ੍ਹਾਂ ‘ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਪੁਲਿਸ ਲਾਰੈਂਸ ਨਾਲ ਸਬੰਧਿਤ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਚੌਧਰੀ ਤੋਂ ਸ਼ਹਿਰ ‘ਚ ਜਿਹੜੇ ਲੋਕ ਲਾਰੈਂਸ ਦੇ ਨਜ਼ਦੀਕੀ ਰਹੇ ਹਨ ਜਾਂ ਉਸ ਦੇ ਸੰਪਰਕ ‘ਚ ਰਹੇ ਹਨ, ਉਨ੍ਹਾਂ ਨੂੰ ਵੀ ਹੁਣ ਸ਼ਿਕੰਜੇ ‘ਚ ਲਿਆ ਜਾ ਰਿਹਾ ਹੈ। ਪੁਲਿਸ ਨੇ ਕੁਝ ਲੋਕਾਂ ਦੀ ਸੂਚੀ ਵੀ ਬਣਾਈ ਹੈ। ਪੁਲਿਸ ਆਉਣ ਵਾਲੇ ਦਿਨਾਂ ‘ਚ ਜਲਦ ਹੀ ਵੱਡੇ ਖੁਲਾਸੇ ਕਰਨ ਜਾ ਰਹੀ ਹੈ।

ਪੁਲਿਸ ਹੁਣ ਕਰਨ ਨੂੰ ਪਿਸਤੌਲ ਦੇਣ ਵਾਲੇ ਤੀਜੇ ਵਿਅਕਤੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ਹੇਠ ਸੀਆਈਏ ਦੀ ਟੀਮ ਬਠਿੰਡਾ ਗਈ ਸੀ। ਸੀਆਈਏ ਨੇ ਛਾਪਾ ਮਾਰ ਕੇ ਬਠਿੰਡਾ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਪਰ ਅਧਿਕਾਰੀ ਹਾਲੇ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਬਠਿੰਡਾ ਵਿੱਚ ਪੁਲਿਸ ਦੇ ਹੱਥ ਕਈ ਸੁਰਾਗ ਲੱਗੇ ਹਨ, ਜੋ ਮੂਸੇਵਾਲਾ ਕਤਲ ਕਾਂਡ ਵਿੱਚ ਬਲਦੇਵ ਚੌਧਰੀ ਵੱਲ ਇਸ਼ਾਰਾ ਕਰ ਰਹੇ ਹਨ।

ਪੁਲੀਸ ਨੇ 14 ਜੂਨ ਨੂੰ ਬਲਦੇਵ ਚੌਧਰੀ ਉਰਫ਼ ਬੱਲੂ (30) ਅਤੇ ਉਸ ਦੇ ਸਾਥੀ ਅੰਕਿਤ ਸ਼ਰਮਾ (29) ਵਾਸੀ ਕਾਲੀ ਰੋਡ ਨੂੰ ਗ੍ਰਿਫ਼ਤਾਰ ਕੀਤਾ ਸੀ। ਬਲਦੇਵ ਚੌਧਰੀ ਲੁਧਿਆਣਾ ਦਾ ਇੱਕ ਟਰਾਂਸਪੋਰਟਰ ਹੈ। ਟਰਾਂਸਪੋਰਟ ਨਗਰ ‘ਚ ਇਕ ਵਪਾਰੀ ਦੇ ਦਫਤਰ ‘ਚ ਦਾਖਲ ਹੋ ਕੇ ਕਤਲ ਕਰਨ ਦਾ ਮਾਮਲਾ ਥਾਣਾ ਮੋਤੀ ਨਗਰ ‘ਚ ਦਰਜ ਕੀਤਾ ਗਿਆ ਹੈ। ਬਲਦੇਵ ਚੌਧਰੀ ਅਤੇ ਲਾਰੈਂਸ ਚੰਡੀਗੜ੍ਹ ਵਿੱਚ ਇਕੱਠੇ ਰਹਿੰਦੇ ਸਨ।

What do you think?

-1 points
Upvote Downvote

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ: ਲੱਤ ‘ਚ ਹੀ ਲੱਗੀ ਰਹਿ ਗਈ ਸਰਿੰਜ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ: CM ਮਾਨ ਦੇਣਗੇ ਜਵਾਬ; ਕੱਲ੍ਹ ਮੂਸੇਵਾਲਾ ਕਤਲੇਆਮ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਸੀ