ਭਰਾਵਾਂ ਨੇ ਭਰਾ ਨੂੰ ਕੁੱਟ ਕੁੱਟ ਕੇ ਮਾਰਿਆ, ਪੜ੍ਹੋ ਕੀ ਹੈ ਮਾਮਲਾ ?

ਸੁਲਤਾਨਪੁਰ ਲੋਧੀ, 30 ਜੂਨ 2022 – ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਗੁਡਾਣੀ ਵਿਖੇ ਭਰਾਵਾਂ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਸਕੇ ਭਰਾ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿੱਥੇ ਕਿ ਸੁਭਾਨਪੁਰ ਪੁਲਿਸ ਨੇ ਕਾਰਵਾਈ ਕਰਦਿਆਂ 3 ਲੋਕਾਂ ਖਿਲਾਫ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਸਤਵੀਰ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਾਰ ਕਰਦੀ ਹੈ ਅਤੇ ਉਸ ਦੋ ਬੱਚੇ ਹਨ ਇਕ ਲੜਕਾ ਸਿਮਰਜੀਤ ਸਿੰਘ ਜੋ ਵਿਦੇਸ਼ ਅਮਰੀਕਾ ਗਿਆ ਹੈ ਅਤੇ ਲੜਕੀ ਨਵਜੋਤ ਕੌਰ ਸ਼ਾਦੀ ਸ਼ੁਦਾ ਹੈ। ਉਸ ਦੇ ਪਤੀ ਜਸਵੀਰ ਸਿੰਘ ਦੇ ਤਿੰਨ ਭਰਾ ਹਨ ਵੱਡਾ ਹਰਜਿੰਦਰ ਸਿੰਘ ਉਸ ਤੋਂ ਵੱਡਾ ਲਖਵਿੰਦਰ ਸਿੰਘ ਤੇ ਮੇਰੇ ਪਤੀ ਤੋਂ ਛੋਟਾ ਤਰਸੇਮ ਸਿੰਘ ਹੈ।

ਹਰਜਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਬਾਬਾ ਦੀਪ ਸਿੰਘ ਨਗਰ ਨੇੜੇ ਪੀਰ ਚੌਧਰੀ ਕਪੂਰਥਲਾ ਵਿਖੇ ਰਹਿੰਦਾ ਹੈ ਅਤੇ ਦਿਉਰ ਤਰਸੇਮ ਸਿੰਘ ਵਿਦੇਸ਼ ਅਮਰੀਕਾ ਵਿਖੇ ਗਿਆ ਹੈ ਅਤੇ ਚਾਰਾ ਭਰਾਵਾਂ ਕੋਲ ਕਰੀਬ 6 ਕਿਲੇ ਜ਼ਮੀਨ ਹੈ ਮੇਰੇ ਪਤੀ ਜਸਵੀਰ ਸਿੰਘ ਦਾ ਆਪਣੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨਾਲ ਪਿੰਡ ਦੀ ਫਿਰਨੀ ਤੇ ਕਰੀਬ 16 ਮਰਲੇ ਜ਼ਮੀਨ ਹੈ ਜਿਸਦਾ ਕਿ ਕੋਰਟ ਵਿਚ ਕੇਸ ਚਲਦਾ ਹੈ ਇਸੇ ਜਮੀਨ ਕਰਕੇ ਮੇਰੇ ਪਤੀ ਦਾ ਆਪਣੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨਾਲ ਲੜਾਈ ਝਗੜਾ ਰਹਿੰਦਾ ਸੀ ਸਾਡੀਆ ਦੋ ਮੋਟਰਾਂ ਜੋ ਕਿ ਸਾਂਝੀਆਂ ਹਨ ਤੇ ਅਸੀ ਸਾਂਝਾਂ ਪਾਣੀ ਲਾਉਂਦੇ ਸੀ ਮੇਰੇ ਪਤੀ ਜਸਵੀਰ ਸਿੰਘ ਦਾ ਆਪਣੇ ਦੋਵੇਂ ਉਕਤ ਭਰਾਵਾਂ ਨਾਲ ਮੋਟਰ ਦਾ ਲੋਡ ਵਧਾਉਣ ਦਾ ਝਗੜਾ ਰਹਿੰਦਾ ਸੀ।

ਅੱਜ ਸਾਡੇ ਹੀ ਪਿੰਡ ਦਾ ਕਰਮਜੀਤ ਸਿੰਘ ਸਾਡੇ ਘਰ ਆਇਆ ਤਾਂ ਮੇਰੇ ਪਤੀ ਨੂੰ ਕਿਹਾ ਕਿ ਸਾਡੇ ਘਰ ਜਾ ਮੋਟਰ ‘ਤੇ ਆਵੇ ਉਸ ਨਦੇ ਪਤੀ ਨੂੰ ਉਸ ਦੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੇ ਬੁਲਾਇਆ ਹੈ ਅਤੇ ਸ਼ਾਮ 6:30 ਕੁ ਵਜੇ ਉਹ ਤੇ ਉਸ ਦਾ ਪਤੀ ਜਸਵੀਰ ਸਿੰਘ ਮੋਟਰ ਤੇ ਗਏ ਜਿਥੇ ਹਰਜਿੰਦਰ ਸਿੰਘ , ਲਖਵਿੰਦਰ ਸਿੰਘ ਤੇ ਜਠਾਣੀ ਸੁਖਵਿੰਦਰ ਕੌਰ ਵੀ ਸੀ।

ਉਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪਤੀ ਨੂੰ ਉਹ ਕਹਿਣ ਲੱਗੇ ਕੇ ਪੇਪਰਾਂ ਤੇ ਦਸਤਖਤ ਕਰ ਦੇ ਮੋਟਰ ਦਾ ਲੋਡ ਵਧਾਉਣਾ ਹੈ ਤਾਂ ਮੇਰੇ ਪਤੀ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਹਰਜਿੰਦਰ ਸਿੰਘ ਨੇ ਮੇਰੇ ਪਤੀ ਨੂੰ ਕਿਹਾ ਕਿ ਸਾਡੀ ਰੀਤ ਚਲਦੀ ਆਉਂਦੀ ਹੈ ਕਿ ਭਰਾ, ਭਰਾ ਨੂੰ ਮਾਰਦਾ ਹੈ ਤਾਂ ਹਰਜਿੰਦਰ ਸਿੰਘ , ਲਖਵਿੰਦਰ ਸਿੰਘ ਤੇ ਮੇਰੀ ਜੇਠਾਣੀ ਸੁਖਵਿੰਦਰ ਕੌਰ ਮੇਰੇ ਪਤੀ ਦੇ ਗਲ ਪੈ ਗਏ ਤੇ ਮੇਰੇ ਰੋਲਾ ਪਾਉਦੀ ਦੇ ਇਹ ਤਿੰਨੇ ਜਾਣੇ ਮੇਰੇ ਪਤੀ ਨੂੰ ਖਿੱਚ ਕੇ ਕਰਮਜੀਤ ਸਿੰਘ ਪੰਮਾ ਦੇ ਘਰ ਅੰਦਰ ਲੈ ਗਏ ਤੇ ਮੈਨੂੰ ਧੱਕਾ ਮਾਰ ਕੇ ਗੇਟ ਨੂੰ ਕੁੰਡੀ ਮਾਰ ਦਿੱਤੀ ਲਈ ਤੇ ਅੰਦਰ ਮੇਰੇ ਪਤੀ ਦੀ ਕੁਟਮਾਰ ਕੀਤੀ ਤੇ ਗੁੱਝੀਆਂ ਸੱਟਾਂ ਮਾਰੀਆਂ ਤੋਂ ਕੁਝ ਦੇਰ ਬਾਅਦ ਇਹ ਤਿੰਨੋਂ ਜਾਣੇ ਮੇਰੇ ਪਤੀ ਨੂੰ ਖਿੱਚ ਕੇ ਘਸੀਟ ਕੇ ਘਰ ਬਾਹਰ ਮੋਟਰ ਨਜਦੀਕ ਲੈ ਆਏ ਤੋ ਮੈਂ ਰੋਲਾ ਪਾਇਆ ਕੇ ਕੋਈ ਗੱਡੀ ਲੈ ਕੇ ਆਵੇ ਮੇਰੇ ਘਰ ਵਾਲੇ ਨੂੰ ਪਾਣੀ ਪਿਆੳ ਤੇ ਇਹ ਤਿੰਨੇ ਜਾਣੇ ਚਲੇ ਗਏ ਤੇ ਜਾਂਦੇ ਜਾਂਦੇ ਹਰਜਿੰਦਰ ਨੇ ਕਿਹਾ ਅਸੀ ਮਾਰ ਦਿੱਤਾ ਹੈ।

ਇਸ ਦੌਰਾਨ ਉਸ ਨੇ ਆਪਣੇ ਪਤੀ ਨੂੰ ਗੁਆਢੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲੈ ਗਏ ਜਿੱਥੇ ਡਿਊਟੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਨ ਦਿੱਤਾ।

ਇਸ ਸਬੰਧੀ ਸੁਭਾਨਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਭਰਜਾਈ ਸੁਖਵਿੰਦਰ ਕੌਰ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਮੁੱਖੀ ਸੁਭਾਨਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਤਫਤੀਸ਼ ਚ ਜੁੱਟੀ ਹੈ ਅਤੇ ਉਕਤ ਤਿੰਨੇ ਮੁਲਜ਼ਮ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ਤੋਂ ਵੱਡੀ ਖ਼ਬਰ: ਪੀ.ਏ.ਪੀ. ਕੰਪਲੈਕਸ ਦੀਆਂ ਕੰਧਾਂ ‘ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

‘ਆਪ’ ਸਰਕਾਰ ਨੇ ਫੜਿਆ ‘ਲਾਟਰੀ ਘੁਟਾਲਾ’: ਪਹਿਲਾ 65 ਕਰੋੜ ‘ਤੇ ਬਾਅਦ ‘ਚ ਉਸੇ ਨੂੰ 35 ਕਰੋੜ ‘ਚ ਕੀਤਾ ਅਲਾਟ