2017 ‘ਚ PGI ਚੰਡੀਗੜ੍ਹ ‘ਚ ਬੱਚੇ ਦੀ ਹੋਈ ਮੌਤ ਦਾ ਮਾਮਲਾ, ਸਟੇਟ ਕਮਿਸ਼ਨ ਨੇ ਲਾਈ ਫਟਕਾਰ

ਚੰਡੀਗੜ੍ਹ, 3 ਜੁਲਾਈ 2022 – ਪੀਜੀਆਈ ਚੰਡੀਗੜ੍ਹ ਵਿੱਚ ਦੂਰ-ਦੂਰ ਤੋਂ ਲੋਕ ਇਲਾਜ ਲਈ ਆਉਂਦੇ ਹਨ। ਕਿਉਂਕਿ ਪੀਜੀਆਈ ਚੰਡੀਗੜ੍ਹ ਦੇਸ਼ ਦੀਆਂ ਸਭ ਤੋਂ ਵੱਡੀਆਂ ਮੈਡੀਕਲ ਸੰਸਥਾਵਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਪੀਜੀਆਈ ਦੇ ਨਿਊਰੋਸਰਜਰੀ ਵਿਭਾਗ ‘ਤੇ ਲਾਪ੍ਰਵਾਹੀ ਦੇ ਦੋਸ਼ ਲੱਗੇ ਹਨ। ਦੋਸ਼ ਹਨ ਲਾਪਰਵਾਹੀ ਕਾਰਨ PGI ਚੰਡੀਗੜ੍ਹ ‘ਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਅਸਲ ‘ਚ ਇਹ ਮਾਮਲਾ 2017 ਦਾ ਹੈ ਜਦੋਂ ਇਲਾਜ਼ ਦੌਰਾਨ ਬੱਚੇ ਦੀ ਮੌਤ ਹੋ ਗਈ ਸੀ।

ਰਾਜ ਸ਼ਰਮਾ ਪੁੱਤਰ ਰਾਜੀਵ ਸ਼ਰਮਾ ਵਾਸੀ ਮੌਲੀਜਾਗਰਣ ਚੰਡੀਗੜ੍ਹ ਦੀ 2017 ਵਿੱਚ ਪੀਜੀਆਈ ਦੀ ਅਣਗਹਿਲੀ ਕਾਰਨ ਮੌਤ ਹੋ ਗਈ ਸੀ। ਰਾਜੀਵ ਨੇ 2019 ਵਿੱਚ ਪੀਜੀਆਈ ਖ਼ਿਲਾਫ਼ ਖਪਤਕਾਰ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਕਮਿਸ਼ਨ ਨੇ ਹੁਕਮ ਦਿੱਤਾ ਸੀ ਕਿ ਪੀਜੀਆਈ ਰਾਜੀਵ ਨੂੰ 50 ਹਜ਼ਾਰ ਮੁਆਵਜ਼ਾ ਅਤੇ 20 ਹਜ਼ਾਰ ਰੁਪਏ ਹਰਜਾਨੇ ਵਜੋਂ ਦੇਵੇਗਾ।

ਇਸ ਹੁਕਮ ਨੂੰ ਚੁਣੌਤੀ ਦਿੰਦਿਆਂ ਪੀਜੀਆਈ ਨੇ ਸਾਲ 2020 ਵਿੱਚ ਚੰਡੀਗੜ੍ਹ ਸਟੇਟ ਕਮਿਸ਼ਨ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹੁਣ ਸਟੇਟ ਕਮਿਸ਼ਨ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਪੀਜੀਆਈ ਵਰਗੀ ਵੱਡੀ ਮੈਡੀਕਲ ਸੰਸਥਾ ਵਿੱਚ ਇਲਾਜ ਦੌਰਾਨ ਲਾਪਰਵਾਹੀ ਵਰਤਣਾ ਸ਼ਰਮਨਾਕ ਗੱਲ ਹੈ। ਇੱਥੇ ਮਰੀਜ਼ ਵੱਡੀਆਂ ਉਮੀਦਾਂ ਨਾਲ ਆਉਂਦੇ ਹਨ। ਜੇਕਰ ਡਾਕਟਰ ਹੀ ਇੰਨੇ ਲਾਪਰਵਾਹ ਹੁੰਦੇ ਤਾਂ ਮਰੀਜ਼ਾਂ ਦਾ ਕੀ ਹਾਲ ਹੁੰਦਾ ?

ਰਾਜੀਵ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਬੱਚੇ ਦੇ ਸੱਜੇ ਗੁਰਦੇ ਵਿੱਚ ਪੱਥਰੀ ਸੀ ਅਤੇ 2011 ਤੋਂ ਪੀਜੀਆਈ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। ਬੱਚਾ ਐਟਲਾਂਟੋ ਐਕਸੀਅਲ ਡਿਸਲੋਕੇਸ਼ਨ ਤੋਂ ਪੀੜਤ ਸੀ ਅਤੇ ਨਤੀਜੇ ਵਜੋਂ ਉਹ ਕਈ ਸਾਲਾਂ ਤੱਕ ਮੰਜੇ ‘ਤੇ ਪਿਆ ਰਿਹਾ। ਉਸ ਦੀ ਬਿਮਾਰੀ ਦਾ ਇਲਾਜ ਪੀਜੀਆਈ ਦੇ ਨਿਊਰੋਸਰਜਰੀ ਵਿਭਾਗ ਵਿੱਚ ਚੱਲ ਰਿਹਾ ਸੀ।

ਸ਼ਿਕਾਇਤਕਰਤਾ ਅਨੁਸਾਰ ਦਸੰਬਰ 2011 ਵਿੱਚ ਬੱਚੇ ਦੇ ਗੁਰਦੇ ਦੀ ਪੱਥਰੀ ਦੀ ਜਾਂਚ ਕੀਤੀ ਗਈ ਸੀ ਪਰ ਵਾਧੂ ਸ਼ੌਕ ਵੇਵ ਲਿਥੋਟ੍ਰੀਪਸੀ ਇਲਾਜ ਤੋਂ ਬਾਅਦ ਵੀ ਪੱਥਰੀ ਪੂਰੀ ਤਰ੍ਹਾਂ ਸਾਫ਼ ਨਹੀਂ ਹੋਈ ਸੀ। ਜਦੋਂ ਕਿ ਓਪੀਡੀ ਡਾਕਟਰ ਨੇ ਗੁਰਦੇ ਦੀ ਪੱਥਰੀ ਨੂੰ ਕੱਢਣ ਦੀ ਸਲਾਹ ਦਿੱਤੀ ਸੀ ਅਤੇ ਬੱਚੇ ਨੂੰ ਨਿਊਰੋਸਰਜਰੀ ਵਿਭਾਗ ਲਈ ਰੈਫਰ ਕਰ ਦਿੱਤਾ ਸੀ, ਪਰ ਨਿਊਰੋਸਰਜਰੀ ਵਿਭਾਗ ਨੇ ਸਰਜਰੀ ਨਹੀਂ ਕੀਤੀ। ਉਸ ਦੇ ਪੁੱਤਰ ਦੀ ਸਰਜਰੀ ਨਾ ਹੋਣ ਕਾਰਨ ਮੌਤ ਹੋ ਗਈ।

ਰਾਜੀਵ ਨੇ ਦੱਸਿਆ ਕਿ ਬੇਟੇ ਦਾ ਇਲਾਜ ਨਾ ਹੋਣ ਕਾਰਨ ਬੀਮਾਰੀ ਦੀ ਲਾਗ ਫੈਲ ਗਈ ਸੀ। ਬੱਚੇ ਨੂੰ ਨਵੀਂ ਦਿੱਲੀ ਦੇ ਏਮਜ਼ ਲਈ ਵੀ ਰੈਫਰ ਕੀਤਾ ਗਿਆ ਸੀ। ਉਸਨੇ ਅਟਲਾਂਟੋ ਐਕਸੀਅਲ ਡਿਸਲੋਕੇਸ਼ਨ ਦੇ ਕਾਰਨ ਸਰਜਰੀ ਲਈ ਢੁਕਵਾਂ ਕੇਸ ਨਾ ਹੋਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਲੜਕੇ ਦੀ 11 ਸਤੰਬਰ 2017 ਨੂੰ ਮੌਤ ਹੋ ਗਈ ਸੀ। ਉਸ ਨੇ ਪੀਜੀਆਈ ਦੇ ਨਿਊਰੋਸਰਜਰੀ ਵਿਭਾਗ ‘ਤੇ ਦੋਸ਼ ਲਾਇਆ ਕਿ ਉਸ ਦੇ ਲੜਕੇ ਦੀ ਮੌਤ ਉਸ ਦੀ ਅਣਗਹਿਲੀ ਕਾਰਨ ਹੋਈ ਹੈ, ਕਿਉਂਕਿ ਵਿਭਾਗ ਨੇ ਅਪਰੇਸ਼ਨ ਨਹੀਂ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੀ ਕੈਪਟਨ ਅਮਰਿੰਦਰ ਸਿੰਘ ਨੂੰ ਉੱਪ-ਰਾਸ਼ਟਰਪਤੀ ਬਣਾਕੇ ਭਾਜਪਾ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਤਿਆਰੀ ਕਰ ਰਹੀ ਹੈ ?

ਪੰਜਾਬ ਪੁਲਿਸ ਦੇ ਇੰਸਪੈਕਟਰ ਸਮੇਤ 5 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ