ਵਿਆਹ ਵਾਲੇ ਘਰ ਚੋਰਾਂ ਨੇ 40 ਤੋਲੇ ਸੋਨੇ ਦੇ ਗਹਿਣੇ ਅਤੇ ਢਾਈ ਲੱਖ ਰੁਪਏ ਦੀ ਨਗਦੀ ‘ਤੇ ਕੀਤਾ ਹੱਥ ਸਾਫ਼

ਗੁਰਦਾਸਪੁਰ, 3 ਜੁਲਾਈ 2022 – ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਘਰ ਵਿੱਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਘਰ ‘ਚ ਕੋਈ ਨਾ ਹੋਣ ਵੇਲੇ ਚੋਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦਾ ਮਾਲਕ ਆਪਣੇ ਪਰਿਵਾਰ ਨੂੰ ਲੈ ਕੇ ਗੁਰਦਾਸਪੁਰ ਗਿਆ ਹੋਇਆ ਸੀ, ਜਦੋਂ ਉਹ ਵਾਪਸ ਆਇਆ ਤਾਂ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਮਿਲੇ। ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਸੋਹਲ ਵਾਸੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਪਹਿਲਾਂ ਕੋਈ ਚੀਜ਼ ਖਰੀਦਣ ਲਈ ਧਾਰੀਵਾਲ ਗਿਆ ਸੀ। ਉਥੋਂ ਕੁਝ ਕੰਮ ਲਈ ਗੁਰਦਾਸਪੁਰ ਚਲੇ ਗਏ। ਵਾਪਸ ਆਉਣ ‘ਤੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਅੰਦਰ ਦਾਖਲ ਹੋਣ ‘ਤੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਸਾਮਾਨ ਖਿੱਲਰਿਆ ਪਿਆ ਸੀ। ਘਰ ‘ਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.5 ਲੱਖ ਰੁਪਏ ਦੀ ਨਕਦੀ ਗਾਇਬ ਸੀ।

ਸੁਖਜਿੰਦਰ ਨੇ ਦੱਸਿਆ ਕਿ ਵੱਡੀ ਧੀ ਜੋ ਕਿ ਵਿਆਹੀ ਹੋਈ ਹੈ, ਆਸਟ੍ਰੇਲੀਆ ਰਹਿੰਦੀ ਹੈ ਅਤੇ ਛੋਟੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਵੱਡੀ ਧੀ ਦੇ ਗਹਿਣੇ ਵੀ ਨਾਲ ਹੀ ਪਏ ਸਨ। ਬਾਕੀ ਦੇ ਗਹਿਣੇ ਛੋਟੀ ਧੀ ਦੇ ਵਿਆਹ ਲਈ ਤਿਆਰ ਕੀਤੇ ਗਏ ਸਨ।

ਇਸ ਦੇ ਨਾਲ ਹੀ ਚੋਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਕੂੜਾ ਚੁੱਕਣ ਦਾ ਕੰਮ ਕਰ ਰਹੇ ਚੋਰ ਨੇ ਪਹਿਲਾਂ ਘਰ ਦੇ ਆਲੇ-ਦੁਆਲੇ ਦਾ ਜਾਇਜ਼ਾ ਲਿਆ ਅਤੇ ਮੌਕਾ ਪਾ ਕੇ ਕੰਧ ਟੱਪ ਕੇ ਅੰਦਰ ਵੜ ਗਿਆ। ਇਸ ਤੋਂ ਬਾਅਦ ਉਸ ਨੇ ਸੋਨੇ ਦੇ ਗਹਿਣੇ ਅਤੇ ਨਕਦੀ ‘ਤੇ ਹੱਥ ਸਾਫ ਕੀਤਾ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੂਰੇ ਪਰਿਵਾਰ ਨੇ ਪੀਤੀ ਕਿਰਲੀ ਡਿੱਗੀ ਚਾਹ, 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ

ਮੋਹਾਲੀ: CCTV ‘ਚ ਕੈਦ ਹੋਈਆਂ ਤੇਂਦੂਏ ਦੀਆਂ ਤਸਵੀਰਾਂ: ਜੰਗਲਾਤ ਵਿਭਾਗ ਦੀਆਂ ਟੀਮਾਂ ਅਲਰਟ