ਮੂਸੇਵਾਲਾ ਦੇ ਗੀਤਾਂ ਵਿੱਚ ਜਿਹੜੇ ਹਥਿਆਰਾਂ ਦਾ ਹੁੰਦਾ ਸੀ ਜ਼ਿਕਰ, ਸ਼ੂਟਰਾਂ ਨੇ ਕਤਲ ਵੇਲੇ ਓਹੀ ਵਰਤੇ

ਚੰਡੀਗੜ੍ਹ, 6 ਜੁਲਾਈ 2022 – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਆਪਣੇ ਗੀਤਾਂ ਵਿੱਚ ਜਿਹੜੇ ਹਥਿਆਰਾਂ ਦੇ ਨਾਂ ਦਾ ਜ਼ਿਕਰ ਕਰਦਾ ਸੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਸ਼ੂਟਰਾਂ ਨੇ ਉਸ ਦੀ ਹੱਤਿਆ ਲਈ ਇਨ੍ਹਾਂ ਦੀ ਵਰਤੋਂ ਕੀਤੀ ਸੀ।

ਇਹ ਗੱਲ ਹੁਣੇ ਜਿਹੇ ਦਿੱਲੀ ਤੋਂ ਸ਼ੂਟਰ ਅੰਕਿਤ ਸੇਰਸਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ। ਸੇਰਸਾ ਦੇ ਮੋਬਾਈਲ ਤੋਂ ਮਿਲੇ ਵੀਡੀਓ ਤੋਂ ਸਪੱਸ਼ਟ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਉਸ ਨੇ ਏਕੇ-47, ਜਰਮਨੀ ਦੀ ਹੈਕਲਰ ਐਂਡ ਕੋਚ ਪਿਸਤੌਲ, ਆਸਟ੍ਰੀਆ ਦੀ ਬਣੀ ਗਲੈਕ-30 ਪਿਸਤੌਲ ਅਤੇ ਜਿਗਾਨਾ ਪਿਸਤੌਲ ਦੀ ਵਰਤੋਂ ਕੀਤੀ ਸੀ।

ਇਹ ਉਹੀ ਹਥਿਆਰ ਹਨ ਜਿਨ੍ਹਾਂ ਦਾ ਜ਼ਿਕਰ ਮੂਸੇਵਾਲਾ ਨੇ ਆਪਣੇ ਗੀਤਾਂ ਵਿੱਚ ਕੀਤਾ ਹੈ। ਮੂਸੇਵਾਲਾ ਨੇ ਆਪਣੇ ਖਿਲਾਫ ਆਰਮਜ਼ ਐਕਟ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਰਿਲੀਜ਼ ਹੋਏ ਗੀਤ ਵਿੱਚ ਏਕੇ-47 ਅਸਾਲਟ ਰਾਈਫਲ ਦਾ ਜ਼ਿਕਰ ਕੀਤਾ ਸੀ। ਇੱਕ ਹੋਰ ਗੀਤ ਵਿੱਚ ਗਲੋਕ ਪਿਸਤੌਲ ਦਾ ਜ਼ਿਕਰ ਹੈ।

ਗੀਤਾਂ ‘ਚ ਜ਼ਿਕਰ ਕਰਨ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਦੇ ਪਿਸਤੌਲ ਤੇ ਕਦੇ AK-47 ਨਾਲ ਫੋਟੋਆਂ ਸ਼ੇਅਰ ਕਰਦਾ ਸੀ। ਉਸ ਨੇ 10 ਮਈ ਨੂੰ ਟਵਿੱਟਰ ‘ਤੇ ਆਪਣੀ ਆਖਰੀ ਤਸਵੀਰ ਸ਼ੇਅਰ ਕੀਤੀ ਸੀ ਇਸ ਆਖਰੀ ਤਸਵੀਰ ‘ਚ ਵੀ ਉਹ ਆਪਣੇ ਮੱਥੇ ‘ਤੇ ਪਿਸਤੌਲ ਲਾਈ ਬੈਠਾ ਨਜ਼ਰ ਆ ਰਿਹਾ ਸੀ। ਦੱਸ ਦੇਈਏ ਕਿ ਪੁਲਿਸ ਨੇ ਗੀਤਾਂ ਵਿੱਚ ਹਥਿਆਰਾਂ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਮੂਸੇਵਾਲਾ ਖਿਲਾਫ ਮਾਮਲਾ ਵੀ ਦਰਜ ਕੀਤਾ ਸੀ।

ਦੱਸ ਦੇਈਏ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਇੱਕ ਦਰਜਨ ਤੋਂ ਵੱਧ ਸ਼ੂਟਰਾਂ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਘੇਰ ਕੇ ਕਤਲ ਕਰ ਦਿੱਤਾ ਸੀ। ਉਸ ਸਮੇਂ ਸਿੱਧੂ ਆਪਣੇ ਦੋ ਦੋਸਤਾਂ ਨਾਲ ਪਿੰਡ ਮੂਸਾ ਸਥਿਤ ਘਰ ਤੋਂ ਬਿਨਾਂ ਸੁਰੱਖਿਆ ਦੇ ਮਹਿੰਦਰਾ ਥਾਰ ਵਿੱਚ ਚਲੇ ਗਏ ਸਨ। ਫਿਰ ਰੇਕੀ ਕਰ ਰਹੇ ਸੰਦੀਪ ਕੇਕੜਾ ਨਾਮ ਦੇ ਮੁਲਜ਼ਮ ਨੇ ਗੈਂਗਸਟਰਾਂ ਨੂੰ ਸੂਚਿਤ ਕੀਤਾ ਕਿ ਸਿੱਧੂ ਮੂਸੇਵਾਲਾ ਘਰੋਂ ਚਲਾ ਗਿਆ ਹੈ ਅਤੇ ਉਸ ਦੇ ਨਾਲ ਕੋਈ ਸੁਰੱਖਿਆ ਗਾਰਡ ਨਹੀਂ ਹੈ।

ਰਸਤੇ ਵਿੱਚ ਦੋ ਕਾਰਾਂ ਵਿੱਚ ਆਏ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਦਾ ਪਿੱਛਾ ਕੀਤਾ ਅਤੇ ਪਿੰਡ ਜਵਾਹਰਕੇ ਵਿੱਚ ਥਾਰ ਦੇ ਪਿਛਲੇ ਟਾਇਰ ਵਿੱਚ ਗੋਲੀ ਮਾਰ ਕੇ ਸਿੱਧੂ ਮੂਸੇਵਾਲਾ ਨੂੰ ਘੇਰ ਲਿਆ। ਇਸ ਤੋਂ ਬਾਅਦ ਮੂਸੇਵਾਲਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਭ ਤੋਂ ਛੋਟੀ ਉਮਰ ਦੇ 19 ਸਾਲਾ ਅੰਕਿਤ ਸੇਰਸਾ ਨੇ ਮੂਸੇਵਾਲਾ ਨੂੰ ਦੋਨਾਂ ਹੱਥਾਂ ਵਿੱਚ ਪਿਸਤੌਲ ਨਾਲ ਸਭ ਤੋਂ ਨੇੜਿਓਂ ਗੋਲੀ ਮਾਰੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4 ਸਾਲ ਦੀ ਬੱਚੀ ਨੂੰ ਨਾ ਪੜ੍ਹਨ ‘ਤੇ ਮਾਪਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ, ਪੜ੍ਹੋ ਪੂਰੀ ਖ਼ਬਰ

ਸਾਬਕਾ ਮੰਤਰੀ ਧਰਮਸੋਤ ਹੁਣ ਫਸ ਸਕਦੇ ਨੇ ਨਵੀਂ ਮੁਸੀਬਤ ‘ਚ, ਪੜ੍ਹੋ ਕੀ ਹੈ ਮਾਮਲਾ ?