ਪੱਛਮੀ ਬੰਗਾਲ, 7 ਜੁਲਾਈ 2022 – ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਸਮੇਤ 3 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੱਖਣੀ 24 ਪਰਗਨਾ ਜ਼ਿਲ੍ਹੇ ਦੀ ਹੈ। ਇੱਥੇ ਅਣਪਛਾਤੇ ਲੋਕਾਂ ਨੇ ਬਾਈਕ ‘ਤੇ ਜਾ ਰਹੇ ਟੀਐੱਮਸੀ ਨੇਤਾ ਸਵਪਨ ਮਾਝੀ ਅਤੇ ਉਨ੍ਹਾਂ ਦੇ ਦੋ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਦੱਖਣੀ 24 ਪਰਗਨਾ ਜ਼ਿਲੇ ਦੇ ਕੈਨਿੰਗ ‘ਚ ਟੀਐੱਮਸੀ ਨੇਤਾ ਸਵਪਨ ਮਾਝੀ ਆਪਣੇ ਦੋ ਸਾਥੀਆਂ ਨਾਲ ਬਾਈਕ ‘ਤੇ ਕਿਤੇ ਜਾ ਰਹੇ ਸਨ। ਫਿਰ ਕੁਝ ਲੋਕਾਂ ਨੇ ਬਾਈਕ ਰੋਕ ਕੇ ਤਿੰਨਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ ਖਾਲੀ ਖੋਲ ਮਿਲੇ ਹਨ।
ਸਵਪਨਾ ਮਾਂਝੀ ਕੈਨਿੰਗ ਤੋਂ ਟੀਐਮਸੀ ਪੰਚਾਇਤ ਮੈਂਬਰ ਸੀ। ਗੋਪਾਲਨਗਰ ਇਲਾਕੇ ‘ਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਭੱਜਦੇ ਸਮੇਂ ਉਸ ਦੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਘਟਨਾ ਸਵੇਰੇ ਨੌਂ ਵਜੇ ਦੇ ਕਰੀਬ ਵਾਪਰੀ। ਬਾਜ਼ਾਰ ਤੋਂ ਵਾਪਸ ਆਉਂਦੇ ਸਮੇਂ ਭੀੜ ਵਾਲੇ ਇਲਾਕੇ ‘ਚ ਹਮਲਾਵਰਾਂ ਨੇ ਅਚਾਨਕ ਹਮਲਾ ਕਰ ਦਿੱਤਾ।
![](https://thekhabarsaar.com/wp-content/uploads/2022/09/future-maker-3.jpeg)
![](https://thekhabarsaar.com/wp-content/uploads/2020/12/future-maker-3.jpeg)