ਚੰਡੀਗੜ੍ਹ, 7 ਜੁਲਾਈ 2022- ਮੋਗਾ ਅਦਾਲਤ ਵਲੋਂ ਬੇਅਬਦੀ ਮਾਮਲੇ ਵਿੱਚ ਵੱਡਾ ਫ਼ੈਸਲਾ ਲੈਂਦੇ ਹੋਏ 3 ਡੇਰਾ ਪ੍ਰੇਮੀਆਂ ਨੂੰ 3-3 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਦੇ ਨਾਲ ਹੀ ਦੋਸ਼ੀਆਂ ਨੂੰ 5-5 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਹੈ।
ਜਾਣਕਾਰੀ ਮੁਤਾਬਿਕ, ਕੁਲ 5 ਡੇਰਾ ਪ੍ਰੇਮੀਆਂ ਵਿੱਚੋਂ ਦੋ ਨੂੰ ਕੋਰਟ ਵਲੋਂ ਬਰੀ ਕਰ ਦਿੱਤਾ ਗਿਆ ਹੈ, ਜਦੋਂਕਿ 3 ਡੇਰਾ ਪ੍ਰੇਮੀਆਂ ਨੂੰ ਕੋਰਟ ਵਲੋਂ ਸ਼ਜਾ ਸੁਣਾਈ ਗਈ ਹੈ।
ਦੱਸ ਦਈਏ ਕਿ, ਪਿੰਡ ਮੱਲ ਕੇ ਵਿਖੇ ਕੁੱਝ ਸਮਾਂ ਪਹਿਲੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਸਬੰਧ ਵਿਚ ਪੁਲਿਸ ਨੇ ਡੇਰਾ ਪ੍ਰੇਮੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ।

ਅੱਜ ਅਦਾਲਤ ਦੇ ਵਲੋਂ ਉਕਤ ਮਾਮਲੇ ਵਿਚ ਸੁਣਵਾਈ ਕਰਦੇ ਹੋਏ, ਜਿਥੇ 3 ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ, ਉਥੇ ਹੀ ਅਦਾਲਤ ਨੇ ਦੋ ਲੋਕਾਂ ਨੂੰ ਬਰੀ ਵੀ ਕਰ ਦਿੱਤਾ।
