ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਹਮਲਾ, ਭਾਸ਼ਣ ਦੌਰਾਨ ਕਿਸੇ ਨੇ ਮਾਰੀ ਗੋਲੀ

ਨਵੀਂ ਦਿੱਲੀ, 8 ਜੁਲਾਈ 2022 – ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਹਮਲਾ ਹੋਇਆ ਹੈ। ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਹਨਾਂ ‘ਤੇ ਉਸ ਸਮੇਂ ਗੋਲੀਬਾਰੀ ਕੀਤੀ ਗਈ ਜਦੋਂ ਉਹ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਗੋਲੀ ਸ਼ਿੰਜੋ ਆਬੇ ਦੀ ਛਾਤੀ ‘ਚ ਲੱਗੀ, ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਫਿਲਹਾਲ ਆਬੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦਾ ਕਾਫੀ ਖੂਨ ਵਹਿ ਗਿਆ ਸੀ। ਜਾਣਕਾਰੀ ਮੁਤਾਬਕ ਸ਼ਿੰਜੋ ਆਬੇ ਨੂੰ ਗੋਲੀ ਲੱਗਣ ਤੋਂ ਬਾਅਦ ਦਿਲ ਦਾ ਦੌਰਾ ਵੀ ਪਿਆ। ਫਿਲਹਾਲ ਇਕ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਚਸ਼ਮਦੀਦਾਂ ਮੁਤਾਬਕ ਮੌਕੇ ‘ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਆਬੇ ਦੇ ਸਰੀਰ ‘ਚੋਂ ਖੂਨ ਨਿਕਲਦਾ ਦੇਖਿਆ ਗਿਆ। ਇਹ ਵੀ ਸਪੱਸ਼ਟ ਨਹੀਂ ਹੈ ਕਿ ਗੋਲੀ ਕਿਸ ਨੇ ਅਤੇ ਕਿਉਂ ਚਲਾਈ। ਜਾਪਾਨ ‘ਚ ਐਤਵਾਰ ਨੂੰ ਉੱਚ ਸਦਨ ਦੀਆਂ ਚੋਣਾਂ ਹੋਣੀਆਂ ਹਨ। ਸ਼ਿੰਜੇ ਇਸ ਲਈ ਉੱਥੇ ਪ੍ਰਚਾਰ ਕਰ ਰਹੇ ਸਨ। ਸ਼ਿੰਜੋ ਆਬੇ ‘ਤੇ ਇਹ ਹਮਲਾ ਨਾਰਾ ਸ਼ਹਿਰ ‘ਚ ਹੋਇਆ। ਉਹ ਭਾਸ਼ਣ ਦੇ ਰਿਹਾ ਸੀ, ਅਚਾਨਕ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਆਬੇ ਹੇਠਾਂ ਡਿੱਗ ਪਿਆ।

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਜਾਪਾਨ ‘ਚ ਉੱਚ ਸਦਨ ਦੀਆਂ ਚੋਣਾਂ ਹੋਣੀਆਂ ਹਨ। ਇਸ ਦੇ ਲਈ ਸ਼ਿੰਜੋ ਆਬੇ ਉੱਥੇ ਪ੍ਰਚਾਰ ਕਰ ਰਹੇ ਸਨ। ਹਮਲੇ ਤੋਂ ਬਾਅਦ ਦੇ ਕੁਝ ਵੀਡੀਓ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ‘ਚ ਉਥੇ ਭਗਦੜ ਦੀ ਹਾਲਤ ਸਾਫ਼ ਵੇਖੀ ਜਾ ਸਕਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੇਅਦਬੀ ਮਾਮਲੇ ‘ਚ ਪਹਿਲਾ ਵੱਡਾ ਫ਼ੈਸਲਾ; ਅਦਾਲਤ ਨੇ 3 ਡੇਰਾ ਪ੍ਰੇਮੀਆਂ ਨੂੰ ਸੁਣਾਈ ਸਜ਼ਾ

ਪੰਜਾਬ ਦੇ ਸੈਲਾਨੀਆਂ ਨਾਲ ਭਰੀ ਕਾਰ ਨਦੀ ‘ਚ ਡਿੱਗੀ, 9 ਲਾਸ਼ਾਂ ਬਰਾਮਦ