ਚੰਡੀਗੜ੍ਹ, 8 ਜੁਲਾਈ 2022 – ਆਪ ਦੇ ਸਾਬਕਾ ਮੰਤਰੀ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਪ ਐਮ ਐਲ ਏ ਅਤੇ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਜ਼ਮਾਨਤ ਦੇ ਦਿੱਤੀ ਹੈ। ਵਿਜੀਲੈਂਸ ਨੇ ਆਪ ਐਮ ਐਲ ਏ ਅਤੇ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ।
ਭ੍ਰਿਸ਼ਟਾਚਾਰ ਦੇ ਦੋਸ਼ ‘ਚ ਆਪਣੀ ਹੀ ਪਾਰਟੀ ਵੱਲੋਂ ਵਿਜੇ ਸਿੰਗਲਾ ਖਿਲਾਫ ACTION ਲਿਆ ਗਿਆ ਸੀ। ਵਿਜੇ ਸਿੰਗਲਾ ‘ਤੇ 1 ਫੀਸਦੀ ਕਮਿਸ਼ਨ ਮੰਗਾਂ ਦਾ ਦੋਸ਼ ਸੀ।