ਕੈਨੇਡਾ: ਟਰੂਡੋ ਦੀ ਕੈਬਿਨਟ ਦੀ ਸਭ ਤੋਂ ਘੱਟ ਉਮਰ ਦੀ ਪੰਜਾਬਣ ਮੰਤਰੀ ਕਮਲ ਖਹਿਰਾ ਵਿਆਹ ਦੇ ਬੰਧਨ ‘ਚ ਬੱਝੇ

ਬਰੈਂਪਟਨ, 9 ਜੁਲਾਈ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਪੰਜਾਬੀ ਮੰਤਰੀ ਕਮਲ ਖਹਿਰਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਕੈਨਕੂਨ, ਮੈਕਸੀਕੋ ਵਿੱਚ ਸਿੱਖ ਗੁਰੂ ਮਰਿਯਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਪੂਰੀ ਕੀਤੀ ਗਈ।

ਮੰਤਰੀ ਕਮਲ ਖਹਿਰਾ ਦਾ ਵਿਆਹ ਜਸਪ੍ਰੀਤ ਸਿੰਘ ਢਿੱਲੋਂ ਨਾਲ ਹੋਇਆ ਹੈ। ਕੈਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ, ਡਾ: ਕੁਲਜੀਤ ਸਿੰਘ ਜੰਜੂਆ, ਮਹਿੰਦਰਪਾਲ ਸਿੰਘ, ਹਰਦਮ ਮਾਂਗਟ, ਦੀਪ ਕਰਨ ਨੇ ਜਸਪ੍ਰੀਤ ਅਤੇ ਕਮਲ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਮਲ ਖਹਿਰਾ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਹਨ। 33 ਸਾਲਾ ਕਮਲ ਟਰੂਡੋ ਦੀ ਕੈਬਨਿਟ ਵਿੱਚ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ। ਕਮਲ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। ਉਸ ਦਾ ਪਰਿਵਾਰ ਵੀ ਜਲੰਧਰ ਨਾਲ ਸਬੰਧਤ ਹੈ।

ਕਮਲ ਖਹਿਰਾ ਲਿਬਰਲ ਪਾਰਟੀ ਦੇ ਮੈਂਬਰ ਹਨ। 26 ਅਕਤੂਬਰ 2021 ਨੂੰ ਉਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਕਮਲ ਖਹਿਰਾ ਨੇ ਨਰਸਿੰਗ ਦਾ ਕੋਰਸ ਕੀਤਾ ਹੈ। ਇੱਥੋਂ ਹੀ ਉਸ ਅੰਦਰ ਸੇਵਾ ਕਰਨ ਦਾ ਜਜ਼ਬਾ ਪੈਦਾ ਹੋਇਆ। ਇਸ ਲਈ ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਉਸਨੇ ਟੋਰਾਂਟੋ ਵਿੱਚ ਸੇਂਟ ਜੋਸੇਫ ਹੈਲਥ ਸੈਂਟਰ ਵਿੱਚ ਓਨਕੋਲੋਜੀ ਯੂਨਿਟ ਵਿੱਚ ਇੱਕ ਰਜਿਸਟਰਡ ਨਰਸ ਵਜੋਂ ਕੰਮ ਕੀਤਾ।

ਕਮਲ ਖਹਿਰਾ ਨੂੰ ਦਸੰਬਰ 2014 ਵਿੱਚ ਬਰੈਂਪਟਨ ਵੈਸਟ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਅਗਲੇ ਸਾਲ, ਅਕਤੂਬਰ ਵਿੱਚ, ਉਸਨੇ ਸੰਘੀ ਚੋਣ ਜਿੱਤੀ। ਜਦੋਂ ਕਮਲ ਖਹਿਰਾ 2015 ਵਿੱਚ ਪਹਿਲੀ ਵਾਰ ਚੁਣੇ ਗਏ ਸਨ, ਉਹ ਸਦਨ ਵਿੱਚ ਸਭ ਤੋਂ ਘੱਟ ਉਮਰ ਦੇ ਲਿਬਰਲ ਸੰਸਦ ਮੈਂਬਰ ਸਨ। ਉਸਨੇ 2019 ਅਤੇ 2021 ਦੀਆਂ ਚੋਣਾਂ ਵਿੱਚ ਦੁਬਾਰਾ ਜਿੱਤ ਪ੍ਰਾਪਤ ਕੀਤੀ। 26 ਅਕਤੂਬਰ 2021 ਨੂੰ, ਪਵਨ ਖਹਿਰਾ ਨੂੰ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਸੀਨੀਅਰ ਮੰਤਰੀ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਦੀ ਗ੍ਰਿਫਤਾਰੀ ਖਿਲਾਫ ਮੋਗਾ ‘ਚ ਕਾਂਗਰਸੀਆਂ ਦਾ ਪ੍ਰਦਰਸ਼ਨ

ਪੰਜਾਬ ਦੇ ਮੁੱਖ ਮੰਤਰੀ ਦੀ ਮਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ: ਪੁੱਤ ਦੇ ਵਿਆਹ ਤੋਂ ਬਾਅਦ ਸ਼ੁਕਰਾਨਾ ਕਰਨ ਗੁਰੂਘਰ ਪਹੁੰਚੀ ਮਾਂ