ਨਾਬਾਲਗ ਨੂੰ ਬੇਹੋਸ਼ ਕਰਕੇ 2 ਵਿਅਕਤੀਆਂ ‘ਤੇ ਬਲਾਤਕਾਰ ਕਰਨ ਅਤੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼

  • ਜਾਂਚ ਦੌਰਾਨ ਨਾਬਾਲਗ ਨਿੱਕਲੀ ਗਰਭਵਤੀ

ਲੁਧਿਆਣਾ, 12 ਜੁਲਾਈ 2022 – ਲੁਧਿਆਣਾ ਸ਼ਹਿਰ ਦੀ ਬੰਦਾ ਬਹਾਦਰ ਕਾਲੋਨੀ ‘ਚ ਕੁੱਤੇ ਨੂੰ ਸੈਰ ਕਰਾਉਣ ਗਈ ਨਾਬਾਲਗ ਨਾਲ ਦੋ ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਦੋਵਾਂ ਨੇ ਨਾਬਾਲਗ ਦੀ ਅਸ਼ਲੀਲ ਵੀਡੀਓ ਵੀ ਬਣਾਈ ਅਤੇ ਉਸ ਨੂੰ ਬਲੈਕਮੇਲ ਕਰਕੇ ਇਕ ਲੱਖ ਰੁਪਏ ਦੀ ਮੰਗ ਕੀਤੀ। ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਨੇ ਦੱਸਿਆ ਕਿ ਉਸ ਦੀ 14 ਸਾਲਾ ਬੇਟੀ ਦੇ ਪੇਟ ‘ਚ 9 ਜੁਲਾਈ ਨੂੰ ਅਚਾਨਕ ਦਰਦ ਹੋਇਆ। ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਗਰਭਵਤੀ ਸੀ। ਇਸ ਸਬੰਧੀ ਜਦੋਂ ਉਸ ਨੇ ਬੇਟੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ 7 ਮਾਰਚ ਨੂੰ ਮਨਾਲੀ ਗਈ ਸੀ ਤਾਂ ਉਹ ਕੁੱਤੇ ਨੂੰ ਘਰ ਦੇ ਨੇੜੇ ਪਾਰਕ ਵਿਚ ਸੈਰ ਕਰਨ ਲਈ ਲੈ ਗਈ ਸੀ। ਉੱਥੇ ਦੋ ਵਿਅਕਤੀਆਂ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਦੇ ਕੱਪੜੇ ਪਾਟੇ ਹੋਏ ਸਨ।

ਨੌਜਵਾਨ ਨੇ ਦੱਸਿਆ ਕਿ ਹੁਣ ਅਣਪਛਾਤੇ ਵਿਅਕਤੀ ਉਸ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਹਨ ਕਿ ਉਸ ਦੀ ਵੀਡੀਓ ਉਨ੍ਹਾਂ ਕੋਲ ਹੈ ਅਤੇ ਉਹ ਉਨ੍ਹਾਂ ਨੂੰ ਇਕ ਲੱਖ ਰੁਪਏ ਦੇ ਦੇਵੇ ਨਹੀਂ ਤਾਂ ਉਹ ਇਸ ਨੂੰ ਇੰਟਰਨੈੱਟ ‘ਤੇ ਵਾਇਰਲ ਕਰ ਦੇਣਗੇ। ਪੁਲੀਸ ਨੇ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਟਿੱਬਾ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਹਿਲਾ ਦੀ ਸ਼ਿਕਾਇਤ ’ਤੇ ਮੁਢਲੀ ਰਿਪੋਰਟ ਦਰਜ ਕਰ ਲਈ ਗਈ ਹੈ। ਅਸੀਂ ਉਸ ਤੋਂ ਇੱਕ ਹੋਰ ਮੋਬਾਈਲ ਨੰਬਰ ਮੰਗਿਆ ਹੈ ਜਿਸ ਤੋਂ ਉਸ ਨੂੰ ਕਾਲ ਆਈ ਹੈ। ਇਸ ਸਬੰਧੀ ਹੀ ਅਗਲੇਰੀ ਜਾਂਚ ਸ਼ੁਰੂ ਕੀਤੀ ਜਾਵੇਗੀ। ਲੜਕੀ ਦੇ ਮੋਬਾਈਲ ਦੀ ਕਾਲ ਡਿਟੇਲ ਵੀ ਕਢਵਾਈ ਜਾਵੇਗੀ ਅਤੇ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਲਈ 36 ਹਜ਼ਾਰ ਆਰਜ਼ੀ ਕਾਮਿਆਂ ਨੂੰ ਰੈਗੂਲਰ ਕਰਨਾ ਨਹੀਂ ਆਸਾਨ, ਪੜ੍ਹੋ ਕਿਉਂ ?

ਬਿਜਲੀ ਵਿਭਾਗ ਦਾ JE ਰਿਸ਼ਵਤ ਲੈਂਦਿਆਂ CBI ਨੇ ਰੰਗੇਹੱਥੀਂ ਕੀਤਾ ਕਾਬੂ