ਕੁਲਤਾਰ ਸਿੰਘ ਸੰਧਵਾਂ ਵੱਲੋਂ ਏਸ਼ੀਆ ਬੁੱਕ ਆਫ ਰਿਕਾਰਡਜ਼ ਹੋਲਡਰ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦਾ ਸਨਮਾਨ

ਚੰਡੀਗੜ੍ਹ, 13 ਜੁਲਾਈ 2022 – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਇੱਥੇ ਵਿਧਾਨ ਸਭਾ ਵਿਖੇ ਆਪਣੇ ਚੈਂਬਰ ਵਿੱਚ ਕੋਟਕਪੂਰਾ ਦੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਹੋਲਡਰ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦਾ ਸਨਮਾਨ ਕੀਤਾ ਗਿਆ।

ਗੁਰਪ੍ਰੀਤ ਕਮੋਂ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਖਾਤਰ ਸਾਈਕਲ ਚਲਾਉਣ ਵਾਸਤੇ ਪ੍ਰੇਰਿਤ ਕਰਨ ਲਈ 8 ਜੂਨ, 2020 ਤੋਂ 15 ਸਤੰਬਰ, 2020 ਤੱਕ ਲਗਾਤਾਰ 100 ਦਿਨ ਰੋਜ਼ਾਨਾ 100 ਕਿਲੋਮੀਟਰ ਸਾਈਕਲ ਚਲਾਇਆ ਅਤੇ ਉਨ੍ਹਾਂ ਦਾ ਨਾਮ 1 ਜੂਨ, 2022 ਨੂੰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋਇਆ ਹੈ।

ਗੁਰਪ੍ਰੀਤ ਕਮੋਂ ਅਤੇ ਕੋਟਕਪੂਰਾ ਸਾਈਕਲ ਰਾਈਡਰਜ਼ ਨੂੰ ਇਸ ਵੱਕਾਰੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਸਪੀਕਰ ਨੇ ਕਿਹਾ ਕਿ ਗੁਰਪ੍ਰੀਤ ਕਮੋਂ ਦੀ ਪ੍ਰਾਪਤੀ ਨੌਜਵਾਨਾਂ ਅਤੇ ਸਾਈਕਲਿਸਟ ਬਣਨ ਦੇ ਚਾਹਵਾਨਾਂ ਲਈ ਪ੍ਰੇਰਨਾ-ਸਰੋਤ ਹੋਵੇਗੀ। ਉਨ੍ਹਾਂ ਕਿਹਾ ਕਿ ਕੇਵਲ ਕੋਟਕਪੂਰਾ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਗੁਰਪ੍ਰੀਤ ਦੀ ਇਸ ਪ੍ਰਾਪਤੀ ‘ਤੇ ਵੱਡਾ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਸਾਈਕਲ ਸੁਪਰਸਟਾਰ ਵਜੋਂ ਉਭਰਨ ਦੀ ਸਮਰੱਥਾ ਰੱਖਦਾ ਹੈ।

ਗੁਰਪ੍ਰੀਤ ਕਮੋਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸ. ਸੰਧਵਾਂ ਨੇ ਉਨ੍ਹਾਂ ਦੀ ਭਵਿੱਖੀ ਮੁਕਾਬਲਿਆਂ ਵਿੱਚ ਸਫਲਤਾ ਦੀ ਕਾਮਨਾ ਕੀਤੀ।

ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਕਮੋਂ ਨੇ ਸਾਲ 2021 ਵਿੱਚ ਨਿਰਧਾਰਤ ਸਮੇਂ ਅੰਦਰ 200 ਕਿਲੋਮੀਟਰ, 300, 400 ਅਤੇ 600 ਕਿਲੋਮੀਟਰ ਸਾਈਕਲ ਚਲਾ ਕੇ ‘ਸੁਪਰ ਰੈਨੇਡੋਅਰ’ ਦਾ ਖ਼ਿਤਾਬ ਹਾਸਲ ਕੀਤਾ ਸੀ। ਇਹ ਮੁਕਾਬਲਾ ਔਡੈਕਸ ਇੰਡੀਆ ਰੈਨੇਡੋਅਰਜ਼ (ਏ.ਆਈ.ਆਰ.) ਵੱਲੋਂ ਕਰਵਾਇਆ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੰਘ ਸਿੱਧੂ ਜੇਲ ‘ਚ ਆਏ ਵਿਵਾਦ ‘ਚ, ਪੜ੍ਹੋ ਇਸ ਵਾਰ ਕੀ ਹੈ ਮਾਮਲਾ ?

ਚੰਡੀਗੜ੍ਹ ਏਅਰਪੋਰਟ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਜਲਦ ਉੱਡਣਗੀਆਂ ਸਿੱਧੀਆਂ ਉਡਾਣਾਂ