ਸਿੱਧੂ ਮੂਸੇਵਾਲਾ ਕਤਲਕਾਂਡ: ਸਚਿਨ ਬਿਸ਼ਨੋਈ ਦਾ ਜਾਅਲੀ ਪਾਸਪੋਰਟ ਬਣਾਉਣ ਵਾਲੇ ਗ੍ਰਿਫਤਾਰ

ਨਵੀਂ ਦਿੱਲੀ, 14 ਜੁਲਾਈ 2022 – ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਹੁਣ ਤੱਕ ਦਾ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੇ ਜਾਅਲੀ ਪਾਸਪੋਰਟਾਂ ਰਾਹੀਂ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਭਤੀਜੇ ਸਚਿਨ ਬਿਸ਼ਨੋਈ ਨੂੰ ਭਾਰਤ ਤੋਂ ਬਾਹਰ ਭੇਜਣ ‘ਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਇਹ ਫਰਜ਼ੀ ਪਾਸਪੋਰਟ ਦਿੱਲੀ ਖੇਤਰੀ ਪਾਸਪੋਰਟ ਦਫ਼ਤਰ ਤੋਂ ਬਣਾਇਆ ਗਿਆ ਸੀ।

ਦੱਖਣੀ ਦਿੱਲੀ ਪੁਲਿਸ ਨੇ ਲਾਰੈਂਸ ਦੇ ਭਰਾ ਅਨਮੋਲ ਅਤੇ ਸਚਿਨ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਹੈ। ਗੈਂਗਸਟਰ ਸਚਿਨ ਬਿਸ਼ਨੋਈ ਦੇ ਫਰਜ਼ੀ ਪਾਸਪੋਰਟ ਦੀ ਤਸਵੀਰ ਵੀ ਹੈ, ਜਿਸ ਰਾਹੀਂ ਉਹ ਭਾਰਤ ਤੋਂ ਫਰਾਰ ਹੋਇਆ ਸੀ।

ਇਸ ਪਾਸਪੋਰਟ ‘ਚ ਸਚਿਨ ਬਿਸ਼ਨੋਈ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਹੈ। ਇਸ ਵਿੱਚ ਪਿਤਾ ਦਾ ਨਾਂ ਭੀਮ ਸਿੰਘ, ਮਕਾਨ ਨੰਬਰ 330, ਬਲਾਕ ਐਫ3 ਸੰਗਮ ਵਿਹਾਰ ਨਵੀਂ ਦਿੱਲੀ-110062 ਲਿਖਿਆ ਗਿਆ ਹੈ।

ਦੱਖਣੀ ਦਿੱਲੀ ਦੀ ਡੀਸੀਪੀ ਬਿਨੀਤਾ ਮੈਰੀ ਜੈਕਰ ਨੇ ਦੱਸਿਆ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਸਾਰੀ ਸਾਜ਼ਿਸ਼ ਉਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ‘ਤੇ ਰਚੀ ਸੀ। ਦੋਵਾਂ ਨੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਅਤੇ ਫਿਰ ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੱਜ ਗਏ।


ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਫਰਜ਼ੀ ਪਾਸਪੋਰਟ ਦੱਖਣੀ ਦਿੱਲੀ ‘ਚ ਬਣੇ ਸਨ, ਜਿਸ ਤੋਂ ਬਾਅਦ ਦੱਖਣੀ ਜ਼ਿਲ੍ਹੇ ਦੀ ਪੁਲਸ ਨੇ ਉਨ੍ਹਾਂ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਫਰਜ਼ੀ ਪਾਸਪੋਰਟ ਬਣਾਉਣ ‘ਚ ਅਨਮੋਲ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਦੀ ਮਦਦ ਕੀਤੀ ਸੀ।

ਦੱਖਣੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਾਅਲੀ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ ਦੇ ਨਾਂ ਰਾਹੁਲ ਸਰਕਾਰ, ਨਵਨੀਤ ਪ੍ਰਜਾਪਤੀ, ਅਰਿਜੀਤ ਕੁਮਾਰ ਉਰਫ ਮਹੇਸ਼ ਉਰਫ ਸਿੱਧੂ ਪਾਪੀ, ਸੋਮਨਾਥ ਪ੍ਰਜਾਪਤੀ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 1 ਪਿਸਤੌਲ, 4 ਲੈਪਟਾਪ, 4 ਮੋਬਾਈਲ ਫ਼ੋਨ, ਡੌਂਗਲ, ਆਧਾਰ ਕਾਰਡ, ਇੱਕ ਮਰਸਡੀਜ਼ ਕਾਰ ਅਤੇ ਇੱਕ ਹੋਰ ਕਾਰ ਬਰਾਮਦ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਲਾਤਕਾਰ ਮਾਮਲਾ: ਬੈਂਸ ਮੁੜ 2 ਦਿਨ ਦੇ ਰਿਮਾਂਡ ‘ਤੇ

ਗੈਂਗਵਾਰ ਦੀ ਭੇਂਟ ਚੜ੍ਹਿਆ ਮੂਸੇਵਾਲਾ: ਕਿਸੇ ਗੈਂਗ ਨਾਲ ਨਾਹੀ ਸੀ ਸੰਬੰਧ, ਪਰ ਲਾਰੈਂਸ ਗੀਤਾਂ ਤੋਂ ਨਰਾਜ਼ ਸੀ