ਸਿੱਧੂ ਮੂਸੇਵਾਲਾ ਕਤਲਕਾਂਡ: ਪੰਜਾਬ ਪੁਲਿਸ ਨੂੰ ਮਿਲਿਆ ਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਦਾ ਟਰਾਂਜ਼ਿਟ ਰਿਮਾਂਡ

ਨਵੀਂ ਦਿੱਲੀ, 14 ਜੁਲਾਈ 2022 – ਸ਼ੂਟਰ ਅੰਕਿਤ ਅਤੇ ਸਚਿਨ ਨੂੰ ਦਿੱਲੀ ਪੁਲਸ ਨੇ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ। ਜਿਥੇ ਅਦਾਲਤ ਨੇ ਸੁਣਵਾਈ ਕਰਦਿਆਂ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸ਼ੂਟਰਾਂ ਅੰਕਿਤ ਸੇਰਸਾ ਅਤੇ ਸਚਿਨ ਦਾ ਇੱਕ ਦਿਨ ਦਾ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਦੇ ਦਿੱਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਸ਼ੂਟਰ ਅੰਕਿਤ ਅਤੇ ਸਚਿਨ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਅਦਾਲਤ ਨੇ ਪੰਜਾਬ ਪੁਲਿਸ ਨੂੰ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਜਿਸ ਤੋਂ ਬਾਅਦ ਅਦਾਲਤ ਵਿੱਚ ਹੀ ਪੰਜਾਬ ਪੁਲਿਸ ਨੇ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਮੁਲਜ਼ਮਾਂ ਨੂੰ ਲਿਜਾਣ ਲਈ ਸਖ਼ਤ ਸੁਰੱਖਿਆ ਦੇ ਨਿਰਦੇਸ਼ ਦਿੱਤੇ ਹਨ। ਤੁਹਾਨੂੰ ਦੱਸ ਦਈਏ ਕੇ ਅੰਕਿਤ ਸਿਰਸਾ ਸਾਰੇ 6 ਸ਼ੂਟਰਾਂ ਵਿਚੋਂ ਸਭ ਤੋਂ ਛੋਟਾ ਸੀ ਜਿਸ ਨੇ ਮੂਸੇਵਾਲਾ ‘ਤੇ ਦੋਵਾਂ ਹੱਥਾਂ ‘ਚ ਹਥਿਆਰ ਫੜ ਕੇ ਗੋਲੀਬਾਰੀ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘SYL’ ਤੇ ‘ਰਿਹਾਈ’ ਗੀਤ ‘ਤੇ ਬੈਨ ਨੂੰ ਲੈ ਕੇ ਅਕਾਲੀ ਦਲ ਪੰਜਾਬ ਵਿੱਚ ਕੱਢੇਗਾ ਟਰੈਕਟਰ ਮਾਰਚ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਲਾਰੈਂਸ-ਰਿੰਦਾ ਗੈਂਗ ਦੇ 13 ਵੱਡੇ ਗੈਂਗਸਟਰ