ਸਿੱਧੂ ਮੂਸੇਵਾਲੇ ਨੇ ਜਾਨ ਬਚਾਉਣ ਲਈ ਸਾਨੂੰ 2 ਕਰੋੜ ਦੀ ਕੀਤੀ ਸੀ ਪੇਸ਼ਕਸ਼, ਅਸੀਂ ਭਰਾ ਦੇ ਖੂਨ ਦਾ ਲਿਆ ਬਦਲਾ – ਗੋਲਡੀ ਬਰਾੜ

ਚੰਡੀਗੜ੍ਹ, 15 ਜੁਲਾਈ 2022 – ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਗੈਂਗਸਟਰ ਲਾਰੈਂਸ ਅਤੇ ਉਸ ਦੇ ਗੈਂਗ ‘ਤੇ ਨਕੇਲ ਕੱਸਦੇ ਦੇਖ ਕੇ ਭੜਕ ਗਿਆ ਹੈ। ਉਹ ਮੂਸੇਵਾਲਾ ਨੂੰ ਮਿਲ ਰਹੇ ਸਮਰਥਨ ਤੋਂ ਵੀ ਦੁਖੀ ਹੈ। ਗੋਲਡੀ ਨੇ ਇਕ ਨਿਊਜ਼ ਚੈਨਲ ਨੂੰ ਭੇਜੀ ਵੀਡੀਓ ‘ਚ ਕਿਹਾ ਕਿ 95 ਫ਼ੀਸਦੀ ਲੋਕ ਸਿੱਧੂ ਮੂਸੇਵਾਲਾ ਨੂੰ ਗਾਲ੍ਹਾਂ ਕੱਢਦੇ ਸਨ। ਪਰ ਉਸਦੀ ਮੌਤ ਮਗਰੋਂ ਇਹੀ ਲੋਕ ਉਸਨੁੰ ਸ਼ਹੀਦ ਦੱਸਣ ਲੱਗ ਪਏ। ਉਸਨੈ ਕਿਹਾ ਕਿ ਉਸ ਦੇ ਸੱਥਰ ਵਿਛਣ ਮਗਰੋਂ ਆਈਆਂ ਤਸਵੀਰਾਂ ਨਾਲ ਲੋਕਾਂ ਵਿਚ ਹਮਦਰਦੀ ਪੈਦਾ ਹੋ ਗਈ।

ਗੋਲਡੀ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਅਸੀਂ ਆਪਦੇ ਭਰਾਵਾਂ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਅਸੀਂ ਉਸ ਨੂੰ ਮਾਰ ਦਿੱਤਾ। ਸੂਤਰਾਂ ਮੁਤਾਬਕ ਪੰਜਾਬ ਅਤੇ ਦਿੱਲੀ ਪੁਲਿਸ ਨੇ ਇਹ ਵੀਡੀਓ ਗੋਲਡੀ ਬਰਾੜ ਦੀ ਹੋਣ ਦੀ ਪੁਸ਼ਟੀ ਕੀਤੀ ਹੈ।

ਗੋਲਡੀ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਨੇ ਚੋਣਾਂ ਦੌਰਾਨ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਮੁਕਤਸਰ ਦੇ ਪਿੰਡ ਭੰਗਚੜੀ ਦੇ ਕੁਝ ਲੜਕੇ ਸਨ, ਜੋ ਮੂਸੇਵਾਲਾ ਕੋਲ 24 ਘੰਟੇ ਰਹਿੰਦੇ ਸਨ। ਉਸ ਦੇ ਜ਼ਰੀਏ ਹੀ ਇਹ ਪੇਸ਼ਕਸ਼ ਕੀਤੀ ਗਈ ਸੀ। ਮੈਨੂੰ ਕਿਹਾ ਗਿਆ ਕਿ ਪੈਸੇ ਲੈ ਕੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਓ ਕਿ ਉਸ ਤੋਂ ਬਾਅਦ ਮੂਸੇਵਾਲਾ ਦਾ ਕੋਈ ਨੁਕਸਾਨ ਨਹੀਂ ਕਰੇਗਾ। ਅਸੀਂ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਅਸੀਂ ਉਸ ਨੂੰ ਕਹਿ ਕੇ ਮਾਰ ਦਿੱਤਾ।

ਗੋਲਡੀ ਬਰਾੜ ਦੀ ਇਹ ਵੀਡੀਓ ਮੂਸੇਵਾਲਾ ਨੂੰ ਜ਼ਮੀਨੀ ਪੱਧਰ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਮਿਲ ਰਹੇ ਸਮਰਥਨ ਨਾਲ ਜੋੜਦੀ ਨਜ਼ਰ ਆ ਰਹੀ ਹੈ। ਮੂਸੇਵਾਲਾ ਨੂੰ ਮਿਲ ਰਹੇ ਸਮਰਥਨ ਨਾਲ ਪੁਲਿਸ ‘ਤੇ ਤੇਜ਼ੀ ਨਾਲ ਕਾਰਵਾਈ ਲਈ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਗੋਲਡੀ ਬਰਾੜ ਦੀ ਇਹ ਵੀਡੀਓ ਮੂਸੇਵਾਲਾ ਨੂੰ ਜ਼ਮੀਨੀ ਪੱਧਰ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਮਿਲ ਰਹੇ ਸਮਰਥਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੂਸੇਵਾਲਾ ਨੂੰ ਮਿਲ ਰਹੇ ਸਮਰਥਨ ਨਾਲ ਪੁਲਿਸ ‘ਤੇ ਤੇਜ਼ੀ ਨਾਲ ਕਾਰਵਾਈ ਲਈ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਕਤਲ ਬਾਰੇ ਕੋਈ ਪਛਤਾਵਾ ਨਹੀਂ

ਗੋਲਡੀ ਬਰਾੜ ਨੇ ਕਿਹਾ ਕਿ ਮੇਰਾ ਨਾਂ ਮੂਸੇਵਾਲਾ ਦੇ ਕਤਲ ਨਾਲ ਜੁੜਿਆ ਹੋਇਆ ਸੀ। ਅਸੀਂ ਪਹਿਲਾਂ ਹੀ ਇਸ ਦੀ ਜ਼ਿੰਮੇਵਾਰੀ ਲਈ ਹੈ। ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ। ਸਾਡੇ ਭਰਾਵਾਂ ਦਾ ਨੁਕਸਾਨ ਹੋਇਆ ਸੀ। ਇਹ ਅਸਿੱਧੇ ਤੌਰ ‘ਤੇ ਦੋ ਭਰਾਵਾਂ ਦੇ ਕਤਲ ਵਿੱਚ ਸ਼ਾਮਲ ਸੀ। ਇਹ ਸਭ ਉਸ ਨੇ ਆਪਣੇ ਗੀਤਾਂ ਦੇ ਅਕਸ ਨੂੰ ਸਹੀ ਠਹਿਰਾਉਣ ਲਈ ਕੀਤਾ। ਸਿੱਧੂ ਦੀਆਂ ਗਲਤੀਆਂ ਭੁੱਲਣ ਯੋਗ ਨਹੀਂ ਸਨ। ਅਸੀਂ ਇਨਸਾਫ ਲਈ ਲੰਮਾ ਸਮਾਂ ਇੰਤਜ਼ਾਰ ਕੀਤਾ, ਪਰ ਕੁਝ ਨਹੀਂ ਹੋਇਆ। ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਸਾਡੇ ਕੋਲ ਜੋ ਵੀ ਵਿਕਲਪ ਸੀ, ਅਸੀਂ ਉਹ ਕੀਤਾ।

ਗੋਲਡੀ ਨੇ ਕਿਹਾ ਕੇ ਅਸੀਂ ਹਥਿਆਰ ਚੁੱਕ ਕੇ ਬਦਲਾ ਲਿਆ। ਲੋਕ ਮੂਸੇਵਾਲਾ ਨੂੰ ਜੀਉਂਦੇ ਜੀ ਗਾਲ੍ਹਾਂ ਕੱਢਦੇ ਸਨ। 95% ਲੋਕ ਉਸਦੇ ਖਿਲਾਫ ਸਨ। ਗੋਲਡੀ ਨੇ ਕਿਹਾ ਕੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਹਾ ਕਿ ਅਸੀਂ ਮਾੜੇ ਹਾਂ ਤੇ ਮਾੜੇ ਹੀ ਠੀਕ ਹਾਂ, ਸਾਨੂੰ ਚੰਗੇ ਬਣਨ ਦੀ ਲੋੜ ਨਹੀਂ ਹੈ। ਚੰਗੇ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਹਨ। ਅਸੀਂ ਸਿਰਫ਼ ਮਾੜੇ ਹਾਂ। ਇਹ ਦੁੱਖ ਦੀ ਗੱਲ ਹੈ ਕਿ ਲੋਕ ਸਿੱਧੂ ਮੂਸੇਵਾਲਾ ਨੂੰ ਉਸਦੀ ਮੌਤ ਤੋਂ ਬਾਅਦ ਸੱਚਾ ਕਹਿ ਰਹੇ ਹਨ। ਉਸ ਦੇ ਪਰਿਵਾਰਕ ਮੈਂਬਰਾਂ ਦਾ ਇੱਕ ਭਾਵੁਕ ਵੀਡੀਓ ਆਇਆ, ਲੋਕ ਉਸ ਦੇ ਨਾਲ ਖੜ੍ਹੇ ਸਨ। ਤਾਕਤਵਰ ਲੋਕਾਂ ਦੇ ਨੁਕਸ ਸਾਹਮਣੇ ਨਹੀਂ ਆਉਂਦੇ। ਸਿੱਧੂ ਨੂੰ ਸਿੱਖ ਸ਼ਹੀਦ ਅਤੇ ਕੌਮੀ ਯੋਧਾ ਕਹਿਣਾ ਗਲਤ ਹੈ। ਮੂਸੇਵਾਲਾ ਇਸ ਦਾ ਹੱਕਦਾਰ ਨਹੀਂ ਹੈ।

ਗੋਲਡੀ ਬਰਾੜ ਨੇ ਕਿਹਾ ਸਿੱਧੂ ਕਾਂਗਰਸ ਨਾਲ ਕਿਉਂ ਗਏ ? SYL ਗਾਣਾ ਗਾਇਆ ਗਿਆ. ਬਹੁਤ ਵਧੀਆ ਗਾਇਆ ਪਰ, ਇਸ ਨਹਿਰ ਨੂੰ ਕੱਢਣ ਵਾਲੀ ਪਾਰਟੀ ਨੂੰ ਜਿਤਾਉਣ ਲਈ ਉਸ ਨੇ ਜ਼ੋਰ ਲਾਇਆ ਸੀ। ਉਨ੍ਹਾਂ ਇਹ ਕਿਉਂ ਨਹੀਂ ਕਿਹਾ ਕਿ ਐਸਵਾਈਐਲ ਨਹਿਰ ਕਿਉਂ ਕੱਢੀ ਗਈ। ਜੇ ਉਹ ਏਨਾ ਹੀ ਬਾਗੀ ਸੀ ਤਾਂ ਉਹ ਗੱਲਾਂ ਕਿਉਂ ਭੁੱਲ ਗਿਆ?

ਗੋਲਡੀ ਨੇ ਕਿਹਾ- ਜਦੋਂ ਪੂਰਾ ਪੰਜਾਬ ਦੀਪ ਸਿੱਧੂ ਦੀ ਮੌਤ ‘ਤੇ ਸੋਗ ‘ਚ ਸੀ। ਦੀਪ ਸਿੱਧੂ ਦਾ ਸਸਕਾਰ ਕੀਤਾ ਜਾ ਰਿਹਾ ਸੀ ਪਰ ਮੂਸੇਵਾਲਾ ਨੇ ਅਖਾੜਾ ਲਾਇਆ ਸੀ। ਉੱਥੇ ਉਹ ਡਾਂਸ ਕਰ ਰਹੇ ਸਨ। ਸਾਰਿਆਂ ਨੇ ਇਸ ਦਾ ਵਿਰੋਧ ਵੀ ਕੀਤਾ। ਹਾਲਾਂਕਿ ਹੁਣ ਲੋਕ ਇਹ ਸਭ ਕੁਝ ਭੁੱਲ ਗਏ ਹਨ। ਦੀਪ ਸਿੱਧੂ ਨਾਲ ਮੂਸੇਵਾਲਾ ਦੀ ਫੋਟੋ ਕਿਉਂ ਲਗਾਈ ਜਾ ਰਹੀ ਹੈ ?

ਸਿੱਧੂ ਮੂਸੇਵਾਲਾ ਤੁਪਾਕ ਦੀ ਗੱਲ ਕਰਦਾ ਸੀ। ਕਿਸੇ ਨੇ ਪੁਲਿਸ ਨੂੰ ਤੁਪਾਕ ਨਾਲ ਦੇਖਿਆ। ਉਹ ਸੁਰੱਖਿਆ ਵਿੱਚ ਨਹੀਂ ਘੁੰਮਦਾ ਸੀ। ਮੂਸੇਵਾਲਾ ਸੁਰੱਖਿਆ ਵਿਚ ਘੁੰਮਦਾ ਰਹਿੰਦਾ ਸੀ। ਸੁਰੱਖਿਆ ਲੈਣ ਲਈ ਮੂਸੇਵਾਲਾ ਕਦੇ ਪੁਲਿਸ ਅਫ਼ਸਰਾਂ ਦੇ ਪੈਰੀਂ ਪਿਆ ਤੇ ਕਦੇ ਸਿਆਸਤਦਾਨਾਂ ਦੇ।

ਸਿੱਧੂ ਸਾਡੇ ਵਿਰੋਧੀਆਂ ਦੇ ਕਰੀਬੀ ਸੀ। ਉਸ ਨੇ ਕਰਨ ਔਜਲਾ ਦੇ ਘਰ ‘ਤੇ ਗੋਲੀਆਂ ਚਲਾਈਆਂ। ਜੇ ਕੋਈ ਉਸ ਦੇ ਖਿਲਾਫ Snapchat ਜਾਂ ਕੋਈ ਹੋਰ ਪੋਸਟ ਕਰਦਾ ਸੀ, ਤਾਂ ਕੁਝ ਮਿੰਟ ਉਸ ਤੋਂ ਬਾਅਦ ਜੇਲ ਤੋਂ ਫੋਨ ਆਉਂਦਾ ਸੀ ਕਿ ਪੋਸਟ ਕਿਉਂ ਪਾਈ, ਮਾਰ ਦਿਆਂਗੇ। ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਮਾਮਲੇ ਵਿੱਚ ਪੁਲੀਸ ਨੇ ਰਾਜਾ ਵੜਿੰਗ ਅਤੇ ਸਿੱਧੂ ਮੂਸੇਵਾਲਾ ਨੇ ਮਨਦੀਪ ਧਾਲੀਵਾਲ ਅਤੇ ਅਰਸ਼ ਭੁੱਲਰ ਨੂੰ ਪੇਸ਼ ਕੀਤਾ ਸੀ। ਛੋਟੀਆਂ ਧਾਰਾਵਾਂ ਲਾਈਆਂ ਗਈਆਂ ਅਤੇ ਬਹੁਤੀ ਪੁੱਛ ਪੜਤਾਲ ਨਹੀਂ ਹੋਈ। ਜ਼ਮਾਨਤ ਮਿਲਣ ਤੋਂ ਬਾਅਦ ਉਹ ਸਿੱਧੂ ਦੇ ਬੁਲੇਟਪਰੂਫ ਫਾਰਚੂਨਰ ਵਿੱਚ ਬੈਠਦੇ ਸੀ। ਪੁਲਿਸ ਜਾਲ ਵਿਛਾ ਕੇ ਇੰਤਜ਼ਾਰ ਕਰਦੀ ਸੀ ਕਿ ਜੇਕਰ ਕੋਈ ਲਾਰੈਂਸ ਗੈਂਗ ਦਾ ਮੈਂਬਰ ਉਨ੍ਹਾਂ ਨੂੰ ਮਾਰਨ ਲਈ ਆਉਂਦਾ ਹੈ ਤਾਂ ਉਹ ਉਸ ਦਾ ਐਨਕਾਊਂਟਰ ਕਰ ਦੇਣਗੇ।

ਸਿੱਧੂ ਸ਼ਗਨਪ੍ਰੀਤ ਦੇ ਘਰ ਰਹਿੰਦਾ ਸੀ। ਮਿੱਡੂਖੇੜਾ ਨੂੰ ਮਾਰਨ ਵਾਲੇ ਸ਼ੂਟਰਾਂ ਨੂੰ ਸ਼ਗਨਪ੍ਰੀਤ ਅੰਬਾਲਾ ਤੋਂ ਲੈ ਕੇ ਆਇਆ ਸੀ। ਫਿਰ ਉਨ੍ਹਾਂ ਨੂੰ ਆਪਣੇ ਫਲੈਟ ਵਿੱਚ ਰੱਖਿਆ। ਆਪਣੇ ਫੋਨ ਤੋਂ ਵਿੱਕੀ ਦੀ ਫੋਟੋ ਦਿਖਾਈ। ਫਿਰ ਗੱਡੀਆਂ ਵਿੱਚ ਉਨ੍ਹਾਂ ਦੇ ਨਾਲ ਰਹੇ। ਲਾਰੈਂਸ ਦੇ ਕਹਿਣ ‘ਤੇ ਗੁਰਲਾਲ ਬਰਾੜ ਨੇ ਮਿਊਜ਼ਿਕ ਕੰਪਨੀ ਖੋਲ੍ਹੀ ਸੀ। ਗੁਰਲਾਲ ਦੇ ਕਤਲ ਤੋਂ ਪਹਿਲਾਂ ਉਹ ਅਫਸਾਨਾ ਖਾਨ ਨੂੰ ਮਿਲਿਆ ਸੀ। ਜਦੋਂ ਗੁਰਲਾਲ ਨੇ ਸਿੱਧੂ ਬਾਰੇ ਕੁਝ ਕਿਹਾ ਤਾਂ ਇਹ ਮਾਮਲਾ ਸਿੱਧੂ ਤੱਕ ਪਹੁੰਚ ਗਿਆ। ਕੁਝ ਹੀ ਦੇਰ ਵਿੱਚ ਨਵੀ ਖੇਮਕਰਨ ਦਾ ਫੋਨ ਆਇਆ ਅਤੇ ਗੁਰਲਾਲ ਨੂੰ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਗੁਰਲਾਲ ਦਾ ਕਤਲ ਕਰ ਦਿੱਤਾ ਗਿਆ। ਇਸ ਬਾਰੇ ਸਾਨੂੰ ਬਾਅਦ ਵਿੱਚ ਪਤਾ ਲੱਗਾ।

ਸਿੱਧੂ ਖਿਲਾਫ ਬੋਲਿਆ ਕੁਲਬੀਰ ਨਰੂਆਣਾ। ਅਗਲੇ ਹੀ ਦਿਨ ਉਸ ਨੂੰ ਗੋਲੀ ਮਾਰ ਦਿੱਤੀ ਗਈ। ਸੰਦੀਪ ਨੰਗਲ ਅਤੇ ਵਿੱਕੀ ਮਿੱਡੂਖੇੜਾ ਦਾ ਕਤਲ ਕਰਨ ਵਾਲਿਆਂ ਨੇ ਬਠਿੰਡਾ ਵਿੱਚ ਦੋ ਕਤਲ ਕੀਤੇ ਸਨ। ਲੁਧਿਆਣਾ ‘ਚ ਸਿੱਧੂ ਦੇ ਪਿਸਤੌਲ ਨਾਲ ਕਿਸੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਕਤਲ ਦਾ ਦੋਸ਼ ਦੂਜੇ ਦੇ ਸਿਰ ‘ਤੇ ਲਗਾ ਦਿੱਤਾ ਗਿਆ।

ਗੋਲਡੀ ਬਰਾੜ ਨੇ ਕਿਹਾ ਕਿ ਅਸੀਂ ਕਿਸੇ ਨੂੰ ਧਮਕੀ ਭਰੀ ਚਿੱਠੀ ਨਹੀਂ ਭੇਜੀ। ਅਸੀਂ ਕੋਈ ਫਿਰੌਤੀ ਨਹੀਂ ਮੰਗੀ। ਲੋਕ ਪੁਲਿਸ ਨੂੰ ਸ਼ਿਕਾਇਤ ਕਰਦੇ ਹਨ। ਲੋਕਾਂ ਨੂੰ ਲੁੱਟਣ ਵਾਲੇ ਤੋਂ ਹੀ ਅਸੀਂ ਫਿਰੌਤੀ ਮੰਗਦੇ ਹਾਂ। ਜਿਸ ਦੇ ਬੈਂਕ ਵਿੱਚ ਕਰੋੜਾਂ ਰੁਪਏ ਹਨ।

ਲੋਕ ਲਾਰੈਂਸ ਨੂੰ ਗੱਦਾਰ ਕਹਿ ਰਹੇ ਹਨ। ਉਸ ਦੇ ਐਨਕਾਊਂਟਰ ਬਾਰੇ ਕਹਿ ਰਹੇ ਹਨ। ਰਾਜਸਥਾਨ ਵਿੱਚ, ਲਾਰੈਂਸ ਮੁਕੱਦਮੇ ਲਈ ਭਿੰਡਰਾਵਾਲਾ ਦੀ ਟੀ-ਸ਼ਰਟ ਪਹਿਨਦਾ ਸੀ। ਲਾਰੈਂਸ ਬਹੁਤ ਧਾਰਮਿਕ ਹੈ। ਰੋਜ਼ ਪਾਠ ਕਰਦਾ ਹੈ। ਜ਼ਿੰਦਗੀ ਵਿੱਚ ਕਦੇ ਨਸ਼ਾ ਨਹੀਂ ਕੀਤਾ। ਕਈ ਅਫਸਰਾਂ ਨੇ ਉਸ ਨੂੰ ਟੀ-ਸ਼ਰਟਾਂ ਪਾਉਣ ਤੋਂ ਰੋਕਿਆ, ਪਰ ਲਾਰੈਂਸ ਨੇ ਭਿੰਡਰਾਂਵਾਲਾ ਨੂੰ ਆਪਣਾ ਆਦਰਸ਼ ਕਿਹਾ। 6 x 6 ਦੇ ਸੈੱਲ ਵਿੱਚ ਰੱਖਿਆ ਗਿਆ ਸੀ। ਪਾਣੀ ਵੀ ਨਹੀਂ ਮਿਲਦਾ ਸੀ, ਪਰ ਉਹ ਪਿੱਛੇ ਨਹੀਂ ਹਟਿਆ।

ਉਹ ਸਕੂਲ-ਕਾਲਜ ਵਿੱਚ ਵੀ ਲਾਰੈਂਸ ਨਾਲ ਹੀ ਰਿਹਾ। ਕਾਲਜ ਦੇ ਸਮੇਂ ਵਿੱਚ ਜਦੋਂ ਪਰਚਾ ਹੋਇਆ ਤਾਂ ਅਸੀਂ ਦਿੱਲੀ ਭੱਜ ਗਏ। ਉਨ੍ਹੀਂ ਦਿਨੀਂ ਅਸੀਂ ਜਗਦੀਸ਼ ਟਾਈਟਲਰ ਦਾ ਪਿੱਛਾ ਕਰਦੇ ਰਹੇ ਕਿ ਉਸ ਨੂੰ ਮਾਰ ਦੇਵਾਂਗੇ। ਅਸੀਂ ਕੌਮ ਦਾ ਦਰਦ ਸਮਝਿਆ।

(ਇਹ ਪੂਰੀ ਖਬਰ ਇੱਕ ਵੀਡੀਓ ਦੇ ਆਧਾਰ ‘ਤੇ ਲਿਖੀ ਗਈ ਹੈ, ਜਿਸ ‘ਚ ਇੱਕ ਵਿਅਕਤੀ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ ਅਤੇ ਉੱਪਰ ਦਿੱਤੇ ਦਾਅਵੇ ਕਰ ਰਿਹਾ ਹੈ, ਪਰ ਦਾ ਖ਼ਬਰਸਾਰ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ)

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਤਲਵਾਰਾਂ ਦੇ ਨਾਲ ਨੌਜਵਾਨ ਨੂੰ ਸ਼ਰੇਆਮ ਕੀਤਾ ਕਤਲ

ਸਿੱਧੂ ਮੂਸੇਵਾਲਾ ਕਤਲਕਾਂਡ: ਸ਼ਾਰਪਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ 8 ਦਿਨਾਂ ਦੇ ਪੁਲਿਸ ਰਿਮਾਂਡ ‘ਤੇ