ਮੋਗਾ: ਭਾਰੀ ਮੀਂਹ ਕਾਰਨ ਝੌਂਪੜੀ ‘ਤੇ ਡਿੱਗੀ ਕੰਧ, 8 ਲੋਕ ਮਲਬੇ ਹੇਠ ਦੱਬੇ; ਦੋ ਬੱਚਿਆਂ ਦੀ ਮੌਤ

ਮੋਗਾ, 17 ਜੁਲਾਈ 2022 – ਮੋਗਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਤੇਜ਼ ਮੀਂਹ ਨੇ ਇਕ ਵਾਰ ਫਿਰ ਕਹਿਰ ਢਾਹ ਦਿੱਤਾ ਹੈ। ਪਿੰਡ ਸੰਧੂਆਂ ਵਾਲਾ ਰੋਡ ਨੂੰ ਜਾਂਦੀ ਸੜਕ ਦੇ ਕਿਨਾਰੇ ਇੱਕ ਝੌਂਪੜੀ ‘ਤੇ ਇੱਕ ਕੰਧ ਡਿੱਗ ਗਈ। ਝੌਂਪੜੀ ਅੰਦਰ ਸੁੱਤੇ ਹੋਏ ਕਰੀਬ 8 ਵਿਅਕਤੀ ਮਲਬੇ ਹੇਠ ਦੱਬ ਗਏ, ਜਿਨ੍ਹਾਂ ‘ਚੋਂ 5 ਸਾਲ ਦੀ ਬੱਚੀ ਅਤੇ ਡੇਢ ਸਾਲ ਦੀ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਸਹਿਯੋਗ ਦੀ ਅਪੀਲ ਕੀਤੀ ਹੈ।

ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਰਾਤ ਰਾਜੇਸ਼ ਆਪਣੇ ਪੂਰੇ ਪਰਿਵਾਰ ਅਤੇ ਹੋਰ ਲੋਕਾਂ ਨਾਲ ਖੇਤਾਂ ‘ਚ ਬਣੀ ਝੌਂਪੜੀ ‘ਚ ਸੌਂ ਰਿਹਾ ਸੀ ਕਿ ਰਾਤ ਕਰੀਬ 1 ਵਜੇ ਝੌਂਪੜੀ ‘ਤੇ ਨਾਲ ਦੀ ਹੀ ਇੱਕ ਵੱਡੀ ਕੰਧ ਡਿੱਗ ਗਈ, ਰੌਲਾ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਕਿ ਉਦੋਂ ਤੱਕ ਮਲਬੇ ਹੇਠ ਆਈਆਂ 2 ਬੇਟੀਆਂ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਦੌਰਾਨ ਕੁੱਝ ਹੋਰ ਲੋਕ ਵੀ ਜ਼ਖਮੀ ਹੋ ਗਏ। ਥਾਣਾ ਸਿਟੀ ਸਾਊਥ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਮਰਨਜੀਤ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਕੁਮਾਰ ਵਿਸ਼ਵਾਸ ਨੇ ਕੀਤਾ ਟਵੀਟ, ਪੜ੍ਹੋ ਕੀ ਕਿਹਾ ?

ਨਵਜੋਤ ਸਿੱਧੂ ਨੂੰ ਜੇਲ੍ਹ ‘ਚ ਡਾਕਟਰ ਦੀ ਸਲਾਹ ‘ਤੇ ਮਿਲੇਗੀ ਬੈੱਡ ਦੀ ਸਹੂਲਤ