- ਸਿੱਧੂ ਦੇ ਗੋਡਿਆਂ ‘ਚ ਦਰਦ ਕਾਰਨ ਡਾਕਟਰ ਦੀ ਸਲਾਹ ‘ਤੇ ਜੇਲ੍ਹ ‘ਚ ਮਿਲੇਗਾ ਬੈੱਡ
ਪਟਿਆਲਾ, 17 ਜੁਲਾਈ 2022 – ਰੋਡ ਰੇਜ ਮਾਮਲੇ ਵਿੱਚ ਕੇਂਦਰੀ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਸ਼ੁੱਕਰਵਾਰ ਨੂੰ ਤਬੀਅਤ ਵਿਗੜ ਗਈ ਸੀ। ਉਸ ਦੇ ਗੋਡੇ ਵਿੱਚ ਦਰਦ ਹੋ ਰਾਹ ਸੀ। ਇਸ ‘ਤੇ ਡਾਕਟਰਾਂ ਦੀ ਟੀਮ ਕੇਂਦਰੀ ਜੇਲ ਪਹੁੰਚੀ ਤਾਂ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬੈੱਡ ਦੇਣ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਉਸ ਦੀ ਟਾਇਲਟ ਸੀਟ ਨੂੰ ਵੀ ਉੱਚਾ ਬਣਾਇਆ ਜਾ ਰਿਹਾ ਹੈ। ਸਿੱਧੂ ਪਟਿਆਲਾ ਜੇਲ੍ਹ ਦੀ ਬੈਰਕ ਨੰਬਰ 10 ਵਿੱਚ ਬੰਦ ਹੈ। ਜਿੱਥੇ ਉਹ ਫਰਸ਼ ‘ਤੇ ਸੌਂ ਰਿਹਾ ਸੀ। ਸੂਤਰਾਂ ਮੁਤਾਬਕ 6 ਫੁੱਟ ਲੰਬੇ ਸਿੱਧੂ ਦਾ ਭਾਰ ਵਧ ਗਿਆ ਹੈ, ਜਿਸ ਕਰਨ ਉਸ ਨੂੰ ਇਹ ਦਿੱਕਤ ਆ ਰਹੀ ਹੈ।
ਭਾਰ ਵਧਣ ਕਾਰਨ ਸਿੱਧੂ ਨੂੰ ਫਰਸ਼ ਤੋਂ ਉੱਠਣ ‘ਚ ਦਿੱਕਤ ਆ ਰਹੀ ਸੀ। ਟਾਇਲਟ ਸੀਟ ਦੀ ਉਚਾਈ ਵੀ ਉਸਦੇ ਕੱਦ ਅਤੇ ਭਾਰ ਦੇ ਹਿਸਾਬ ਨਾਲ ਘੱਟ ਸੀ। ਆਰਥੋਪੈਡਿਕ ਸਰਜਨ ਨੇ ਸਿੱਧੂ ਨੂੰ ਵਜ਼ਨ ਘਟਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੋਡਿਆਂ ਨੂੰ ਮਜ਼ਬੂਤ ਕਰਨ ਲਈ ਕੁਝ ਕਸਰਤਾਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਦਲੇਰ ਮਹਿੰਦੀ ਵੀ ਉਡ ਸੇ ਨਾਲ ਬੰਦ ਹਨ ਅਤੇ ਉਸ ਨੇ ਨੇ ਰਿਆਜ਼ ਲਈ ਹਾਰਮੋਨੀਅਮ ਮੰਗਿਆ ਹੈ।
ਪੌਪ ਗਾਇਕ ਦਲੇਰ ਮਹਿੰਦੀ ਅਦਾਲਤ ਤੋਂ ਆਪਣੀ ਦੋ ਸਾਲ ਦੀ ਸਜ਼ਾ ਬਰਕਰਾਰ ਰੱਖਣ ਤੋਂ ਬਾਅਦ ਵੀਰਵਾਰ ਨੂੰ ਕੇਂਦਰੀ ਜੇਲ੍ਹ ਪਹੁੰਚ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਨਵਜੋਤ ਸਿੱਧੂ ਦੀ ਬੈਰਕ ‘ਚ ਰੱਖਿਆ ਗਿਆ ਹੈ ਕਿਉਂਕਿ 2015 ‘ਚ ਇਸੇ ਜੇਲ੍ਹ ‘ਚ ਦਲੇਰ ‘ਤੇ ਚਾਕੂ ਨਾਲ ਹਮਲਾ ਹੋ ਚੁੱਕਾ ਹੈ। ਜੇਲ੍ਹ ਵਿੱਚ ਸਿੱਧੂ ਕਲਰਕ ਅਤੇ ਦਲੇਰ ਮਹਿੰਦੀ ਲਿਖਾਰੀ ਵਜੋਂ ਕੰਮ ਕਰਨਗੇ।