ਕੇਰਲ ‘ਚ NEET ਪ੍ਰੀਖਿਆ ਦੌਰਾਨ ਵਿਦਿਆਰਥਣਾਂ ਦੇ Undergarments ਉਤਾਰਨ ਦਾ ਮਾਮਲਾ, FIR ਦਰਜ

ਕੇਰਲਾ, 19 ਜੁਲਾਈ 2022 – ਕੇਰਲ ਦੇ ਕੋਲਮ ਜ਼ਿਲ੍ਹੇ ‘ਚ ਮੈਡੀਕਲ ਦਾਖਲਾ ਪ੍ਰੀਖਿਆ NEET ਦੀ ਪ੍ਰੀਖਿਆ ਦੇਣ ਆਈਆਂ ਵਿਦਿਆਰਥਣਾਂ ਦੇ Undergarments ਉਤਾਰਨ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਕੇਰਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਦੇਣ ਆਈਆਂ ਵਿਦਿਆਰਥਣਾਂ ਦੀ ਚੈਕਿੰਗ ਦੌਰਾਨ ਅੰਦਰਲੇ ਕੱਪੜਿਆਂ ਦੀ ਹੁੱਕ ਕਾਰਨ ਮੈਟਲ ਡਿਟੈਕਟਰ ਦੀ ਬੀਪ ਵੱਜ ਰਹੀ ਸੀ, ਜਿਸ ਤੋਂ ਬਾਅਦ ਅੰਡਰਗਾਰਮੈਂਟਸ ਉਤਾਰਵਾਏ ਗਏ।

ਵਿਦਿਆਰਥਣਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ ਧਾਰਾ 354 ਅਤੇ ਧਾਰਾ 509 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਦੋਂ ਕਿ ਕੇਂਦਰ ਦੇ ਸੁਪਰਡੈਂਟ ਅਤੇ ਸੁਤੰਤਰ ਸੁਪਰਵਾਈਜ਼ਰ ਦੇ ਨਾਲ-ਨਾਲ ਕੋਲਮ ਜ਼ਿਲ੍ਹੇ ਦੇ ਕੋਆਰਡੀਨੇਟਰ ਨੇ ਕਿਹਾ ਹੈ ਕਿ NEET ਪ੍ਰੀਖਿਆ ਕੇਂਦਰ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।

ਦੱਸ ਦੇਈਏ ਕਿ ਪ੍ਰੀਖਿਆ ਦੇਣ ਗਈ ਵਿਦਿਆਰਥਣ ਦੇ ਪਿਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਕਰੀਬ 90 ਫੀਸਦੀ ਵਿਦਿਆਰਥਣਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਪ੍ਰੀਖਿਆ ਦੇ ਕੇ ਬਾਹਰ ਆਈ ਤਾਂ ਦੇਖਿਆ ਕਿ ਸਾਰਿਆਂ ਦੇ ਅੰਡਰਗਾਰਮੈਂਟਸ ਇੱਕੋ ਡੱਬੇ ਵਿੱਚ ਰੱਖੇ ਹੋਏ ਸਨ। ਇਸ ਘਟਨਾ ਤੋਂ ਬਾਅਦ ਵਿਦਿਆਰਥਣਾਂ ਆਪਣੇ ਆਪ ‘ਚ ਪ੍ਰੇਸ਼ਾਨ ਮਹਿਸੂਸ ਕਰ ਰਹੀਆਂ ਸਨ। ਹਾਲਾਂਕਿ ਮਾਰਥੋਮਾ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪ੍ਰੀਖਿਆ ਨਿਯਮਾਂ ਅਨੁਸਾਰ ਕੋਈ ਵੀ ਵਿਦਿਆਰਥੀ ਪ੍ਰੀਖਿਆ ਹਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਧਾਤ ਦੀ ਵਸਤੂ ਜਾਂ ਸਮੱਗਰੀ ਨਹੀਂ ਪਹਿਨ ਸਕਦਾ। ਇਸ ਦੇ ਪਿੱਛੇ ਮੁੱਖ ਉਦੇਸ਼ ਪ੍ਰੀਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਣਾ ਹੈ। ਐਡਵਾਈਜ਼ਰੀ ਵਿੱਚ ਬੈਲਟਾਂ ਦਾ ਜ਼ਿਕਰ ਕੀਤਾ ਗਿਆ ਹੈ, ਪਰ ਅੰਡਰਗਾਰਮੈਂਟਸ ਵਰਗੀਆਂ ਚੀਜ਼ਾਂ ਦਾ ਜ਼ਿਕਰ ਨਹੀਂ ਹੈ।

ਕੇਰਲ ਦੇ ਉੱਚ ਸਿੱਖਿਆ ਮੰਤਰੀ ਆਰ ਬਿੰਦੂ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਸ਼ਿਕਾਇਤ ਕਰਨਗੇ। ਮੰਤਰੀ ਨੇ ਕਿਹਾ ਕਿ ਅਜਿਹੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅਸੀਂ ਪ੍ਰੀਖਿਆ ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਸ਼ਿਕਾਇਤ ਕਰਾਂਗੇ। NTA ਵਿਦਿਅਕ ਸੰਸਥਾਵਾਂ ਲਈ ਦਾਖਲਾ ਪ੍ਰੀਖਿਆ ਦਾ ਆਯੋਜਨ ਕਰਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਮੌਜੂਦਾ ਤੇ ਸਾਬਕਾ ਸਿੱਖਿਆ ਮੰਤਰੀ ਹੋਏ ਆਹਮੋ-ਸਾਹਮਣੇ, ਪੜ੍ਹੋ ਕੀ ਹੈ ਕਾਰਨ

ਐਕਟਿਵਾ ਨੂੰ ਬਚਾਉਂਦੇ ਹੋਏ ਮਿੰਨੀ ਬੱਸ ਪਲਟੀ, ਡਰਾਈਵਰ ਸਮੇਤ 8 ਸਵਾਰੀਆਂ ਜ਼ਖਮੀ, 2 ਦੀ ਹਾਲਤ ਗੰਭੀਰ