ਲੁੱਟ ਦੀ ਯੋਜਨਾ ਬਣਾ ਰਹੇ 5 ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ, ਵਪਾਰੀ ਨੂੰ ਲੁੱਟਣਾ ਸੀ

ਲੁਧਿਆਣਾ, 21 ਜੁਲਾਈ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਸੀ.ਆਈ.ਏ.-2 ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਗਰੋਹ ‘ਚ 5 ਬਦਮਾਸ਼ ਸ਼ਾਮਲ ਹਨ, ਜਿਨ੍ਹਾਂ ਨੂੰ ਪੁਲਸ ਨੇ ਉਪਕਾਰ ਨਗਰ ‘ਚ ਦੁਸਹਿਰਾ ਗਰਾਊਂਡ ਨੇੜੇ ਪਾਰਕ ‘ਚ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਫੜਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਿੰਦਰਪਾਲ ਸਿੰਘ ਉਰਫ਼ ਭਿੰਡਰੀ (32), ਗੁਰਪ੍ਰੀਤ ਸਿੰਘ ਉਰਫ਼ ਗੋਪੀ (24), ਜਗਦੀਪ ਸਿੰਘ, ਨਿਤੀਸ਼, ਗੁਰਬਿੰਦਰ ਸਿੰਘ ਵਾਸੀ ਲਾਡੋਵਾਲ ਨੇੜੇ ਪਿੰਡ ਗੜ੍ਹਾ ਵਜੋਂ ਹੋਈ ਹੈ। ਡੀਸੀਪੀ ਵਰਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ-2 ਦੀ ਟੀਮ ਨੇ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ਵਿੱਚ ਕਾਰਵਾਈ ਕੀਤੀ।

ਮੁਲਜ਼ਮ ਸਵੇਰ ਤੋਂ ਹੀ ਪਾਰਕ ਵਿੱਚ ਇਕੱਠੇ ਹੋ ਕੇ ਲੁੱਟ ਦੀ ਸਾਜ਼ਿਸ਼ ਰਚ ਰਹੇ ਸਨ। ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਵਪਾਰੀ ਨੂੰ ਲੁੱਟਿਆ ਸੀ। ਮੁਖ਼ਬਰ ਤੋਂ ਸੂਚਨਾ ਮਿਲਣ ‘ਤੇ ਜਿਵੇਂ ਹੀ ਮੁਲਜ਼ਮਾਂ ਬਾਰੇ ਪਤਾ ਲੱਗਾ ਤਾਂ ਟੀਮ ਨੇ ਛਾਪਾ ਮਾਰ ਕੇ ਪੰਜੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਮਨਿੰਦਰਪਾਲ ਸਿੰਘ ਸੈਨੇਟਰੀ ਸਟੋਰ ਦੇ ਮਾਲਕ ਦਾ ਡਰਾਈਵਰ ਹੈ ਅਤੇ ਉਸ ਨੂੰ ਪਤਾ ਹੈ ਕਿ ਉਸ ਦਾ ਮਾਲਕ ਹਰ ਸ਼ਨੀਵਾਰ ਨੂੰ ਕਰੀਬ 35-40 ਲੱਖ ਰੁਪਏ ਉਸ ਦੇ ਘਰ ਲੈ ਜਾਂਦਾ ਹੈ ਅਤੇ ਸੋਮਵਾਰ ਨੂੰ ਇਹ ਰਕਮ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ। ਇਹ ਪੈਸਾ ਲੁੱਟਣ ਦੀ ਯੋਜਨਾ ਸੀ।

ਮਨਿੰਦਰਪਾਲ ਨੇ ਇਹ ਜਾਣਕਾਰੀ ਆਪਣੇ ਚਾਰ ਸਾਥੀਆਂ ਨਾਲ ਸਾਂਝੀ ਕੀਤੀ ਅਤੇ ਕਾਰੋਬਾਰੀ ਨੂੰ ਲੁੱਟਣ ਦੀ ਯੋਜਨਾ ਤਿਆਰ ਕੀਤੀ। ਬਾਕੀ ਮੁਲਜ਼ਮਾਂ ਵਿੱਚੋਂ ਗੁਰਪ੍ਰੀਤ ਫਿਰੋਜ਼ਪੁਰ ਰੋਡ ’ਤੇ ਥਰੀਕੇ ਨੇੜੇ ਸਥਿਤ ਇੱਕ ਹੋਟਲ ਵਿੱਚ ਵੈਲੀ ਪਾਰਕਿੰਗ ਦਾ ਕੰਮ ਕਰਦਾ ਹੈ। ਬਾਕੀ ਤਿੰਨ ਮੁਲਜ਼ਮ ਹੌਜ਼ਰੀ ਯੂਨਿਟ ਵਿੱਚ ਸਿਲਾਈ ਦਾ ਕੰਮ ਕਰਦੇ ਹਨ।

ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 8 ਵਿੱਚ ਆਈਪੀਸੀ ਦੀ ਧਾਰਾ 399 ਅਤੇ 402 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ, ਤਾਂ ਜੋ ਪਹਿਲਾਂ ਕੀਤੇ ਗਏ ਗੁਨਾਹਾਂ ਦੀ ਗੁੱਥੀ ਸੁਲਝਾਈ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਏਅਰਪੋਰਟ ਤੋਂ ਮਿਲਿਆ 49 ਲੱਖ ਦਾ ਸੋਨਾ : ਯਾਤਰੀ ਗ੍ਰਿਫਤਾਰ

ਪੰਜਾਬ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਅੱਜ: 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ‘ਤੇ ਵਿਚਾਰ ਚਰਚਾ