ਚੰਡੀਗੜ੍ਹ, 21 ਜੁਲਾਈ 2022 – ਪੰਜਾਬ ਵਿੱਚ ਗੌਰਵ ਯਾਦਵ ਨੂੰ ਵੀਕੇ ਭਾਵਰਾ ਦੀ ਥਾਂ ਡੀਜੀਪੀ ਬਣਾਏ ਜਾਣ ਤੋਂ ਬਾਅਦ ਪੁਲਿਸ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸਰਕਾਰ ਨੇ 12 ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਹਨ। ਇਨ੍ਹਾਂ ਵਿੱਚ ਪਠਾਨਕੋਟ ਦੇ ਐਸਐਸਪੀ ਅਰੁਣ ਸੈਣੀ, ਮਲੇਰਕੋਟਲਾ ਤੋਂ ਅਲਕਾ ਮੀਨਾ ਅਤੇ ਫਿਰੋਜ਼ਪੁਰ ਤੋਂ ਚਰਨਜੀਤ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਮੁਕਤਸਰ ਦੇ ਮਸ਼ਹੂਰ ਐਸਐਸਪੀ ਧੂਮਨ ਐੱਚ ਨਿੰਬਲ ਨੂੰ ਵੀ ਹਟਾ ਦਿੱਤਾ ਗਿਆ ਹੈ। ਉਹ ਕੇਂਦਰੀ ਡੈਪੂਟੇਸ਼ਨ ‘ਤੇ ਜਾ ਰਹੇ ਹਨ। ਰਾਜਬਚਨ ਸੰਧੂ ਨੂੰ ਵੀ ਕਪੂਰਥਲਾ ਤੋਂ ਹਟਾ ਦਿੱਤਾ ਗਿਆ ਹੈ।
ਇਹ ਤਬਾਦਲੇ ਹੋਏ
- ਸਵਪਨਾ ਸ਼ਰਮਾ ਨੂੰ ਜਲੰਧਰ ਦਿਹਾਤੀ ਤੋਂ ਬਦਲ ਕੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਲਾਇਆ ਗਿਆ ਹੈ।
- ਹਰਜੀਤ ਸਿੰਘ ਨੂੰ ਗੁਰਦਾਸਪੁਰ ਤੋਂ ਹਟਾ ਕੇ ਲੁਧਿਆਣਾ ਦਿਹਾਤੀ ਦਾ ਐਸ.ਐਸ.ਪੀ. ਲਾਇਆ ਗਿਆ ਹੈ।
- ਦੀਪਕ ਹਿਲੋਰੀ ਨੂੰ ਲੁਧਿਆਣਾ ਦਿਹਾਤੀ ਤੋਂ ਹਟਾ ਕੇ ਗੁਰਦਾਸਪੁਰ ਦਾ ਐੱਸਐੱਸਪੀ ਲਾਇਆ ਗਿਆ ਹੈ।
- ਸੁਰਿੰਦਰ ਲਾਂਬਾ ਨੂੰ ਫਿਰੋਜ਼ਪੁਰ ਦਾ ਨਵਾਂ ਐਸ.ਐਸ.ਪੀ. ਲਾਇਆ ਗਿਆ ਹੈ।
- ਭਗੀਰਥ ਸਿੰਘ ਮੀਨਾ ਨੂੰ ਐਸ.ਬੀ.ਐਸ.ਨਗਰ ਦਾ ਨਵਾਂ ਐਸ.ਐਸ.ਪੀ. ਲਾਇਆ ਗਿਆ ਹੈ।
- ਸਚਿਨ ਗੁਪਤਾ ਹੋਣਗੇ ਮੁਕਤਸਰ ਦੇ ਨਵੇਂ ਐੱਸ.ਐੱਸ.ਪੀ. ਲਾਇਆ ਗਿਆ ਹੈ।
- ਨਵਨੀਤ ਸਿੰਘ ਬੈਂਸ ਨੂੰ ਕਪੂਰਥਲਾ ਦਾ ਨਵਾਂ ਐਸ.ਐਸ.ਪੀ. ਲਾਇਆ ਗਿਆ ਹੈ।
- ਰਾਜਪਾਲ ਸਿੰਘ ਨੂੰ ਬਟਾਲਾ ਤੋਂ ਹਟਾ ਕੇ ਫਰੀਦਕੋਟ ਦੇ ਨਵੇਂ ਐੱਸ.ਐੱਸ.ਪੀ. ਲਾਇਆ ਗਿਆ ਹੈ।
- ਸਤਿੰਦਰ ਸਿੰਘ ਬਟਾਲਾ ਦੇ ਨਵੇਂ ਐੱਸ.ਐੱਸ.ਪੀ. ਲਾਇਆ ਗਿਆ ਹੈ।
- ਸਵਰਨਦੀਪ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਤੋਂ ਬਦਲ ਕੇ ਜਲੰਧਰ ਦਿਹਾਤੀ ਦਾ ਐਸ.ਐਸ.ਪੀ. ਲਾਇਆ ਗਿਆ ਹੈ।
- ਹਰਕਮਲਪ੍ਰੀਤ ਸਿੰਘ ਖੱਖ ਨੂੰ ਪਠਾਨਕੋਟ ਦਾ ਐਸ.ਐਸ.ਪੀ. ਲਾਇਆ ਗਿਆ ਹੈ।
- ਅਵਨੀਤ ਕੌਰ ਸਿੱਧੂ ਨੂੰ ਫਰੀਦਕੋਟ ਤੋਂ ਹਟਾ ਕੇ ਮਲੇਰਕੋਟਲਾ ਦੀ ਨਵੀਂ ਐੱਸ.ਐੱਸ.ਪੀ. ਲਾਇਆ ਗਿਆ ਹੈ।