ਚੰਡੀਗੜ੍ਹ, 22 ਜੁਲਾਈ 2022 – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਜੋ ਕਿ ਅਟਾਰੀ ਨੇੜੇ ਪਿੰਡ ਭਕਨਾ ‘ਚ ਐਂਨਕਾਊਂਟਰ ‘ਚ ਮਾਰੇ ਗਏ ਸਨ। ਦੋਵਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ਾਂ ਉਹਨਾਂ ਦੇ ਪਰਿਵਾਰ ਨੂੰ ਦੇ ਦਿੱਤੀਆਂ ਗਈਆਂ ਸਨ। ਪਰਿਵਾਰਾਂ ਵੱਲੋਂ ਦੋਵਾਂ ਦਾ ਹੀ ਸਸਕਾਰ ਅੱਧੀ ਰਾਤ ਨੂੰ ਕਰ ਦਿੱਤਾ ਗਿਆ।
ਅੰਮ੍ਰਿਤਸਰ ਨੇੜੇ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰਾਂ ਜਗਰੂਪ ਰੂਪਾ ਦਾ ਅੰਤਿਮ ਸਸਕਾਰ ਰਾਤ 2.30 ਵਜੇ ਕਰ ਦਿੱਤਾ ਗਿਆ। ਇਸ ਦੌਰਾਨ ਪਿੰਡ ‘ਚ ਕਾਫੀ ਸੰਗੀਨ ਮਾਹੌਲ ਸੀ ਹਰ ਕੋਈ ਸੋਗ ‘ਚ ਡੁੱਬਿਆ ਹੋਇਆ ਸੀ। ਉੱਥੇ ਹੀ ਜਗਰੂਪ ਦਾ ਪਰਿਵਾਰ ਵੀ ਕਾਫੀ ਭਾਵੁਕ ਨਜ਼ਰ ਆਇਆ। ਰੂਪਾ ਦੀ ਮਾਂ ਦਾ ਰੋ-ਰੋ ਬੁਰਾ ਹਾਲ ਸੀ।
ਗੈਂਗਸਟਰ ਮਨਪ੍ਰੀਤ ਸਿੰਘ ਮੰਨੂ ਦੀ ਲਾਸ਼ ਪੋਸਟਮਾਰਟਮ ਹੋਣ ਤੋਂ ਬਾਅਦ ਦੇਰ ਸ਼ਾਮ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਵਿਖੇ ਪੁੱਜੀ, ਜਿੱਥੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ‘ਚ ਕਰੀਬ ਰਾਤ ਦੇ ਤਿੰਨ ਵਜੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੱਸ ਦੇਈਏ ਕਿ ਜਿਸ ਸ਼ਮਸ਼ਾਨ ਘਾਟ ‘ਚ ਗੈਂਗਸਟਰ ਮਨਪ੍ਰੀਤ ਸਿੰਘ ਮੰਨੂ ਦਾ ਅੰਤਿਮ ਸਸਕਾਰ ਕੀਤਾ ਗਿਆ ਉਸ ਨੂੰ ਪੁਲਿਸ ਛਾਉਣੀ ‘ਚ ਤਬਦੀਲੀ ਕੀਤਾ ਗਿਆ ਸੀ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਸਕਾਰ ਕੀਤਾ ਗਿਆ।