ਚਨੀਦਗੜ੍ਹ, 22 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤਿਹਾੜ ਜੇਲ ‘ਚ ਬੈਠੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸ਼ਾਰਪਸ਼ੂਟਰ ਨੇ ਕਾਲ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਣਕਾਰੀ ਦਿੱਤੀ ਸੀ। ਇਸ ਸੰਬੰਧੀ ਇੱਕ ਆਡੀਓ ਵਾਇਰਲ ਹੋਇਆ ਹੈ, ਇਹ ਆਡੀਓ ਕਾਲ ਡੇਢ ਮਿੰਟ ਦੀ ਹੈ। ਜਿਸ ਵਿੱਚ ਸ਼ੂਟਰ ਲਾਰੈਂਸ ਨੂੰ ਫ਼ੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਗਿਆਨੀ ਗੱਡੀ ਚੜ੍ਹਾਤਾ,’ਮੂਸੇਵਾਲਾ ਮਾਰਤਾ’।
ਸ਼ੂਟਰ ਨੇ ਵੀ ਲਾਰੈਂਸ ਨੂੰ ਮਿਸ਼ਨ ਦੀ ਸਫਲਤਾ ਬਾਰੇ ਜਾਣਕਾਰੀ ਦਿੰਦੇ ਹੋਏ ਵਧਾਈ ਦਿੱਤੀ। ਇਸ ਕਾਲ ਤੋਂ ਬਾਅਦ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਮੋਹਾਲੀ ‘ਚ ਗੈਂਗਸਟਰ ਲਾਰੈਂਸ ਦੀ ਆਵਾਜ਼ ਦਾ ਸੈਂਪਲ ਲਿਆ ਹੈ। ਜਿਸ ਰਾਹੀਂ ਉਸ ਦੀ ਆਵਾਜ਼ ਨੂੰ ਇਸ ਰਿਕਾਰਡਿੰਗ ਨਾਲ ਮਿਲਾਇਆ ਜਾਵੇਗਾ।
ਪੜ੍ਹੋ ਕਿਵੇਂ ਹੋਈ ਸ਼ੂਟਰ ਅਤੇ ਲਾਰੈਂਸ ਬਿਸ਼ਨੋਈ ਵਿਚਕਾਰ ਗੱਲ…..
ਗੱਲਬਾਤ ਦੀ ਸ਼ੁਰੂਆਤ ਵਿੱਚ, ਸ਼ੂਟਰ ਨੇ ਲਾਰੈਂਸ ਨੂੰ ਫ਼ੋਨ ਕੀਤਾ। ਜਿਸ ਵਿੱਚ ਸਾਹਮਣੇ ਤੋਂ ਪਹਿਲਾਂ ਕਿਸੇ ਹੋਰ ਨੇ ਫੋਨ ਚੁੱਕਿਆ। ਸ਼ੂਟਰ ਨੇ ਕਿਹਾ ਕਿ ਗੱਲ ਹੋ ਸਕਦੀ ਹੈ, ਇਹ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਕੁਝ ਸਮੇਂ ਲਈ ਫੋਨ ਹੋਲਡ ‘ਤੇ ਰਿਹਾ। ਸ਼ੂਟਰ ਨੇ ਲਾਰੈਂਸ ਦਾ ਨਾਂ ਨਹੀਂ ਲਿਆ। ਹਾਲਾਂਕਿ ਗੱਲਬਾਤ ਵਿੱਚ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਜ਼ਰੂਰ ਲਿਆ ਗਿਆ ਹੈ। ਲਾਰੈਂਸ ਨਾਲ ਗੱਲ ਕਰਨ ਦੀ ਉਡੀਕ ਕਰਦੇ ਹੋਏ, ਸ਼ੂਟਰ ਨੇ ਆਪਣੇ ਸਾਥੀ ਨੂੰ ਸਪੀਕਰ ਚਾਲੂ ਕਰਨ ਅਤੇ ਗੋਲਡੀ ਨੂੰ ਕਾਲ ਕਰਨ ਲਈ ਕਿਹਾ। ਕੁਝ ਹੀ ਦੇਰ ਵਿਚ ਲਾਰੈਂਸ ਲਾਈਨ ‘ਤੇ ਆ ਗਿਆ।
ਲਾਰੈਂਸ: ਹੈਲੋ
ਸ਼ਾਰਪਸ਼ੂਟਰ : ਬਹੁਤ ਬਹੁਤ ਮੁਬਾਰਕਾਂ ਵੀਰ ਨੂੰ, ਤੁਸੀਂ ਠੀਕ ਹੋ
ਲਾਰੈਂਸ: ਹਾਂ, ਮੈਂ ਠੀਕ ਹਾਂ
ਸ਼ਾਰਪਸ਼ੂਟਰ: ਮੈਂ ਕੇਹਾ, ਗਿਆਨੀ ਚੜ੍ਹਾਤਾ ਗੱਡੀ (ਕੋਡ ਵਰਡ ਵਿੱਚ ਮੂਸੇਵਾਲਾ ਮਾਰਤਾ)
ਲਾਰੈਂਸ: ਹੈਂ (ਉਸ ਨੂੰ ਕੁੱਝ ਸਮਝ ਨਹੀਂ ਆਈ)
ਲਾਰੈਂਸ (ਸ਼ਾਰਪਸ਼ੂਟਰ ਨੂੰ): ਕੀ ਕਰਤਾ ?
ਸ਼ਾਰਪਸ਼ੂਟਰ: ਗਿਆਨੀ ਚੜ੍ਹਾਤਾ ਗੱਡੀ, ਮੂਸੇਵਾਲਾ ਮਾਰਤਾ
ਲਾਰੈਂਸ: ਮਾਰਤਾ
ਸ਼ਾਰਪਸ਼ੂਟਰ: ਹਾਂ, ਮਾਰਤਾ
ਲਾਰੈਂਸ: ਠੀਕ ਹੈ, ਫ਼ੋਨ ਕੱਟੋ
ਪੰਜਾਬ ਅਤੇ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਨੇ ਤਿਹਾੜ ਜੇਲ੍ਹ ਵਿੱਚ ਬੈਠ ਕੇ ਸਾਰੀ ਸਾਜ਼ਿਸ਼ ਰਚੀ ਸੀ। ਜੋ ਗੋਲਡੀ ਬਰਾੜ ਰਾਹੀਂ ਕੀਤਾ ਗਿਆ। ਲਾਰੈਂਸ ਇਸ ਕਤਲ ਦਾ ਮਾਸਟਰਮਾਈਂਡ ਹੈ। ਉਹ ਤਿਹਾੜ ਜੇਲ੍ਹ ਵਿੱਚ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ। ਇਸ ਦਾ ਕਾਰਨ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦਾ ਕਤਲ ਦੱਸਿਆ ਜਾ ਰਿਹਾ ਹੈ। ਜਿਸ ਨੂੰ ਬੰਬੀਹਾ ਗੈਂਗ ਨੇ ਮਾਰਿਆ ਸੀ। ਇਸ ਵਿੱਚ ਮੂਸੇਵਾਲਾ ਦੀ ਮੈਨੇਜਰ ਸ਼ਗਨਪ੍ਰੀਤ ਦਾ ਨਾਂ ਆਇਆ ਸੀ। ਲਾਰੈਂਸ ਨੂੰ ਸ਼ੱਕ ਸੀ ਕਿ ਮੂਸੇਵਾਲਾ ਇਸ ਕਤਲ ਨਾਲ ਅਸਿੱਧੇ ਤੌਰ ‘ਤੇ ਜੁੜਿਆ ਹੋਇਆ ਸੀ। ਇਸ ਦੇ ਨਾਲ ਹੀ ਲਾਰੈਂਸ ਵੀ ਮੂਸੇਵਾਲਾ ਦੇ ਗੀਤਾਂ ਤੋਂ ਖਫਾ ਹੋ ਗਿਆ। ਉਸ ਨੂੰ ਸ਼ੱਕ ਸੀ ਕਿ ਮੂਸੇਵਾਲਾ ਗੀਤਾਂ ਰਾਹੀਂ ਲਾਰੈਂਸ ਦੇ ਗੈਂਗ ਨੂੰ ਚੁਣੌਤੀ ਦਿੰਦਾ ਹੈ।
ਮਾਨਸਾ ‘ਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦਾ ਕਤਲ 6 ਸ਼ਾਰਪ ਸ਼ੂਟਰਾਂ ਨੇ ਕੀਤਾ ਸੀ। ਇਨ੍ਹਾਂ ‘ਚੋਂ 3 ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਨੂੰ 2 ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਫਰਾਰ ਹੈ। ਪੰਜਾਬ ਪੁਲਿਸ ਨੂੰ ਉਸ ਬਾਰੇ ਵੱਡੀ ਲੀਡ ਮਿਲੀ ਹੈ। ਜਲਦੀ ਹੀ ਉਹ ਵੀ ਫੜਿਆ ਜਾ ਸਕਦਾ ਹੈ। ਪੰਜਾਬ ਪੁਲਿਸ ਨੇ ਕਤਲ ਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਸਮੇਤ 21 ਸਹਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
(ਪਰ ਦਾ ਖ਼ਬਰਸਾਰ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ, ਇਹ ਖ਼ਬਰ ਸਿਰਫ ਵਾਇਰਲ ਆਡੀਓ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ)