ਸੁਲਤਾਨਪੁਰ ਲੋਧੀ, 23 ਜੁਲਾਈ 2022 – ਕਾਲੀ ਵੇਈਂ ਦਾ ਪਾਣੀ ਪੀਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖ਼ਰਾਬ ਹੋਣ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਪੋਸਟਾਂ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਲੀ ਵੇਈਂ ਦਾ ਪਾਣੀ ਪੀ ਕੇ ਨਹੀਂ ਬਿਮਾਰ ਹੋਏ। ਉਨ੍ਹਾਂ ਕਿਹਾ ਕਿ ਕਾਲੀ ਵੇਈਂ ਦਾ ਪਾਣੀ ਪਹਿਲਾਂ ਮੈਂ ਪੀਤਾ ਸੀ, ਅਤੇ ਨਾ ਹੀ ਮੈਂ ਮੁੱਖ ਮੰਤਰੀ ਨੂੰ ਪਾਣੀ ਪੀਣ ਲਈ ਨਹੀਂ ਕਿਹਾ, ਉਨ੍ਹਾਂ ਨੂੰ ਪਹਿਲਾਂ ਤੋਂ ਹੀ ਢਿੱਡ ’ਚ ਕੋਈ ਖ਼ਰਾਬੀ ਸੀ। ਇਸ ਦੇ ਨਾਲ ਹੀ ਪਾਣੀ ਦਾ ਟੀ ਡੀ ਐਸ ਵੀ ਚੈੱਕ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ’ਚ ਮਨਾਈ ਗਈ ਪਵਿੱਤਰ ਕਾਲੀ ਵੇਈਂ ਦੀ ਸਾਫ਼-ਸਫ਼ਾਈ ਦੀ 22ਵੀਂ ਵਰ੍ਹੇਗੰਢ ਮੌਕੇ 17 ਜੁਲਾਈ ਨੂੰ ਸੁਲਤਾਨਪੁਰ ਲੋਧੀ ਪਹੁੰਚੇ ਹੋਏ ਮੁੱਖ ਮੰਤਰੀ ਨੇ ਪਵਿੱਤਰ ਕਾਲੀ ਵੇਈਂ ਦਾ ਪਾਣੀ ਪੀਤਾ ਸੀ। ਜਿਸ ਕੁੱਝ ਦਿਨਾਂ ਬਾਅਦ ਮਾਨ ਨੂੰ ਦਿੱਲੀ ਦੇ ਇੱਕ ਹਸਪਤਾਲ ਸੀ ਦਾਖ਼ਲ ਕਰਵਾਇਆ ਗਿਆ ਸੀ।