ਹਸਪਤਾਲ ‘ਚੋਂ ਕਤਲ ਕੇਸ ਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ

ਫਰੀਦਕੋਟ, 26 ਜੁਲਾਈ 2022 – ਫਰੀਦਕੋਟ ‘ਚ ਕਤਲ ਕੇਸ ਦੇ ਕੈਦੀ ਦੀ ਹਸਪਤਾਲ ਤੋਂ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕੈਦੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ, ਇਸ ਦੌਰਾਨ ਹੀ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਫਰਾਰ ਹੋਏ ਕੈਦੀ ਦਾ ਨਾਂਅ ਅੰਗਰੇਜ਼ ਸਿੰਘ ਹੈ ਅਤੇ ਉਹ ਫਰੀਦਕੋਟ ਦੀ ਮਾਡਰਨ ਜੇਲ੍ਹ ‘ਚ ਕਤਲ ਕੇਸ ‘ਚ ਬੰਦ ਸੀ। ਅਸਲ ‘ਚ ਕੈਦੀ ਨੇ ਦੇਰ ਰਾਤ ਪੇਟ ‘ਚ ਦਰਦ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਵੱਲੋਂ ਮੈਡੀਕਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪਰ ਇਸ ਦੌਰਾਨ ਹੀ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਕੈਦੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BJP ਆਗੂ ਦੇ ਘਰ 17 ਸਾਲ ਪੁਰਾਣੇ ਨੌਕਰ ਨੇ ਹੀ ਕੀਤੀ ਚੋਰੀ

ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਬੈਂਕ ਦੇ ਬਾਹਹੀ ਹੀ ਦੇ ਰਹੇ ਸੀ ਵਾਰਦਾਤ ਨੂੰ ਅੰਜਾਮ