ਕੈਨੇਡਾ: ਗੈਂਗਸਟਰ ਮਨਿੰਦਰ ਧਾਲੀਵਾਲ ਦੇ ਕਤਲ ਮਾਮਲੇ ‘ਚ 2 ਪੰਜਾਬੀਆਂ ਸਮੇਤ 5 ਗ੍ਰਿਫ਼ਤਾਰ

ਓਟਾਵਾ, 27 ਜੁਲਾਈ 2022 – ਕੈਨੇਡਾ ਦੇ ਵਿਸਲਰ ਵਿਲੇਜ ‘ਚ ਬ੍ਰਦਰਜ਼ ਕੀਪਰ ਗੈਂਗਸਟਰ ਮਨਿੰਦਰ ਧਾਲੀਵਾਲ ਦੇ ਕਤਲ ਦੇ ਮਾਮਲੇ ਵਿੱਚ ਵਿਸਲਰ ਪੁਲਸ (ਕੈਨੇਡਾ) ਨੇ 24 ਸਾਲਾ ਗੁਰਸਿਮਰਨ ਸਹੋਤਾ ਅਤੇ 20 ਸਾਲਾ ਤਨਵੀਰ ਖੱਖ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗੈਂਗਵਾਰ ਦੌਰਾਨ ਮੋਗਾ ਦੇ ਲੋਪੋ ਪਿੰਡ ਦੇ ਰਹਿਣ ਵਾਲੇ ਗੈਂਗਸਟਰ ਮਨਿੰਦਰ ਧਾਲੀਵਾਲ ਦੀ ਵਿਸਲਰ ‘ਚ ਗੋਲੀਬਾਰੀ ‘ਚ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਉਸ ਦੇ ਦੋਸਤ ਨੇ ਬਾਅਦ ਇਲਾਜ ਦੌਰਾਨ ਹਸਪਤਾਲ ‘ਚ ਦਮ ਤੋੜ ਦਿੱਤਾ ਸੀ।

ਪੁਲਸ ਨੇ ਸਰੀ ਦੇ ਰਹਿਣ ਵਾਲੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ‘ਤੇ ਫਰਸਟ ਡਿਗਰੀ ਕਤਲ ਦੇ ਦੋਸ਼ ਲਾਏ ਹਨ। ਖੱਖ ਅਤੇ ਸਹੋਤਾ ਸਮੇਤ 3 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਨਾਮੀ ਸਿੱਖ ਹਸਤੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ 10 ਦਿਨ ਬਾਅਦ ਵਾਪਰੀ ਹੈ। ਤੁਹਾਨੂੰ ਦੱਸ ਦਈਏ ਕੇ ਮਨਿੰਦਰ ਧਾਲੀਵਾਲ ਦਾ ਭਰਾ ਹਰਬ ਧਾਲੀਵਾਲ ਵੀ ਪਿਛਲੇ ਸਾਲ ਵੈਨਕੂਵਰ ਗੈਂਗਵਾਰ ਵਿਚ ਮਾਰਿਆ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਧੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ‘ਚ ਮਤਰੇਏ ਪਿਓ ਨੂੰ ਹੋਈ ਉਮਰ ਕੈਦ ਦੀ ਸਜ਼ਾ

IELTS ਪਾਸ ਕਰਾਉਣ ਵਾਲੇ ਰੈਕੇਟ ਦਾ ਪਰਦਾਫਾਸ਼: ਟੈਸਟ ਪਾਸ ਕਰਾਉਣ ਲਈ ਲੈਂਦੇ ਸੀ 2 ਤੋਂ 3 ਲੱਖ